ਅੰਮ੍ਰਿਤਸਰ `ਚ ANTF ਨੇ 6 ਵਿਦੇਸ਼ੀ ਹਥਿਆਰਾਂ ਸਮੇਤ 3 ਮੁਲਜ਼ਮ ਕੀਤੇ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਅਤੇ ਬਾਰਡਰ ਰੇਂਜ ਅੰਮ੍ਰਿਤਸਰ ਨੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ‘ਤੇ ਵੱਡੀ ਕਾਰਵਾਈ ਕਰਦਿਆਂ ਬਦਨਾਮ ਤਸਕਰ ਜੁਗਰਾਜ ਸਿੰਘ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਵਿੱਚ ਛੇ ਆਧੁਨਿਕ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਗਏ, ਜੋ ਸਰਹੱਦ ਪਾਰ ਤੋਂ ਤਸਕਰੀ ਕਰਕੇ ਲਿਆਂਦੇ ਗਏ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ:
-ਰਾਜਨ ਉਰਫ ਰਾਜਾ, ਵਾਸੀ ਅੰਮ੍ਰਿਤਸਰ
-ਪਰਮਜੀਤ ਸਿੰਘ ਉਰਫ਼ ਪੰਮਾ, ਵਾਸੀ ਘਣੂੰਪੁਰ, ਅੰਮ੍ਰਿਤਸਰ
-ਦਿਨੇਸ਼ ਕੁਮਾਰ ਉਰਫ ਨੀਸ਼ੂ ਵਾਸੀ ਛੇਹਰਟਾ, ਅੰਮ੍ਰਿਤਸਰ

ਬਰਾਮਦ ਕੀਤੇ ਗਏ ਹਥਿਆਰਾਂ ਦੀ ਸੂਚੀ:
-2 ਪਿਸਤੌਲ ਗਲਾਕ 19X (ਆਸਟ੍ਰੀਆ ਦਾ ਬਣਿਆ)
-2 ਪਿਸਤੌਲ ਕੈਲੀਬਰ .30 ਬੋਰ (ਇਟਲੀ ਅਤੇ ਬੇਰੇਟਾ ਅਮਰੀਕਾ ਦਾ ਬਣਿਆ)
-1 ਪਿਸਤੌਲ .30 ਬੋਰ ਸਟਾਰ ਮਾਰਕ
-1 ਬੇਰੇਟਾ ਗਾਰਡੋਨ ਵੀਟੀ (ਇਟਲੀ ਦਾ ਬਣਿਆ) ਏਪੀਐਕਸ ਬੇਰੇਟਾ .30 ਬੋਰ

ਮੁੱਖ ਸਰਗਨਾ ਜੁਗਰਾਜ ਸਿੰਘ, ਜੋ ਇਸ ਸਮੇਂ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ, ਨੇ ਮੁੱਢਲੀ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਵਕੀਲ ਦੇ ਕਲਰਕ ਰਾਹੀਂ ਇਸ ਤਸਕਰੀ ਨੈੱਟਵਰਕ ਨੂੰ ਚਲਾ ਰਿਹਾ ਸੀ।

ਇਸ ਮਾਮਲੇ ਵਿੱਚ ਏਐਨਟੀਐਫ ਪੁਲਿਸ ਸਟੇਸ਼ਨ, ਐਸਏਐਸ ਨਗਰ ਵਿਖੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ।

By Gurpreet Singh

Leave a Reply

Your email address will not be published. Required fields are marked *