ਅਕਾਲੀ ਦਲ ਨੇ ਪੰਥ ਦੇ ਨਾਮ ਸਰਕਾਰ ਬਣਾ ਫੈਲਾਇਆ ਸੀ ਪੰਜਾਬ ਵਿਚ ਨਸ਼ਾ : ਚੀਮਾ

ਗੁਰਪ੍ਰੀਤ ਸਿੰਘ :- ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ 2007 ਤੋਂ 2017 ਤੱਕ ਸਰਕਾਰ ਬਣਾ ਪੰਜਾਬ ਵਿਚ ਨਸ਼ਾ ਫੈਲਾਇਆ ।

ਹੋਰ ਕੀ ਕੀ ਆਖਿਆ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਦੇ ਸਮੇਂ ਦੌਰਾਨ ਹੀ ਪੰਜਾਬ ਵਿਚ ਚਿੱਟਾ ਸ਼ਬਦ ਦੀ ਸ਼ੁਰੂਆਤ ਹੋਈ ਹੈ । ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦਾ ਜ਼ਿਕਰ ਕੀਤਾ । ਉਨ੍ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ’ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਮੋਗਾ ’ਚ ਨਸ਼ਿਆਂ ਖਿਲਾਫ਼ ਲੜਨ ਲਈ ਸਹੁੰ ਚੁਕਾਈ ਗਈ । ਇਹ ਸਹੁੰ ਚੁੱਕ ਸਮਾਗਮ ਇਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ।

ਹਰਿਆਣਾ ਬਣ ਚੁੱਕਿਆ ਹੈ ਨਸਿਆਂ ਦਾ ਅੱਡਾ : ਚੀਮਾ

ਚੀਮਾ ਨੇ ਅੱਗੇ ਕਿਹਾ ਕਿ ਭਾਜਪਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਜਦਕਿ ਹਰਿਆਣਾ ਵਿੱਚ ਪੁਲਸ ਕਰਮਚਾਰੀ ਪੀੜਤ ਹਨ । ਹਰਿਆਣਾ ਦੇ ਇੱਕ ਕਰਮਚਾਰੀ ਸੁਨੀਲ ਸੰਧੂ ਨੇ ਕਿਹਾ ਕਿ ਨਸ਼ੇ ਵਿਰੋਧੀ ਮੁਹਿੰਮ ਚਲਾਈ ਪਰ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਚੀਮਾ ਨੇ ਕਿਹਾ ਕਿ ਉਸ ਨੇ ਲਿਖਿਆ ਹੈ ਕਿ ਝੂਠੇ ਕੇਸ ਵਿੱਚ ਫਸਾਉਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਸੀ. ਐੱਮ. ਤੇ ਰਾਜਪਾਲ ਤੋਂ ਉਸ ਪੁਲਸ ਕਰਮਚਾਰੀ ਨੂੰ ਐਵਾਰਡ ਵੀ ਮਿਲਿਆ ਹੈ । ਉਨ੍ਹਾਂ ਕਿਹਾ ਕਿ ਹਰਿਆਣਾ ਨਸਿ਼ਆਂ ਦਾ ਅੱਡਾ ਬਣ ਚੁੱਕਿਆ ਹੈ ਅਤੇ ਹਰਿਆਣਾ ’ਚ ਨਸਿਆਂ ਖਿ਼ਲਾਫ਼ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਦਕਿ ਪੰਜਾਬ ਸਰਕਾਰ (Punjab Government) ਵੱਲੋਂ ਨਸ਼ੇ ਵਿਰੋਧੀ ਕੰਮ ਕੀਤਾ ਜਾ ਰਿਹਾ ਹੈ ।

By Gurpreet Singh

Leave a Reply

Your email address will not be published. Required fields are marked *