ਪਟਿਆਲਾ, 15 ਫਰਵਰੀ, ਨੈਸ਼ਨਲ ਟਾਈਮਜ਼ ਬਿਊਰੋ:- ਧੋਖਾਧੜੀ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਵਿਰੁੱਧ ਚਲ ਰਹੀ ਮੁਹਿੰਮ ਦੇ ਤਹਿਤ ਥਾਣਾ ਐਨ.ਆਰ.ਆਈ. ਵਿੰਗ ਪਟਿਆਲਾ ਦੀ ਪੁਲਸ ਨੇ ਐਸ.ਐਚ.ਓ. ਇੰਸ: ਅਭੈ ਸਿੰਘ ਚੌਹਾਨ ਦੀ ਅਗਵਾਈ ਹੇਠ ਇੱਕ ਟਰੈਵਲ ਏਜੰਟ ਨੂੰ ਗਿ੍ਰਫਤਾਰ ਕੀਤ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਰ ਕੁਰਕਸ਼ੇਤਰ (ਹਰਿਆਣਾ ) ਹੈ। ਐਸ.ਪੀ ਐਨ.ਆਰ.ਆਈ .ਮਾਮਲੇ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਏ ਆਪਰੇਸ਼ਨ ਦੇ ਤਹਿਤ ਅਨਿਲ ਬੱਤਰਾ ਨੂੰ ਉਸਦੇ ਸਹੁਰੇ ਘਰ ਪ੍ਰਤਾਪ ਨਗਰ ਪਟਿਆਲਾ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਗਿ੍ਰਫਤਰੀ ਤੋਂ ਬਾਅਦ ਅਨਿਲ ਬੱਤਰਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਅਨਿਲ ਬੱਤਰਾ ਦਾ ਤਿੰਨ ਦਿਨਾਂਦਾ ਪੁਲਸ ਰਿਮਾਂਡ ਦਿੱਤਾ ਹੈ।
ਇਸ ਦੌਰਾਨ ਪੁਲਸ ਅਨਿਲ ਬੱਤਰਾ ਨੂੰ ਪੁਛ ਗਿਛ ਕਰੇਗੀ। ਅਨਿਲ ਬੱਤਰਾ ਨੂੰ ਥਾਣਾ ਐਨ.ਆਰ.ਆਈ. ਪਟਿਆਲਾ ਵਿਖੇ 8 ਫਰਵਰੀ ਨੂੰ ਦਰਜ਼ ਐਫ.ਆਈ.ਆਰ. ਨੰ:6 ਅਧੀਨ ਧਾਰਾ 406, 420, 370 ਅਤੇ 120 ਬੀ ਆਈ.ਪੀ.ਸੀ ਅਤੇ 24 ਇਮੀਗਰੇਸ਼ਨ ਐਕਟ 1983 ਦੇ ਤਹਿਤ ਦਰਜ ਕੇਸ ਵਿਚ ਦਰਜ ਕੀਤਾ ਗਿਆ ਹੈ। ਜਿਸ ਵਿਚ ਸਿਕਾਇਤਕਰਤਾ ਗੁਰਵਿੰਦਰ ਸਿੰਘ ਨੇ ਸਿਕਾਇਤ ਦਰਜ਼ ਕਰਵਾਈ ਸੀ ਅਨਿਲ ਬੱਤਰਾ ਨੇ ਉਸ ਦੇ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ ਕਾਨੂੰਨੀ ਇੰਮੀਗਰੇਸ਼ਨ ਨੂੰ ਸੁਚਾਰੂ ਬਣਾਇਆ ਸੀ। ਗੁਰਵਿੰਦਰ ਸਿੰਘ ਨੇ ਸੁਰੀਨਾਮ ਪਹੰੁਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਜਿਵੇਂ ਬ੍ਰਾਜੀਲ ਜਾਂ ਕੋਲੰਬੀਆ ਵਿਚ ਪੈਦਲ ਰਾਸਤਾ ਤੈਅ ਕਰਦਾ ਸੀ। ਜਿਥੇ ਉਹ ਮੱਧ ਅਮਰੀਕਾ ਵਿਚ ਦਾਖਲ ਹੋਇਆ। ਮੱਧ ਅਮਰੀਕਾ ਵਿਚ ੳਸਨੇ ਪਨਾਮਾ, ਕੋਸਟਾਰੀਕਾ, ਨਿਕਾਰਾਗੁਆ, ਹੋਂਡੂਰਸ ,ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿਚੋਂ ਦੀ ਯਾਤਰਾ ਕੀਤੀ। ਇਥੋਂ ਉਸ ਨੂੰ ਤਸਕਰਾਂ ਦੀ ਮਦਦ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਕਰਵਾਇਆ ਗਿਆ। ਪੁਲਸ ਨੇ ਅਨਿਲ ਬੱਤਰਾ ਦੇ 14 ਫਰਵਰੀ ਨੂੰ ਬੈਂਕ ਖਾਤੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਸ ਦੇ ਬੈਂਕ ਖਾਤੇ ਵਿਚ 6 ਲੱਖ 35 ਹਜ਼ਾਰ 136 ਰੁਪਏ ਬਕਾਇਆ ਨਾਲ ਫਰੀਜ਼ ਕਰ ਦਿੱਤਾ ਗਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਦੇ ਮਾਮਲੇ ਵਿਚ ਜਾਂਚ ਦੇ ਲਈ ਡੀ.ਜੀ.ਪੀ ਪੰਜਾਬ ਗੌਰਵ ਯਾਦਵਨੇ ਏ.ਡੀ.ਜੀ.ਪੀ. ਐਨ.ਆਰ.ਆਈ .ਪ੍ਰਵੀਨ ਸਿਨਹਾ ਦੀ ਅਗਵਾਈ ਹੇਠ ਚਾਰ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਅਤੇ ਚਾਰ ਮੈਂਬਰੀ ਟੀਮ ਵਿਚੋਂ ਆਈ.ਜੀ. ਐਸ. ਭੁਪਤੀ ਨੇ ਪਿਛਲੇ ਦਿਨੀ ਪਟਿਆਲਾ ਵਿਚ ਪੀੜ੍ਹਤਾਂ ਅਤੇ ਉਨ੍ਰਾਂ ਦੇ ਪਰਿਵਾਰਾ ਨਾਲ ਮੀਟਿੰਗ ਵਿਚ ਕੀਤੀ ਸੀ ਅਤੇ ਉਨ੍ਹਾਂ ਦੀਆ ਸਿਕਾਇਤਾਂ ਲਈਆਂ ਸਨ। ਜਿਸ ਦੇ ਅਧਾਰ ’ਤੇ ਐਨ.ਆਰ.ਆਈ. ਵਿੰਗ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਮਾਮਲੇ ਵਿਚ ਅਨਿਲ ਬੱਤਰਾ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਦੂਜੇ ਪਾਸੇ ਡੀ.ਜੀ.ਪੀ ਪੰਜਾਬ ਨੇ ਫੇਰ ਤੋਂ ਪੰਜਾਬ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਲਾਇੰਸਸਸ਼ੁਦਾ ਏਜੰਟਾਂ ਦੇ ਜਰੀਏ ਅਤੇ ਸਹੀ ਵਿਧੀ ਰਾਹੀਂ ਵੀਜਾ ਅਪਲਾਈ ਕਰਕੇ ਵੀਜੇ ’ਤੇ ਵਿਦੇਸ਼ਾਂ ਵਿਚ ਜਾਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਹੜਾ ਵੀ ਵਿਅਕਤੀ ਇਸ ਦੇ ਪਿਛੇ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।