ਬਿਜਲੀ ਡਿੱਗਣ ਕਾਰਨ ਹੋਈ ਹੁਸਿ਼ਆਰਪੁਰ ਵਿਖੇ ਇਕ ਨੌਜਵਾਨ ਦੀ ਮੌਤ

ਗਿਰਪ੍ਰੀਤ ਸਿੰਘ :- ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਸ਼ਹਿਰ ਗੜ੍ਹਸ਼ੰਕਰ ਵਿਖੇ ਬੀਤੇ ਦਿਨੀਂ ਇਕ ਨੌਜਵਾਨ ਦੀ ਬਿਜਲੀ ਡਿੱਗਣ (Lightning strike) ਦੇ ਚਲਦਿਆਂ ਮੌਤ ਹੋ ਜਾਣ ਦਾ ਸਮਾਚਾਰ ਹੈ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਦੇ ਗੜ੍ਹਸ਼ੰਕਰ (Garhshankar) ਵਿਖੇ ਜੋ ਅਸਮਾਨੀ ਬਿਜਲੀ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ (Death of a young man) ਹੋ ਗਈ ਹੈ ਤੇ ਦੋ ਹੋਰ ਜਖਮੀ ਹੋ ਗਏ ਹਨ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ (Tarandeep Singh) ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਰਸੂਲਪੁਰ ਪਿੰਡ ਦੇ ਲਗਭਗ ਇੱਕ ਦਰਜਨ ਨੌਜਵਾਨ ਨੇੜਲੇ ਬੱਕਾਪੁਰ ਪਿੰਡ ਦੇ ਇੱਕ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ ਜਦੋਂ ਇਹ ਘਟਨਾ ਵਾਪਰੀ । ਸਵੇਰੇ ਲਗਭਗ 11.30 ਵਜੇ ਗਰਜ ਦੇ ਦੌਰਾਨ ਅਚਾਨਕ ਬਿਜਲੀ ਡਿੱਗਣ ਨਾਲ ਜ਼ਮੀਨ ‘ਤੇ ਡਿੱਗ ਗਈ, ਜਿਸ ਨਾਲ ਕਈ ਖਿਡਾਰੀ ਜ਼ਖਮੀ ਹੋ ਗਏ।

ਦੋਵੇਂ ਜਖਮੀਆਂ ਦਾ ਚੱਲ ਰਿਹੈ ਹਸਪਤਾਲ ਵਿਚ ਇਲਾਜ

ਮ੍ਰਿਤਕ ਨੌਜਵਾਨ ਤਰਨਦੀਪ ਦੀ ਲਾਸ਼ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ । ਦੋਵੇਂ ਜ਼ਖਮੀ (Injured) ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *