ਨੈਸ਼ਨਲ ਟਾਈਮਜ਼ ਬਿਊਰੋ :- ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਭਾਰਤ ਅਤੇ ਇੰਗਲੈਂਡ ਵਿਚਕਾਰ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਵੀਰਵਾਰ(31ਜੁਲਾਈ) ਟੈਸਟ ਦੇ ਪਹਿਲੇ ਦਿਨ ਇੰਗਲੈਂਡ ਦੇ ਸਟੈਂਡ-ਇਨ ਕਪਤਾਨ ਓਲੀ ਪੋਪ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਪਹਿਲੀ ਪਾਰੀ ਵਿੱਚ ਭਾਰਤ ਨੇ 224 ਦੌੜਾਂ ਬਣਾਈਆਂ ਸਨ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਮੈਚ ਦੇ ਦੂਜੇ ਦਿਨ, ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 247 ਦੌੜਾਂ ਬਣਾਈਆਂ।
ਭਾਰਤ ਵੱਲੋਂ ਪ੍ਰਸਿਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ। ਓਵਲ ਟੈਸਟ ਦੇ ਦੂਜੇ ਦਿਨ ਭਾਰਤ ਨੇ ਦੂਜੀ ਪਾਰੀ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 75 ਦੌੜਾਂ ਬਣਾ ਲਈਆਂ ਹਨ। ਟੀਮ ਦੀ ਲੀਡ 52 ਦੌੜਾਂ ਹੋ ਗਈ ਹੈ। ਯਸ਼ਸਵੀ ਜੈਸਵਾਲ 51 ਅਤੇ ਆਕਾਸ਼ ਦੀਪ 4 ਦੌੜਾਂ ‘ਤੇ ਅਜੇਤੂ ਹਨ। ਅੱਜ ਤੀਜੇ ਦਿਨ ਦੀ ਖੇਡ ਸ਼ਨੀਵਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ।