ਅਸਤੀਫੇ ਤੋਂ ਬਾਅਦ ਧਨਖੜ ਨੇ ਸਾਮਾਨ ਪੈਕ ਕਰਨਾ ਕੀਤਾ ਸ਼ੁਰੂ, ਖਾਲੀ ਕਰਨਗੇ ਸਰਕਾਰੀ ਨਿਵਾਸ

ਨੈਸ਼ਨਲ ਟਾਈਮਜ਼ ਬਿਊਰੋ :- ਉਪ ਰਾਸ਼ਟਰਪਤੀ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਜਗਦੀਪ ਧਨਖੜ ਨੇ ਆਪਣਾ ਸਾਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਉਪ-ਰਾਸ਼ਟਰਪਤੀ ਐਨਕਲੇਵ ਖਾਲੀ ਕਰ ਦੇਣਗੇ। ਸੂਤਰਾਂ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਾਬਕਾ ਉਪ ਰਾਸ਼ਟਰਪਤੀ ਹੋਣ ਕਰ ਕੇ ਉਹ ਸਰਕਾਰੀ ਬੰਗਲੇ ਦੇ ਹੱਕਦਾਰ ਹਨ। ਸੂਤਰਾਂ ਨੇ ਦੱਸਿਆ ਕਿ ਧਨਖੜ ਜੋੜੇ ਨੇ ਮੰਗਲਵਾਰ ਨੂੰ ਆਪਣਾ ਸਾਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣਾ ਸਰਕਾਰੀ ਨਿਵਾਸ ਖਾਲੀ ਕਰ ਦੇਣਗੇ।

ਧਨਖੜ (74) ਪਿਛਲੇ ਸਾਲ ਅਪ੍ਰੈਲ ਵਿਚ ਸੰਸਦ ਭਵਨ ਕੰਪਲੈਕਸ ਨੇੜੇ ਚਰਚ ਰੋਡ ’ਤੇ ਨਵੇਂ ਬਣੇ ਉੁਪ ਰਾਸ਼ਟਰਪਤੀ ਐਨਕਲੇਵ ’ਚ ਆ ਗਏ ਸਨ। ਉਪ ਰਾਸ਼ਟਰਪਤੀ ਐਨਕਲੇਵ ਦਾ ਨਿਰਮਾਣ ਸੈਂਟਰਲ ਵਿਸਟਾ ਪੁਨਰ ਵਿਕਾਸ ਯੋਜਨਾ ਦੇ ਤਹਿਤ ਕੀਤਾ ਗਿਆ ਸੀ। ਉਹ ਲੱਗਭਗ 15 ਮਹੀਨੇ ਉਪ ਰਾਸ਼ਟਰਪਤੀ ਐਨਕਲੇਵ ਵਿਚ ਰਹੇ। ਸ਼ਹਿਰੀ ਵਿਕਾਸ ਮੰਤਰਾਲਾ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ (ਧਨਖੜ ਨੂੰ) ਲੁਟੀਅਨਜ਼ ਦਿੱਲੀ ਜਾਂ ਕਿਸੇ ਹੋਰ ਖੇਤਰ ਵਿਚ ਟਾਈਪ-8 ਬੰਗਲਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਟਾਈਪ-8 ਬੰਗਲਾ ਆਮ ਤੌਰ ’ਤੇ ਸੀਨੀਅਰ ਕੇਂਦਰੀ ਮੰਤਰੀਆਂ ਜਾਂ ਰਾਸ਼ਟਰੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਅਲਾਟ ਕੀਤੇ ਜਾਂਦੇ ਹਨ।

By Gurpreet Singh

Leave a Reply

Your email address will not be published. Required fields are marked *