ਸੰਘਣੀ ਧੁੰਦ ਕਾਰਨ ਜਲੰਧਰ ‘ਚ ਮੁੜ ਵਾਪਰਿਆ ਹਾਦਸਾ: ਫੁੱਟਪਾਥ ਤੇ ਪਲਟਿਆ ਟਰੱਕ, ਹੋਇਆ ਟ੍ਰੈਫਿਕ ਜਾਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ। ਕੜਾਕੇ ਦੀ ਠੰਡ ਦੌਰਾਨ ਪੈ ਰਹੀ ਸੰਘਣੀ ਧੁੰਦ ਨੇ ਸੜਕਾਂ ਨੂੰ ਚਿੱਟੀ ਚਾਦਰ ਨਾਲ ਢੱਕ ਦਿੱਤਾ ਹੈ। ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਵਿਚ ਇਕ ਹੋਰ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸਵੇਰੇ ਜਲੰਧਰ ਦੇ ਪਟੇਲ ਚੌਕ ਨੇੜੇ ਇੱਕ ਸਾਮਾਨ ਨਾਲ ਭਰਿਆ ਹੋਇਆ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਫੁੱਟਪਾਥ ‘ਤੇ ਜਾ ਕੇ ਪਲਟ ਗਿਆ।

ਪਟੇਲ ਚੌਕ ਵਿਖੇ ਵਾਪਰੇ ਇਸ ਹਾਦਸੇ ਕਾਰਨ ਸੜਕ ‘ਤੇ ਵੱਡੀ ਗਿਣਤੀ ਵਿਚ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਨੇੜੇ ਵੀ ਇਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ। ਧੁੰਦ ਕਾਰਨ ਕੁਝ ਵੀ ਦਿਖਾਈ ਨਾ ਦੇਣ ‘ਤੇ ਵੇਰਕਾ ਦੁੱਧ ਵਾਲਾ ਇਕ ਟਰੱਕ ਗੰਦੇ ਨਾਲੇ ਵਿਚ ਡਿੱਗ ਗਿਆ। ਇਸ ਘਟਨਾ ਦੌਰਾਨ ਡਰਾਇਵਰ ਦੀ ਜਾਨ ਵਾਲ-ਵਾਲ ਬਚ ਗਈ

By Gurpreet Singh

Leave a Reply

Your email address will not be published. Required fields are marked *