ਬਟਾਲਾ : ਮਾਂ ਵੱਲੋ ਪੁੱਤ ਦਾ ਸਾਲਾ ਪਹਿਲਾ ਕਤਲ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਉੱਥੇ ਹੀ ਹੁਣ ਦੋਸ਼ੀ ਔਰਤ ਅਤੇ 12 ਸਾਲ ਪਹਿਲਾ ਕਤਲ ਦੀ ਵਾਰਦਾਤ ਕਰਨ ਵਾਲਾ ਉਸ ਔਰਤ ਦਾ ਆਸ਼ਿਕ ਵੀ ਬਟਾਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਮਾਮਲਾ ਪੁਲਸ ਜ਼ਿਲ੍ਹਾ ਬਟਾਲਾ ਦੇ ਪੁਲਸ ਥਾਣਾ ਹਰਗੋਬਿੰਦਪੁਰ ਦਾ ਹੈ ਜਿੱਥੇ ਪਿਛਲੇ ਕਰੀਬ 11 ਸਾਲ ਤੋਂ ਇੱਕ ਕੇਸ ‘ਚ ਭਗੌੜੇ ਸਤਨਾਮ ਸਿੰਘ ਅਤੇ ਰਣਜੀਤ ਕੌਰ ਪੁਲਸ ਨੂੰ ਪਿਛਲੇ ਕਰੀਬ 11 ਸਾਲ ਤੋਂ ਲੋੜੀਂਦੇ ਸਨ। ਪੁਲਸ ਥਾਣਾ ਹਰਗੋਬਿੰਦਪੁਰ ਦੇ ਥਾਣਾ ਇੰਚਾਰਜ ਅਤੇ ਡੀ ਐੱਸ ਪੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੇ ਨਾਜਾਇਜ਼ ਸਬੰਧ ਸੀ ਅਤੇ ਰਣਜੀਤ ਕੌਰ ਆਪਣੇ 14 ਸਾਲ ਦੇ ਬੇਟੇ ਸੰਦੀਪ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਲੈਕੇ ਸਤਨਾਮ ਸਿੰਘ ਨਾਲ ਫ਼ਰਾਰ ਹੋ ਗਈ ਸੀ ਅਤੇ ਪਿਛਲੇ 11 ਸਾਲ ਤੋਂ ਫ਼ਰਾਰ ਸਨ ਤੇ ਹੁਣ ਜਦ ਸਤਨਾਮ ਸਿੰਘ ਨੂੰ ਉਨ੍ਹਾਂ ਕਾਬੂ ਕੀਤਾ ਤਾਂ ਰਣਜੀਤ ਕੌਰ ਵੀ ਉਸ ਨਾਲ ਪੁਲਸ ਦੇ ਕਾਬੂ ਆ ਗਈ ਤੇ ਜਦ ਦੋਵਾਂ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਦੀਪ ਸਿੰਘ ਦੀ ਸਾਲ 2014 ‘ਚ ਹੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਤੇ ਉਸ ਬੱਚੇ ਦੀ ਲਾਸ਼ ਰਣਜੀਤ ਕੌਰ ਦੇ ਘਰ ਦੇ ਵਿਹੜੇ ‘ਚ ਹੀ ਦੱਬ ਦਿੱਤੀ ਸੀ ਅਤੇ ਖੁਦ ਦੋਵੇ ਪੰਜਾਬ ਤੋਂ ਫ਼ਰਾਰ ਹੋ ਆਗਰਾ ਚਲੇ ਗਏ।
ਪਹਿਲਾਂ ਤਾਂ ਕਈ ਸਾਲ ਸੂਬੇ ਤੋਂ ਬਾਹਰ ਰਹੇ ਅਤੇ ਹੁਣ ਕੁਝ ਸਮੇ ਤੋਂ ਜਲੰਧਰ ਇਕੱਠੇ ਰਹਿ ਰਹੇ ਸਨ। ਹੁਣ ਪੁਲਸ ਵੱਲੋਂ ਇਸ ਅੰਨ੍ਹੇ ਕਤਲ ਦੀ ਵਾਰਦਾਤ ਦੀ ਗੁੱਥੀ ਸੁਲਝਾਇਆ ਗਿਆ ਹੈ ਤੇ ਪੁਲਸ ਵਲੋ ਦੋਸ਼ੀਆ ਨਾਲ ਉਸ ਥਾਂ ਦੀ ਵੀ ਸ਼ਨਾਖ਼ਤ ਕੀਤੀ ਗਈ ਜਿੱਥੇ ਮਾਂ ਨੇ ਆਪਣੇ ਪੁੱਤ ਨੂੰ ਕਤਲ ਕਰ ਦੱਬਿਆ ਸੀ ਤੇ ਪੁਲਸ ਵੱਲੋਂ ਮ੍ਰਿਤਕ ਦਾ ਪਿੰਜਰ ਕੱਢ ਕੇ ਅਗਲੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।