ਪਹਿਲਗਾਮ ਹਮਲੇ ‘ਤੇ ਅੰਮ੍ਰਿਤਸਰ ਪ੍ਰੈੱਸ ਕਲੱਬ ਦਾ ਰੋਸ, ਕਿਹਾ– ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ !

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਸਦਮੇ ‘ਚ ਪਾ ਦਿੱਤਾ ਹੈ। ਅਜਿਹੀ ਕਾਇਰਾਨਾ ਕਾਰਵਾਈ ਖਿਲਾਫ਼ ਅੰਮ੍ਰਿਤਸਰ ਪ੍ਰੈੱਸ ਕਲੱਬ ਵੱਲੋਂ ਵੀ ਗਹਿਰੀ ਨਿੰਦਾ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ਹੇਠ ਬੁਲਾਈ ਗਈ ਐਮਰਜੈਂਸੀ ਮੀਟਿੰਗ ‘ਚ ਅਹੁਦੇਦਾਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

ਬਿਆਨ ਵਿੱਚ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ਸਿਰਫ਼ ਇਨਸਾਨੀਅਤ ਨੂੰ ਨਹੀਂ, ਸਗੋਂ ਸਮੂਹ ਅਮਨ-ਚੈਨ ਨੂੰ ਚੁਣੌਤੀ ਦੇ ਰਹੀਆਂ ਹਨ। ਹਮਲੇ ‘ਚ ਮਾਰੇ ਗਏ ਮਾਸੂਮ ਸੈਲਾਨੀਆਂ ਦੀ ਮੌਤ ਨੇ ਨਾ ਸਿਰਫ਼ ਕਸ਼ਮੀਰ ਨੂੰ ਹਿਲਾ ਦਿੱਤਾ ਹੈ, ਸਗੋਂ ਪੂਰੇ ਭਾਰਤ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਲੱਬ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਹਮਲਿਆਂ ਦੇ ਪਿੱਛੇ ਖੜ੍ਹੇ ਹਰੇਕ ਹਥਿਆਰਬੰਦ ਅਤੇ ਉਨ੍ਹਾਂ ਦੇ ਆਕਾ ਨੂੰ ਤੁਰੰਤ ਕਾਬੂ ਵਿੱਚ ਲਿਆ ਜਾਵੇ।

ਇਸ ਮੌਕੇ ਜਨਰਲ ਸਕੱਤਰ ਮਨਿੰਦਰ ਸਿੰਘ ਮੋਂਗਾ, ਸੀਨੀਅਰ ਵਾਈਸ ਪ੍ਰਧਾਨ ਜਸਵੰਤ ਸਿੰਘ ਜੱਸ, ਵਾਈਸ ਪ੍ਰਧਾਨ ਵਿਪਨ ਰਾਣਾ, ਸਕੱਤਰ ਸਤੀਸ਼ ਸ਼ਰਮਾ, ਫਾਇਨੈਂਸ ਸਕੱਤਰ ਕਮਲ ਪਹਲਵਾਨ, ਜੋਇੰਟ ਸਕੱਤਰ ਰਾਜੀਵ ਸ਼ਰਮਾ ਤੇ ਹੋਨਰਰੀ ਸਕੱਤਰ ਰਮਣ ਸ਼ਰਮਾ ਨੇ ਵੀ ਆਪਣਾ ਰੋਸ ਜਤਾਇਆ ਅਤੇ ਮਰੇ ਹੋਇਆ ਪਰਿਵਾਰਾਂ ਪ੍ਰਤੀ ਸਾਂਝੀ ਹਮਦਰਦੀ ਵਿਅਕਤ ਕੀਤੀ।

ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਅਜਿਹੇ ਹਮਲੇ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਅੱਤਵਾਦ ਅਜੇ ਵੀ ਸਾਡੇ ਦੇਸ਼ ਲਈ ਇੱਕ ਵੱਡਾ ਖ਼ਤਰਾ ਹੈ। ਪਰ ਭਾਰਤ ਇਕਜੁੱਟ ਹੈ ਅਤੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਇਨਸਾਫ਼ ਦੀ ਸਜ਼ਾ ਜ਼ਰੂਰ ਮਿਲੇਗੀ।


By Gurpreet Singh

Leave a Reply

Your email address will not be published. Required fields are marked *