ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਅਜਨਾਲਾ ਕੋਰਟ ’ਚ ਪੇਸ਼, ਮਿਲਿਆ 3 ਦਿਨ ਦਾ ਰਿਮਾਂਡ

ਅਜਨਾਲਾ/ਅੰਮ੍ਰਿਤਸਰ- ਫਰਵਰੀ 2023 ’ਚ ਅਜਨਾਲਾ ਥਾਣੇ ’ਤੇ ਹਮਲਾ ਕਰਨ ਦੇ ਦੋਸ਼ ਵਿਚ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਲੋਕ ਸਭਾ ਮੈਂਬਰ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਜੱਲੂਪੁਰ ਖੇੜਾ ਅਤੇ ਉਸਦੇ ਸਾਥੀਆਂ ’ਤੇ ਥਾਣਾ ਅਜਨਾਲਾ ’ਚ ਮੁਕੱਦਮਾ ਨੰਬਰ 39 ਵਿਚ ਧਾਰਾ 307,353,186 ਤਹਿਤ ਕੀਤੇ ਗਏ ਮੁਕੱਦਮੇ ’ਚ ਸ਼ਾਮਲ ਡਿਬੜੂਗੜ੍ਹ ਜੇਲ੍ਹ ’ਚੋਂ ਲਿਆਂਦੇ ਗਏ ਪਪਲਪ੍ਰੀਤ ਸਿੰਘ ਨੂੰ ਭਾਰੀ ਸੁਰੱਖਿਆ ਪੁਲਸ ਬਲ ਨਾਲ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ।

ਇਸ ਮੌਕੇ ਮਾਣਯੋਗ ਅਦਾਲਤ ਨੇ ਪਪਲਪ੍ਰੀਤ ਸਿੰਘ ਨੂੰ 3 ਦਿਨ ਦਾ ਰਿਮਾਂਡ ਦਿੱਤਾ ਹੈ। ਦੱਸ ਦਈਏ ਕਿ ਥਾਣਾ ਅਜਨਾਲਾ 2023 ਫਰਵਰੀ ’ਚ ਕੀਤੇ ਗਏ ਹਮਲੇ ਸੰਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

By Gurpreet Singh

Leave a Reply

Your email address will not be published. Required fields are marked *