ਮੁੰਬਈ – ਕਾਰਤਿਕ ਆਰੀਅਨ ਦੀ ਅਮਰੀਕਾ ਦੇ ਹਿਊਸਟਨ ਵਿਖੇ 15 ਅਗਸਤ ਨੂੰ ਹੋਣ ਵਾਲੇ ਇੱਕ ਇਵੈਂਟ ਵਿੱਚ ਭਾਗ ਲੈਣ ਦੀ ਚਰਚਾ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। Federation of Western India Cine Employees (FWICE) ਨੇ ਅਦਾਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਵੈਂਟ ਵਿੱਚ ਹਿਸਾ ਨਾ ਲੈਣ, ਕਿਉਂਕਿ ਇਹ ਇੱਕ ਪਾਕਿਸਤਾਨੀ ਵਿਅਕਤੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਕੀ ਹੈ ਮਾਮਲਾ?
FWICE ਦੇ ਬਿਆਨ ਮੁਤਾਬਕ, ਇਹ ਇਵੈਂਟ “ਆਜ਼ਾਦੀ ਉਤਸਵ – The Indian Independence Day” ਨਾਂ ਨਾਲ Shaukat Maredia ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ Aga’s Restaurant and Catering (ਹਿਊਸਟਨ) ਦੇ ਮਾਲਕ ਹਨ। ਉਹਨਾਂ ਨੇ Pulwama ਹਮਲੇ ਤੋਂ ਬਾਅਦ ਜਾਰੀ ਕੀਤਾ ਗਿਆ ਆਪਣਾ ਨਿਰਦੇਸ਼ ਯਾਦ ਦਿਵਾਇਆ, ਜਿਸ ਵਿਚ ਭਾਰਤੀ ਮਨੋਰੰਜਨ ਉਦਯੋਗ ਨੂੰ ਪਾਕਿਸਤਾਨੀ ਕਲਾਕਾਰਾਂ, ਟੈਕਨੀਸ਼ੀਅਨਾਂ ਅਤੇ ਪੇਸ਼ਕਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ।

FWICE ਨੇ ਕਿਹਾ, “ਸਾਡੇ ਖ਼ਿਆਲ ਵਿੱਚ ਤੁਸੀਂ ਸ਼ਾਇਦ ਆਯੋਜਕਾਂ ਦੇ ਪਿਛੋਕੜ ਜਾਂ ਸੰਬੰਧਾਂ ਤੋਂ ਅਣਜਾਣ ਹੋ ਸਕਦੇ ਹੋ। ਜੇ ਅਜਿਹਾ ਹੈ ਤਾਂ ਤੁਸੀਂ ਤੁਰੰਤ ਇਸ ਇਵੈਂਟ ਤੋਂ ਆਪਣਾ ਨਾਮ ਵਾਪਸ ਲਓ। ਜੇ ਤੁਸੀਂ ਜਾਣਬੂਝ ਕੇ ਇਸ ‘ਚ ਸ਼ਾਮਲ ਹੋਏ ਹੋ, ਤਾਂ ਇਹ ਹੋਰ ਵੀ ਚਿੰਤਾ ਵਾਲੀ ਗੱਲ ਬਣ ਜਾਂਦੀ ਹੈ ਅਤੇ ਅਸੀਂ ਸਪੱਸ਼ਟੀਕਰਨ ਦੀ ਉਮੀਦ ਕਰਦੇ ਹਾਂ ਅਤੇ ਅਜਿਹੇ ਸਬੰਧਾਂ ਤੋਂ ਤੁਰੰਤ ਦੂਰੀ ਬਣਾਉਣ ਦੀ ਉਮੀਦ ਕਰਦੇ ਹਾਂ।”
ਕਾਰਤਿਕ ਆਰਯਨ ਨੇ ਕੀਤਾ ਇਨਕਾਰ
ਇਸ ਬਾਰੇ ਕਾਰਤਿਕ ਆਰੀਅਨ ਦੀ ਟੀਮ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ, “ਕਾਰਤਿਕ ਆਰੀਅਨ ਦਾ ਇਸ ਇਵੈਂਟ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਨੇ ਕਦੇ ਵੀ ਅਧਿਕਾਰਿਕ ਤੌਰ ‘ਤੇ ਇਸ ਇਵੈਂਟ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਨਹੀਂ ਕੀਤੀ। ਅਸੀਂ ਆਯੋਜਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਿਹਾ ਹੈ ਕਿ ਕਾਰਤਿਕ ਦੀ ਤਸਵੀਰ ਜਾਂ ਨਾਂ ਉਪਯੋਗ ਕਰਨਾ ਬੰਦ ਕੀਤਾ ਜਾਵੇ।”
ਅਗਲੀ ਫਿਲਮ
ਕਾਰਤਿਕ ਆਰੀਅਨ ਜਲਦੀ ਅਨੁਰਾਗ ਬਾਸੁ ਦੀ ਅਣਟਾਈਟਲ ਰੋਮੈਂਟਿਕ ਫਿਲਮ ਅਤੇ ਕਰਨ ਜੋਹਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ “ਤੂੰ ਮੇਰੀ, ਮੈਂ ਤੇਰਾ” ਵਿੱਚ ਨਜ਼ਰ ਆਉਣਗੇ।