ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਦਾਕਾਰਾ ਸ਼ਹਿਨਾਜ਼ ਗਿੱਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਫਿਲਮ ‘ਇੱਕ ਕੁੜੀ’ ਦੀ ਸਟਾਰਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਫਿਲਮ ਦੀ ਮੁੱਖ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਆਪਣੀ ਨਵੀਂ ਫਿਲਮ ਦੀ ਚੜ੍ਹਦੀ ਕਲਾ ਅਤੇ ਸਫਲਤਾ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਅਸੀਂ ਗੁਰੂ ਦੀ ਨਗਰੀ ਆਏ ਹਾਂ ਤਾਂ ਜੋ ਆਪਣੀ ਫਿਲਮ ਲਈ ਵਾਹਿਗੁਰੂ ਦੀ ਬਲੈਸਿੰਗ ਲੈ ਸਕੀਏ। ਸਾਡੀ ਫਿਲਮ ‘ਇੱਕ ਕੁੜੀ’ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸੁਪਰ ਡੁਪਰ ਹਿੱਟ ਹੋਵੇ।”

ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ। ਉਹਨਾਂ ਨੇ ਕਿਹਾ, “ਪਹਿਲਾਂ ਮੈਂ ਇੱਥੇ ਆਈ ਸੀ, ਹੁਣ ਮੇਰਾ ਭਰਾ ਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਰੌਣਕਾਂ ਲਾ ਰਿਹਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਸਨੂੰ ਸਪੋਰਟ ਕਰੋ — ਉਹ ਆਪਣੇ ਘਰ ਦਾ ਬੰਦਾ ਹੈ।”

ਫਿਲਮ ਦੇ ਬਾਰੇ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਦੱਸਿਆ ਕਿ “ਇੱਕ ਕੁੜੀ” ਵਿੱਚ 1950 ਤੋਂ 2025 ਤੱਕ ਦੀ ਕਹਾਣੀ ਦਿਖਾਈ ਗਈ ਹੈ, ਜੋ ਦਰਸ਼ਕਾਂ ਨੂੰ ਕਈ ਸ਼ੇਡਸ ਵਿਚਕਾਰ ਲੈ ਜਾਵੇਗੀ। “ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਹੋਈ ਹੈ ਅਤੇ ਪੂਰਾ ਪੰਜਾਬੀ ਮਾਹੌਲ ਬਣਾਇਆ ਗਿਆ ਹੈ। ਜਦੋਂ ਤੁਸੀਂ ਇਸਨੂੰ ਦੇਖੋਗੇ, ਤੁਹਾਨੂੰ ਮਹਿਸੂਸ ਹੋਵੇਗਾ ਕਿ ਇਹ ਪੰਜਾਬ ਦੀ ਮਿੱਟੀ ਨਾਲ ਜੁੜੀ ਕਹਾਣੀ ਹੈ,” ਉਹਨਾਂ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਪੰਜਾਬ ਦੇ ਹਾਲਾਤਾਂ ਕਰਕੇ ਇਸਦੀ ਤਾਰੀਖ ਬਦਲ ਕੇ ਹੁਣ 31 ਅਕਤੂਬਰ ਰੱਖੀ ਗਈ ਹੈ।

By Gurpreet Singh

Leave a Reply

Your email address will not be published. Required fields are marked *