ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਕਫ਼ ਬੋਰਡ ਨੂੰ ਅੱਜ ਤਿੰਨ ਸਾਲ ਬਾਅਦ ਆਖਿਰਕਾਰ ਚੇਅਰਮੈਨ ਮਿਲ ਹੀ ਗਿਆ ਹੈ। ਅੱਜ ਪੰਜਾਬ ਵਕਫ਼ ਬੋਰਡ ਚੇਅਰਮੈਨ ਦੀ ਚੋਣ ਦੇ ਸਬੰਧ ਵਿਚ ਹੋਈ ਮੀਟਿੰਗ ਵਿਚ ਮੁਹੰਮਦ ਓਵੈਸ ਨੂੰ ਸਰਵ ਸਹਿਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ ਹੈ। ਮੁਹੰਮਦ ਓਵੈਸ ਮਲੇਰਕੋਟਲਾ ਦੇ ਇਕ ਮਸ਼ਹੂਰ ਉਦਯੋਗਪਤੀ ਹਨ।
ਮੁਹੰਮਦ ਓਵੈਸ ਸਟਾਰ ਇੰਪੈਕਟਸ ਕੰਪਨੀ ਦੇ ਮਾਲਕ ਹਨ। ਉਹ ਇਕ ਇਮਾਨਦਾਰ ਵਿਅਕਤੀ ਹਨ, ਜਿਨ੍ਹਾਂ ਦਾ ਅਕਸ ਚੰਗਾ ਹੈ ਅਤੇ ਉਨ੍ਹਾਂ ਦਾ ਨਾਮ ਜਨਤਾ ਦੀ ਸੇਵਾ ਕਰਨ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਆਧਾਰ ‘ਤੇ ਪੰਜਾਬ ਸਰਕਾਰ ਨੇ ਵਕਫ਼ ਬੋਰਡ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਹੈ।