ਦਲੇਰ ਮਹਿੰਦੀ ਤੋਂ ਬਾਅਦ ਮਨਿੰਦਰ ਬੁੱਟਰ ਤੇ ਵੀ ਲੱਗੇ ਨਸ਼ੇ ਦੇ ਇਲਜ਼ਾਮ, ਗਾਇਕ ਨੇ ਮੰਗਿਆ ਸਬੂਤ

ਗੁਰਪ੍ਰੀਤ ਸਿੰਘ :- ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਵਿੱਚ ਹੋਏ ਸ਼ੋਅ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਵੀ ਆਪਣੀ ਚੁੱਪ ਤੋੜੀ ਹੈ। ਉਨਾਂ ਨੇ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।

ਦਰਅਸਲ, ਕੁਝ ਦਿਨ ਪਹਿਲਾਂ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਇੱਕ ਮੇਲੇ ਦੌਰਾਨ ਸ਼ੋਅ ਕਰਨ ਪਹੁੰਚੇ ਸਨ। ਇਸ ਦੌਰਾਨ ਮੰਤਰੀ ਸੁਬੋਧ ਉਨਿਆਲ ਨੇ ਉਨਾਂ ਦਾ ਸ਼ੋਅ ਵਿਚਕਾਰ ਹੀ ਰੋਕ ਦਿੱਤਾ ਸੀ। ਮੰਤਰੀ ਨੇ ਦਲੇਰ ਮਹਿੰਦੀ ‘ਤੇ ਸ਼ਰਾਬ ਪੀ ਕੇ ਸ਼ੋਅ ਕਰਨ ਦਾ ਇਲਜ਼ਾਮ ਲਗਾਇਆ ਸੀ।

ਮਨਿੰਦਰ ਬੁੱਟਰ ਨੇ ਅੱਗੇ ਕਿਹਾ ਕਿ ਉਹ ਇੱਕ ਸਾਧਾਰਨ ਇਨਸਾਨ ਹਨ ਅਤੇ ਹਮੇਸ਼ਾ ਦੂਜਿਆਂ ਦੀ ਇੱਜ਼ਤ ਕਰਦੇ ਹਨ। ਉਨਾਂ ਨੇ ਕਦੇ ਵੀ ਜਾਣਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ। ਉਨਾਂ ਕਿਹਾ ਕਿ ਜਦੋਂ ਉਨਾਂ ਨੂੰ ਪਤਾ ਲੱਗਿਆ ਕਿ ਮੰਤਰੀ ਨੇ ਉਨਾਂ ਅਤੇ ਉਨਾਂ ਦੇ ਪਿਤਾ ਬਾਰੇ ਅਜਿਹੀਆਂ ਗੱਲਾਂ ਕਹੀਆਂ ਹਨ ਤਾਂ ਉਨਾਂ ਨੂੰ ਬਹੁਤ ਦੁੱਖ ਹੋਇਆ। ਮਨਿੰਦਰ ਨੇ ਸਾਫ਼ ਕਿਹਾ ਕਿ ਉਨਾਂ ਨੇ ਕਦੇ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਅਸਰ ਹੇਠ ਸ਼ੋਅ ਨਹੀਂ ਕੀਤਾ।

ਉਨਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ 2019 ਦੇ ਸ਼ੋਅ ਦੀ ਪੂਰੀ ਵੀਡੀਓ ਬਿਨਾਂ ਕਿਸੇ ਕੱਟ-ਵੱਢ ਦੇ ਜਨਤਕ ਕੀਤੀ ਜਾਵੇ, ਤਾਂ ਜੋ ਲੋਕ ਖੁਦ ਫ਼ੈਸਲਾ ਕਰ ਸਕਣ ਕਿ ਕੌਣ ਸਹੀ ਹੈ ਅਤੇ ਕੌਣ ਗਲਤ।

ਮੀਕਾ ਸਿੰਘ ਨੇ ਵੀ ਕੀਤਾ ਦਲੇਰ ਮਹਿੰਦੀ ਦਾ ਬਚਾਅ

ਦੂਜੇ ਪਾਸੇ ਪੰਜਾਬੀ ਗਾਇਕ ਮੀਕਾ ਸਿੰਘ ਵੀ ਆਪਣੇ ਭਰਾ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਆਏ ਹਨ। ਮੀਕਾ ਨੇ ਕਿਹਾ ਕਿ ਦਲੇਰ ਮਹਿੰਦੀ ਪਿਛਲੇ 2 ਸਾਲਾਂ ਤੋਂ ਬਿਮਾਰ ਹਨ ਅਤੇ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਇਸ ਦੇ ਬਾਵਜੂਦ ਉਹ ਲਗਾਤਾਰ ਸ਼ੋਅ ਕਰ ਰਹੇ ਹਨ। ਮੀਕਾ ਨੇ ਇਹ ਵੀ ਕਿਹਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ। ਇਸ ਲਈ ਉਨਾਂ ‘ਤੇ ਅਜਿਹੇ ਇਲਜ਼ਾਮ ਲਗਾਉਣਾ ਗਲਤ ਹੈ। ਮੀਕਾ ਸਿੰਘ ਨੇ ਮੰਤਰੀ ਸੁਬੋਧ ਉਨਿਆਲ ਤੋਂ ਦਲੇਰ ਮਹਿੰਦੀ ਨੂੰ ਫ਼ੋਨ ਕਰਕੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *