ਸਕੂਲ ਛੱਡਣ ਆਉਂਦੇ ਆਟੋ ਚਾਲਕ ਨੇ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕੀਤਾ, ਗਰਭਵਤੀ ਹੋਣ ’ਤੇ ਖੁਲਾਸਾ

ਪਟਿਆਲਾ, ਨੈਸ਼ਨਲ ਟਾਈਮਜ਼ ਬਿਊਰੋ :- ਇਥੇ ਇੱਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕੂਲ ਛੱਡਣ ਆਉਂਦੇ ਆਟੋ ਚਾਲਕ ਨੇ 12 ਸਾਲਾ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕੀਤਾ। ਇਹ ਘਟਨਾ ਉੱਧੋਂ ਸਾਹਮਣੇ ਆਈ, ਜਦੋਂ ਬੱਚੀ ਗਰਭਵਤੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਆਟੋ ਚਾਲਕ ਹਮੇਸ਼ਾ ਸਕੂਲ ਦੀਆਂ ਵਿਦਿਆਰਥਣਾਂ ਨੂੰ ਲਿਆਉਂਦਾ ਅਤੇ ਛੱਡਣ ਜਾਂਦਾ ਸੀ। ਪਰ ਉਹ ਇਸ ਲੜਕੀ ਨੂੰ ਹਮੇਸ਼ਾ ਸਭ ਤੋਂ ਅਖੀਰ ’ਚ ਘਰ ਛੱਡਦਾ। ਅਗਸਤ 2024 ’ਚ ਉਸ ਨੇ ਬੱਚੀ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਜਾ ਕੇ ਆਪਣੇ ਨਰਕਲੇ ਅਰਮਾਨ ਪੂਰੇ ਕੀਤੇ। ਇਸ ਘਿਨੌਣੀ ਘਟਨਾ ਦੀ ਸੱਚਾਈ ਉਸ ਸਮੇਂ ਸਾਹਮਣੇ ਆਈ, ਜਦੋਂ ਬੱਚੀ ਦੀ ਤਬੀਅਤ ਵਿਗੜਣ ਲੱਗੀ ਅਤੇ ਪਰਿਵਾਰ ਨੇ ਉਸ ਦੀ ਜਾਂਚ ਕਰਾਈ। ਜਦ ਬੱਚੀ ਗਰਭਵਤੀ ਹੋਣ ਦੀ ਪੁਸ਼ਟੀ ਹੋਈ, ਤਾਂ ਪਰਿਵਾਰ ਸਦਮੇ ਵਿੱਚ ਆ ਗਿਆ।

ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਖੋਜ ਜਾਰੀ ਹੈ ਅਤੇ ਜਲਦੀ ਹੀ ਉਹ ਪੁਲਸ ਦੀ ਗਿਰਫ਼ਤ ’ਚ ਹੋਵੇਗਾ। ਦੂਜੇ ਪਾਸੇ, ਪੀੜਤ ਲੜਕੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਇਹ ਘਟਨਾ ਨਾ ਸਿਰਫ਼ ਦਰਿੰਦਗੀ ਦੀ ਇੱਕ ਭਿਆਨਕ ਮਿਸਾਲ ਹੈ, ਸਗੋਂ ਉਹਨਾਂ ਮਾਪਿਆਂ ਲਈ ਵੀ ਇੱਕ ਚੇਤਾਵਨੀ ਹੈ, ਜੋ ਆਪਣੇ ਬੱਚਿਆਂ ਨੂੰ ਆਸਾਨੀ ਨਾਲ ਕਿਸੇ ਉਤਲੇ ਸੌਂਪ ਦਿੰਦੇ ਹਨ।

By Gurpreet Singh

Leave a Reply

Your email address will not be published. Required fields are marked *