ਸਾਵਧਾਨ! 24 ਹਵਾਈ ਅੱਡੇ 14 ਮਈ ਤੱਕ ਬੰਦ, ਦੋ ਦਿਨਾਂ ‘ਚ 228 ਉਡਾਣਾਂ ਰੱਦ

 ਕੇਂਦਰ ਸਰਕਾਰ ਨੇ ਦੇਸ਼ ਭਰ ਦੇ 24 ਹਵਾਈ ਅੱਡਿਆਂ ਦੇ ਬੰਦ ਹੋਣ ਦੀ ਮਿਆਦ 14 ਮਈ ਤੱਕ ਵਧਾ ਦਿੱਤੀ ਹੈ, ਕਿਉਂਕਿ ਆਪ੍ਰੇਸ਼ਨ ਸਿੰਦੂਰ ਅਤੇ ਪਾਕਿਸਤਾਨੀ ਫੌਜ ਦੁਆਰਾ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਤਣਾਅ ਵਧ ਗਿਆ ਹੈ।

ਵੀਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ 24 ਹਵਾਈ ਅੱਡੇ 10 ਮਈ ਤੱਕ ਸਿਵਲ ਉਡਾਣ ਸੰਚਾਲਨ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਚੰਡੀਗੜ੍ਹ, ਸ਼੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਜੈਸਲਮੇਰ, ਪਠਾਨਕੋਟ, ਜੰਮੂ, ਬੀਕਾਨੇਰ, ਲੇਹ, ਪੋਰਬੰਦਰ ਅਤੇ ਹੋਰ ਸ਼ਹਿਰਾਂ ਵਿੱਚ ਹਵਾਈ ਅੱਡੇ 14 ਮਈ ਤੱਕ ਬੰਦ ਰਹਿਣਗੇ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਦੋ ਦਿਨਾਂ ਵਿਚ 228 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਏਅਰਲਾਈਨਾਂ ਨੇ ਯਾਤਰਾ ਸੰਬੰਧੀ ਸਲਾਹਾਂ ਜਾਰੀ ਕੀਤੀਆਂ
ਕਈ ਏਅਰਲਾਈਨਾਂ ਨੇ ਯਾਤਰੀਆਂ ਲਈ ਯਾਤਰਾ ਸੰਬੰਧੀ ਸਲਾਹਾਂ ਵੀ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਹਵਾਈ ਅੱਡਿਆਂ ਦੇ ਬੰਦ ਹੋਣ ਅਤੇ ਵਧੇ ਹੋਏ ਸੁਰੱਖਿਆ ਪ੍ਰੋਟੋਕੋਲ ਬਾਰੇ ਅਪਡੇਟ ਰਹਿਣ ਲਈ ਕਿਹਾ ਹੈ। ਇੰਡੀਗੋ ਨੇ ਐਲਾਨ ਕੀਤਾ ਹੈ ਕਿ ਸ਼੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਕਿਸ਼ਨਗੜ੍ਹ ਅਤੇ ਰਾਜਕੋਟ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 10 ਮਈ ਦੀ ਅੱਧੀ ਰਾਤ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

By Gurpreet Singh

Leave a Reply

Your email address will not be published. Required fields are marked *