ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਖੇ ਇਮੀਗ੍ਰੇਸ਼ਨ/ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲਿਆ ਦੇ ਵੈਲਡ ਲਾਇਸੰਸ ਚੈਕਿੰਗ ਲਈ ਆਰੰਭੀ ਗਈ ਸਪੈਸ਼ਲ ਮੁਹਿੰਮ ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਖੇ ਇਮੀਗ੍ਰੇਸ਼ਨ/ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲਿਆ ਦੇ ਵੈਲਡ ਲਾਇਸੰਸ ਚੈਕਿੰਗ ਲਈ ਸਪੈਸ਼ਲ ਮੁਹਿੰਮ ਆਰੰਭੀ ਗਈ ਹੈ, ਜਿਸਦੇ ਤਹਿਤ ਕਰੀਬ 72 ਇਮੀਗ੍ਰੇਸ਼ਨ/ ਟਰੈਵਲ ਏਜੈਂਟਾ ਦੇ ਲਾਈਸੰਸਾਂ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਕਰੀਬ 08 ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦੇ ਲਾਈਸੰਸ ਸ਼ੱਕੀ ਪਾਏ ਗਏ, ਜਿੰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਗਰ ਕੋਈ ਗੱਲ ਸਾਹਮਣੇ ਆਈ ਤਾਂ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣ ਦੀ ਦਿੱਤੀ ਗਾਰੰਟੀ।
ਟਰੈਵਲ ਏਜੰਟਾਂ ਤੇ ਅੰਮ੍ਰਿਤਸਰ ਪੁਲਸ ਦਾ ਸਖ਼ਤ ਐਕਸ਼ਨ!
