ਨੈਸ਼ਨਲ ਟਾਈਮਜ਼ ਬਿਊਰੋ (ਕਰਨਵੀਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰਿਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਨੌਜਵਾਨ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਦੀ ਇੱਕ ਇਤਿਹਾਸਕ ਪਹਿਲ ਕਰਦੇ ਹੋਏ ਅੱਜ ਸਕੂਲਾਂ ‘ਚ ਨਸ਼ਾ ਵਿਰੋਧੀ ਸਿਲੇਬਸ ਦੀ ਸ਼ੁਰੂਆਤ ਕੀਤੀ ਗਈ । ਇਸ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਸਕੂਲਾਂ ‘ਚ ਨਸ਼ਾ ਵਿਰੋਧੀ ਸਿਲੇਬਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਰਹੇ। ਇਹ ਸਿਲੇਬਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਲਾਗੂ ਹੋਵੇਗਾ। ਇਸ ਵਿਸ਼ੇਸ਼ ਉਦੇਸ਼ ਹੇਠ ਵਿਦਿਆਰਥੀਆਂ ਨੂੰ ਨਾ ਸਿਰਫ਼ ਆਪਣੇ ਲਈ, ਸਗੋਂ ਆਪਣੇ ਆਲੇ-ਦੁਆਲੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕਣ ਲਈ ਵੀ ਤਿਆਰ ਕੀਤਾ ਜਾਵੇਗਾ।
ਇਸ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਹੁਣ ਬੇਹੱਦ ਬਿਹਤਰ ਹੋ ਚੁੱਕੀ ਹੈ। ਹਰ ਸਕੂਲ ‘ਚ ਚਾਰ-ਦਿਵਾਰੀ, ਬਾਥਰੂਮ, ਬੱਚਿਆਂ ਲਈ ਬੈਠਣ ਦੀ ਸਹੂਲਤ, ਸਕਿਉਰਿਟੀ ਗਾਰਡ, ਬੱਸਾਂ ਅਤੇ ਫਰੀ ਕਿਤਾਬਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਨਤੀਜਿਆਂ ‘ਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਪੱਧਰ ਦੇ ਸਰਵੇਖਣ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਮਿਲਿਆ ਹੈ। ਇਸ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਵਿਧਾਨ ਸਭਾ ਦੌਰਾਨ ਉਹ ਸਰਵੇਖਣ ਕਰ ਰਹੇ ਸੀ ਕਿ ਆਖਿਰਕਾਰ ਪੰਜਾਬ ‘ਚ ਨਸ਼ਾ ਕਦੋਂ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਤੋਂ 20-30 ਸਾਲ ਪਹਿਲਾਂ ਪੰਜਾਬ ਵਿਚ ਸ਼ਹੀਦਤਾ ਅਤੇ ਖਿਡਾਰੀ ਹੀ ਨਜ਼ਰ ਆਉਂਦੀ ਸੀ ਪਰ 2009 ਵਿਚ ਨਸ਼ੇ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਦੱਸਿਆ ਕਿ ਜਦਕਿ 2009 ‘ਚ ਨਸ਼ੇ ਦੀ ਲਤ ਵਾਲਿਆਂ ਦੀ ਗਿਣਤੀ ਕੁਝ ਹਜ਼ਾਰ ਸੀ, 2015 ਤੱਕ ਇਹ ਗਿਣਤੀ 9.5 ਲੱਖ ਹੋ ਚੁੱਕੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਝਣਾ ਔਖਾ ਨਹੀਂ ਕਿ ਉਸ ਸਮੇਂ ਪੰਜਾਬ ਦੀ ਸਿਆਸਤ ਕਿਨ੍ਹਾਂ ਦੇ ਹੱਥੀਂ ਸੀ।
ਸਿੱਖਿਆ ਮੰਤਰੀ ਨੇ ਕਿਹਾ ਹੁਣ ਤਾਂ ਪੰਜਾਬੀ ਗੀਤਾਂ ਵਿਚ ਨਸ਼ੇ ਦੀ ਵੀ ਗੱਲ ਹੋ ਰਹੀ ਹੈ। ਉਨ੍ਹਾਂ ਜਿਵੇਂ ਦਾ ਵਾਤਾਵਰਨ ਹੁੰਦਾ ਹੈ ਲੋਕ ਉਸ ‘ਤੇ ਹੀ ਗੱਲ ਕਰਦੇ ਹਨ। ਇਸ ਦੌਰਾਨ ਉਨ੍ਹਾਂ ਇੱਕ ਗਾਇਕ ਦੇ ਗੀਤ ਦਾ ਜ਼ਿਕਰ ਕਰਦੇ ਹੋਏ ਕਿਹਾ, “ਸਰਕਾਰਾਂ ਹੀ ਵਿਕਾਉਂਦੀਆਂ ਤਾਂ ਚਿੱਟਾ ਸ਼ਰੇਆਮ ਵਿਕਦਾ” ਜੋ ਸਮਾਜ ਦੀ ਹਕੀਕਤ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਰੰਗ ਪਹਿਲਾਂ ਕੇਸਰੀ ਤੇ ਬੰਸਤੀ ਸੀ, ਪਰ ਹੁਣ ਚਿੱਟੇ ‘ਚ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬਖਸ਼ੀਸ ਨਾਲ ਨਸ਼ੇ ਨੂੰ ਖ਼ਤਮ ਕਰਨ ਲਈ ਇਹ ਕੰਮ ਮਾਨ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਹੈ ਤੇ ਲੜਾਈ ਵੀ ਜਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਯੁੱਧ ਨਸ਼ੇ ਵਿਰੁੱਧ ਤਹਿਤ ਹੁਣ ਤੱਕ 23 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ 600 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਨਸ਼ੇ ਦੀ ਲਤ ਵਾਲਿਆਂ ਦਾ ਇਲਾਜ ਵੀ ਜਾਰੀ ਹੈ ਪਰ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਇਸ ਦਲਦਲ ‘ਚੋਂ ਬਾਹਰ ਕੱਢਣ ਲਈ ਅੱਜ ਤੋਂ ਸਕੂਲਾਂ ਵਿਚ ਨਵਾਂ ਸਿਲੇਬਸ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਲਾਗੂ ਹੋਵੇਗਾ। ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਇਹ ਮਕਸਦ ਪੂਰਾ ਹੋਇਆ ਤਾਂ ਇਹ ਸ਼ਹੀਦ ਭਗਤ ਸਿੰਘ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ।
ਮਾਨ ਦਾ ਤਿੱਖਾ ਹਮਲਾ – ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪਾਇਆ ਜੇਲ੍ਹ…….
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਬਿਨਾਂ ਬਿਕਰਮ ਮਜੀਠਿਆ ਦੇ ਨਾਮ ਲਏ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਇਹ ਲੋਕ ਮਹਿਲ ਬਣਾਉਂਦੇ ਹਨ, ਪਹਾੜਾਂ ‘ਚ ਜ਼ਮੀਨਾਂ ਖਰੀਦਦੇ ਹਨ ਤੇ ਹਜ਼ਾਰਾਂ ਕਰੋੜ ਰੁਪਏ ਆਪਣੇ ਅਕਾਊਂਟ ‘ਚ ਜਮ੍ਹਾਂ ਕਰਵਾਉਂਦੇ ਹਨ। ਤੁਹਾਡੇ ਬੱਚੇ ਗਨਮੈਨਾਂ ਨਾਲ ਸਕੂਲ ਜਾਂਦੇ ਹਨ, ਪਰ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ। ਜਦੋਂ ਅਸੀਂ ਇੱਕ ਨੂੰ ਫੜ੍ਹਿਆ ਤਾਂ ਉਸ ਦੇ ਸਾਥੀਆਂ ਨੂੰ ਬਹੁੱਤ ਦੁੱਖ ਹੋਇਆ।
ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਇਸ ਤੋਂ ਤਕਲੀਫ਼ ਹੋਈ। ਹੁਣ ਉਹ ਨਾਭਾ ਜੇਲ੍ਹ ‘ਚ ਹੈ। ਉਨ੍ਹਾਂ ਲੋਕਾਂ ਨੂੰ ਹੁਣ ਦੁੱਖ ਹੈ ਜੋ ਕਿ 2021 ਤੋਂ 2024 ਤੱਕ ਇਹ ਕਹਿੰਦੇ ਸਨ ਕਿ ਸਾਡੀ ਸਰਕਾਰ ਆਈ ਤਾਂ ਉਸ ਨੂੰ ਗਲੇ ‘ਚ ਰੱਸੀ ਪਾ ਕੇ ਥਾਣੇ ਲੈ ਕੇ ਜਾਵਾਂਗੇ। ਪਰ ਹੁਣ ਜਦੋਂ ਜੇਲ੍ਹ ਭੇਜ ਦਿੱਤਾ ਗਿਆ ਤਾਂ ਇਨ੍ਹਾਂ ਆਗੂਆਂ ਨੂੰ ਦਰਦ ਹੋ ਰਿਹਾ ਹਾ। ਸਾਡੀ ਸਰਕਾਰੀ ਦੀ ਕਿਸੇ ਰੇਤ, ਬਜਰੀ, ਹੋਟਲ ਜਾਂ ਕਿਸੇ ਵਪਾਰ ‘ਚ ਹਿੱਸੇਦਾਰੀ ਨਹੀਂ। ਪਰ ਜਿਨ੍ਹਾਂ ਕੋਲ ਪਹਿਲੇ ਸੱਤਾ ਸੀ, ਉਨ੍ਹਾਂ ਨੇ ਵਪਾਰ, ਪਹਾੜ ਤੇ ਆਮਦਨ ਦੇ ਹਰ ਸਾਧਨ ‘ਚ ਹਿੱਸੇਦਾਰੀ ਲੈ ਰੱਖੀ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ।