ਜ਼ੀਰਕਪੁਰ ‘ਚ ਆਮ ਆਦਮੀ ਪਾਰਟੀ ਕੌਂਸਲਰ ਭਾਜਪਾ ਵਿੱਚ ਸ਼ਾਮਲ, ਸਥਾਨਕ ਭਾਜਪਾ ਆਗੂ ਦੇ ਵਿਰੋਧ ਨੂੰ ਕੀਤਾ ਦਰਕਿਨਾਰੇ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਲੋਂ ਲਗਾਤਾਰ ਫੇਰਿਆ ਨਾਲ ਜਿੱਥੇ ਇਕ ਚਰਚਾ ਚਲ ਰਹੀ ਹੈ ਉੱਥੇ ਜ਼ੀਰਕਪੁਰ ਵਿੱਚ ਹੋਏ ਮੁੱਖ ਮੰਤਰੀ ਦੇ ਸਨਮਾਨ ਸਮਾਗਮ ਵਿੱਚ ਜ਼ੀਰਕਪੁਰ ਦੇ ਕਈ ਆਮ ਆਦਮੀ ਪਾਰਟੀ ਦੇ ਕਈ ਕੌਂਸਲਰ
ਹਰਜੀਤ ਸਿੰਘ ਮਿੰਟਾ, ਸੁਨੀਤਾ ਜੈਨ ਅਤੇ ਊਸ਼ਾ ਰਾਣਾ ਭਾਜਪਾ ਵਿੱਚ ਸਾਮਿਲ ਹੋਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੀ ਉਚੇਚੇ ਤੌਰ ਤੇ ਸਾਮਿਲ ਹੋਏ। ਇਹਨਾ ਕੌਂਸਲਰਾਂ ਦਾ ਹਲਕੇ ਤੋਂ ਵਿਧਾਨਸਭਾ ਚੋਣ ਲੜ੍ਹ ਚੁੱਕੇ ਭਾਜਪਾ ਨੇਤਾ ਸੰਜੀਵ ਖੰਨਾ ਨੇ ਆਪਣਾ ਵਿਰੋਧ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ।
ਸਮਾਰੋਹ ਦੌਰਾਨ, ਮੁੱਖਮੰਤਰੀ ਨਾਇਬ ਸਿੰਘ ਸੈਣੀ ਨੇ 2014 ਤੋਂ ਕੇਂਦਰ ਅਤੇ ਹਰਿਆਣਾ ਵਿੱਚ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਫੈਸਲੇ ਲਈ ਹਰਜੀਤ ਸਿੰਘ ਮਿੰਟਾਂ ਦੀ ਅਗਵਾਈ ਵਿੱਚ ਤਿੰਨਾਂ ਕੌਂਸਲਰਾਂ ਦੀ ਸ਼ਲਾਘਾ ਵੀ ਕੀਤੀ।
ਤਿੰਨੇ ਕੌਂਸਲਰ ਕਾਂਗਰਸ ਤੋਂ ਕੌਂਸਲਰ ਬਣੇ ਸਨ। ਸੂਬੇ ਵਿੱਚ ਸਰਕਾਰ ਬਦਲਣ ਨਾਲ ਕੌਂਸਲਰਾਂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ ਅਤੇ ਉਹ ਪ੍ਰਧਾਨਮੰਤਰੀ ਮੋਦੀ ਅਤੇ ਹਰਿਆਣਾ ਦੇ ਮੁੱਖਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਵਿਕਾਸ-ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋਏ ਹਨ। ਆਉਣ ਵਾਲਿਆਂ 2027 ਚੋਣਾਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ ਤਾਂ ਜੋ ਪੰਜਾਬ ਨੂੰ ਵਿਕਾਸ ਦੀਆਂ ਲਿਹਾ ਤੇ ਮੁੜ ਤੋਂ ਚੜ੍ਹਾਇਆ ਜਾ ਸਕੇ। ਇਸ ਮੌਕੇ ਮੁੱਖਮੰਤਰੀ ਨੇ ਵੱਡੀ ਗਿਣਤੀ ਲੋਕਾਂ ਨਾਲ ਸੈਲਫੀ ਵੀ ਕਰਵਾਈ। ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਸੰਗਠਨ ਵਿੱਚ ਜਿੰਮੇਵਾਰੀ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਹੇਠ ਭਾਜਪਾ ਵਿੱਚ ਨਿਰੰਤਰ ਵਿਸ਼ਵਾਸ ਵੱਧ ਰਿਹਾ ਹੈ ਅਤੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਹਰਿਆਣਾ ਦੇ ਸਾਬਕਾ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਜਿਲ੍ਹਾ ਮੋਹਾਲੀ ਭਾਜਪਾ ਪ੍ਰਧਾਨ ਸੰਜੀਵ ਵਾਸਿਸ਼ਠ, ਸੂਬਾ ਸੱਕਤਰ ਮੁਕੇਸ਼ ਰਾਣਾ, ਸੁਸ਼ੀਲ ਰਾਣਾ, .ਐੱਮ.ਐਸ ਸੰਧੂ, ਓਮ ਪ੍ਰਕਾਸ਼ ਸੈਣੀ, ਖੁਸ਼ਵੰਤ ਰਾਏ ਗਿਗਾ, ਰੋਹਿਤ ਸ਼ਰਮਾ, ਸੁਖਵਿੰਦਰ ਸਿੰਘ ਗੋਲਡੀ ਐਡਵੋਕੇਟ ਵਿਕਰਾਂਤ ਅਤੇ ਰਵਿੰਦਰ ਸ਼ਰਮਾ ਆਦਿ ਸ਼ਾਮਲ ਸਨ। ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਡੇਰਾਬੱਸੀ ਵਿੱਚ ਵੀ ਹੋਰਨਾਂ ਪਾਰਟੀਆਂ ਵਿੱਚ ਸੇਧ ਲੱਗਾ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ।ਜਿਸ ਵਿੱਚ ਕਈ ਆਗੂ ਭਾਜਪਾ ਵਿੱਚ ਸਾਮਿਲ ਹੋਣਗੇ।

By Gurpreet Singh

Leave a Reply

Your email address will not be published. Required fields are marked *