ਪੰਜਾਬ ‘ਚ ਮਸ਼ਹੂਰ ‘ਥਾਰ ਗਰਲ’ ‘ਤੇ ਹੋ ਗਈ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ

ਪਾਇਲ : ਪਿੰਡ ਧਮੋਟ ਕਲਾਂ ਦੀ ਸਰਬਜੀਤ ਕੌਰ, ਜੋ ਇਲਾਕੇ ‘ਚ ‘ਥਾਰ ਗਰਲ ਹਸੀਨਾ’ ਵਜੋਂ ਮਸ਼ਹੂਰ ਹੈ, ਵੱਡੇ ਵਿਵਿਦਾਂ ਵਿਚ ਘਿਰ ਗਈ ਹੈ। ਸੋਸ਼ਲ ਮੀਡੀਆ ‘ਤੇ ਆਪਣੇ ਥਾਰ ਗੱਡੀ ਵਾਲੇ ਸਟਾਈਲ ਕਾਰਨ ਖੂਬ ਚਰਚਾ ‘ਚ ਰਹੀ ਸਰਬਜੀਤ ਕੌਰ ਦੀ ਇਸ ਚਮਕਦਾਰ ਝਲਕ ਪਿੱਛੇ ਇਕ ਕਾਲੀ ਸੱਚਾਈ ਛੁਪੀ ਹੋਈ ਸੀ। ਜ਼ਿਲ੍ਹਾ ਪੁਲਸ ਅਨੁਸਾਰ, ਸਰਬਜੀਤ ਕੌਰ ਅਤੇ ਉਸ ਦੀ ਮਾਂ ਕਰਮਜੀਤ ਕੌਰ ਵਿਰੁੱਧ ਐੱਨ.ਡੀ.ਪੀ.ਐਸ. ਐਕਟ ਹੇਠ 3-3 ਐੱਫ.ਆਈ.ਆਰਜ਼ ਦਰਜ ਹਨ ਅਤੇ ਦੋਵਾਂ ਉੱਤੇ ਨਸ਼ਿਆਂ ਦੀ ਤਸਕਰੀ ਵਰਗੇ ਗੰਭੀਰ ਦੋਸ਼ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ, ਸਰਬਜੀਤ ਕੌਰ ਦੇ ਗੈਰਕਾਨੂੰਨੀ ਢੰਗ ਨਾਲ ਬਣਾਏ ਮਕਾਨ ਨੂੰ ਅੱਜ ਬਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ, ਜੋ ਕਿ ਇਲਾਕੇ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਹੈ। ਇਹ ਸਖ਼ਤ ਕਾਰਵਾਈ ਇਹ ਦਰਸਾਉਂਦੀ ਹੈ ਕਿ ਹੁਣ ਪੰਜਾਬ ਵਿਚ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ। ਸਰਕਾਰ ਵੱਲੋਂ ਜਾਰੀ ਜੰਗ ਤਹਿਤ ਅਜਿਹੇ ਹਰੇਕ ਤਸਕਰ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਜਾਂ ਉਨ੍ਹਾਂ ਦੇ ਘਰਾਂ ‘ਤੇ ਪੀਲਾ ਪੰਜਾ ਚੱਲੇਗਾ।

By Gurpreet Singh

Leave a Reply

Your email address will not be published. Required fields are marked *