ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਤਹਿਤ ਲਾਲੜੂ ‘ਚ ਵਿਸ਼ਾਲ ਜਾਗਰੁਕਤਾ ਰੈਲੀ ਕੱਢੀ ਗਈ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਚਲਾਈ ਗਈ “ਯੁੱਧ ,ਨਸ਼ਿਆਂ ਵਿਰੁੱਧ “ਮੁਹਿੰਮ ਦੇ ਚਲਦੇ ਅੱਜ ਲਾਲੜੂ ਇਲਾਕੇ ਦੇ ਸਮਾਜ ਸੇਵੀ ਆਗੂਆਂ , ਕਿਸਾਨਾਂ , ਬਿਜਲੀ , ਸਿਹਤ ਤੇ ਪੁਲੀਸ ਵਿਭਾਗ ਦੇ ਮੁਲਾਜ਼ਮਾਂ, ਪੱਤਰਕਾਰਾਂ , ਵਕੀਲਾਂ , ਸੈਲਟਰ ਸੰਸਥਾ, ਲੈਬ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਮਤਾ ਪਬਲਿਕ ਸਕੂਲ ਤੇ ਸੈਂਟ ਅੱਤਰੀ ਪਬਲਿਕ ਸਕੂਲ , ਲਾਲੜੂ ਮੰਡੀ ਦੇ ਵਿਦਿਆਰਥੀਆਂ ਤੇ ਸਟਾਫ਼ ਵੱਲੋਂ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ । ਇਸ ਮੌਕੇ ਸਾਬਕਾ ਸਿਵਲ ਸਰਜਨ ਡਾ: ਦਲੇਰ ਸਿੰਘ ਮੁਲਤਾਨੀ, ਥਾਣਾ ਮੁਖੀ ਲਾਲੜੂ ਇੰਸਪੈਕਟਰ ਆਕਾਸ਼ ਸ਼ਰਮਾ, ਪ੍ਰਧਾਨ , ਬਾਰ ਐਸੋਸੀਏਸ਼ਨ ਡੇਰਾਬਸੀ ਐਡਵੋਕੇਟ ਵਿਕਰਮ ਸਿੰਘ ਦੱਪਰ, ਸਮਤਾ ਪਬਲਿਕ ਸਕੂਲ ਦੇ ਐਮਡੀ ਸਰਬਜੀਤ ਸਿੰਘ ਭੱਟੀ ਨੇ ਸਾਂਝੇ ਤੌਰ ਤੇ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।


ਇਸ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਨਸ਼ਿਆਂ ਅਤੇ ਮਿਲਾਵਟੀ ਤੇ ਗੈਰ- ਮਿਆਰੀ ਖਾਣ ਪੀਣ ਵਾਲੀ ਵਸਤੂਆਂ ਪ੍ਰਤੀ ਜਾਗਰੂਕ ਕਰਨਾ ਸੀ । ਇਹ ਰੈਲੀ ਸਮਤਾ ਸਕੂਲ ਤੋਂ ਸ਼ੁਰੂ ਹੋ ਕੇ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ ਵਿੱਚੋਂ ਹੁੰਦੀ ਹੋਈ, ਵਾਪਸ ਸਕੂਲ ਵਿੱਚ ਸਮਾਪਤ ਹੋਈ। ਜਿਸ ਦੌਰਾਨ ਸਕੂਲੀ ਬੱਚੇ ਹੱਥਾਂ ਵਿੱਚ ਸਲੋਗਨ ਲਿਖ ਕੇ ਫੜੀ ਤਖਤੀਆਂ ਅਤੇ ਮੁੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਰਾਹੀਂ ਇਲਾਕਾ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਸਮਾਜ ਅਤੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਹਨ ਅਤੇ ਮਿਲਾਵਟੀ ਸਮਾਨ ਵੇਚਣ ਵਾਲੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਇਸ ਧੰਦੇ ਤੋਂ ਪਰਹੇਜ ਕਰਨ , ਲੋਕਾਂ ਦੀ ਜਾਨ ਅਤੇ ਸਿਹਤ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਖਾਣ ਪੀਣ ਦੀ ਸਮੱਗਰੀ ਵੇਚਣ ਵਾਲੇ ਫੂਡ ਸੇਫਟੀ ਐਕਟ ਦੇ ਤਹਿਤ ਲਾਈਸੈਂਸ ਲੈ ਕੇ ਰਜਿਸਟਰ ਕਰਨ, ਤਾਂ ਜੋ ਗੈਰ ਮਿਆਰੀ ਤੇ ਮਿਲਾਵਟੀ ਵਸਤੂਆਂ ਵੇਚਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਰਵੀਨਾ ਰਾਣਾ , ਜੈ ਚੰਦ ਰਾਣਾ , ਸੀਨੀਅਰ ਪੱਤਰਕਾਰ ਕ੍ਰਿਸ਼ਨਪਾਲ ਸ਼ਰਮਾ ,ਹਰਜੀਤ ਸਿੰਘ ਲੱਕੀ, ਜਗਜੀਤ ਕਲੇਰ, ਅਨਿਲ ਸ਼ਰਮਾ , ਵਿਕਰਮਜੀਤ ਵਿੱਕੀ , ਰਾਜਵੀਰ ਰਾਣਾ , ਚੰਦਰਪਾਲ ਅਤਰੀ , ਭੁਪਿੰਦਰ ਸਿੰਘ ਜੰਡਲੀ , ਮਹਿੰਦਰ ਸਿੰਘ ਲਾਲੜੂ ਮੰਡੀ , ਐਡਵੋਕੇਟ ਮਨਪ੍ਰੀਤ ਸਿੰਘ ਭੱਟੀ , ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ ਝਰਮੜੀ, ਗਿਆਨ ਚੰਦ ਸ਼ਰਮਾ , ਕਿਸਾਨ ਆਗੂ ਪ੍ਰੇਮ ਰਾਣਾ , ਕੁਲਵਿੰਦਰ ਸਿੰਘ ਆਗਾਪੁਰ , ਸਾਬਕਾ ਕੌਂਸਲਰ ਰਘਵੀਰ ਜੁਨੇਜਾ , ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ,ਜਗਤਾਰ ਸਿੰਘ ਜੱਗੀ, ਅਸ਼ੋਕ ਕੁਮਾਰ ਸਮੇਤ ਅਨੇਕਾਂ ਆਗੂ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *