ਨੈਸ਼ਨਲ ਟਾਈਮਜ਼ ਬਿਊਰੋ :- ਪਰਯੋਗ ਫਾਉਂਡੇਸ਼ਨ ਅਤੇ ਜੋਰੀ ਹੈਲਥ ਵੱਲੋਂ ਭਾਰਤੀ ਡੈਂਟਲ ਐਸੋਸੀਏਸ਼ਨ (IDA) ਮੋਹਾਲੀ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ‘ਚ ਤੰਬਾਕੂ ਅਤੇ ਧੂਮਪਾਨ ਨਾਲ ਹੋਣ ਵਾਲੇ ਕੈਂਸਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾ ਰਹੇ ਡਾ. ਸਾਈਕਤ ਚਕਰਵਰਤੀ ਨੇ ਕਿਹਾ ਕਿ ਮੈਟ੍ਰੋ ਸ਼ਹਿਰਾਂ ‘ਚ ਵਧ ਰਹੀ ਧੂਮਰਪਾਨ ਦੀ ਆਦਤ ਇਕ ਗੰਭੀਰ ਖ਼ਤਰੇ ਦੀ ਘੰਟੀ ਹੈ। ਬਹੁਤ ਸਾਰੇ ਨੌਜਵਾਨ, ਚਾਹੇ ਉਹ ਪੁਰਸ਼ ਹੋਣ ਜਾਂ ਮਹਿਲਾਵਾਂ, ਕੰਪਨੀ ਦੀ ਕਾਰਪੋਰੇਟ ਕਲਚਰ ਵਿਚ ਪਹਿਲਾਂ ਧੂਮਪਾਨ ਕਰਨਾ ਸ਼ੁਰੂ ਕਰਦੇ ਹਨ, ਜੋ ਹੌਲੀ ਹੌਲੀ ਆਦਤ ਬਣ ਜਾਂਦੀ ਹੈ।
ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਕੁਆਰਕ ਸਿਟੀ, ਮੋਹਾਲੀ ਵਿੱਚ ਲਗਭਗ 225 IT ਪ੍ਰੋਫੈਸ਼ਨਲ ਅਤੇ ਕਾਰਪੋਰੇਟ ਕਰਮਚਾਰੀਆਂ ਨੇ ਆਨਲਾਈਨ ਸ਼ਮੂਲਤ ਕੀਤਾ। ਡਾ. ਸਾਈਕਤ ਨੇ ਸਮਝਾਇਆ ਕਿ ਸ਼ਹਿਰੀ ਵਾਤਾਵਰਣ, ਤਬਦੀਲ ਹੋ ਰਹੀ ਜ਼ਿੰਦਗੀ ਸ਼ੈਲੀ ਅਤੇ ਵਧ ਰਹੇ ਤਣਾਅ ਕਰਕੇ ਪੁਰਸ਼ ਤੇ ਮਹਿਲਾਵਾਂ ਵੀ ਪੈਸਿਵ ਸਮੋਕਿੰਗ (ਅਣਜਾਣੇ ਤਰੀਕੇ ਨਾਲ ਧੂਮਪਾਨ ਨਾਲ ਹੋਣ ਵਾਲੇ ਪ੍ਰਭਾਵ) ਵਲ ਵਧ ਰਹੇ ਹਨ। ਇਹ ਮੂੰਹ ਦੇ ਕੈਂਸਰ, ਦਿਲ ਦੀ ਬਿਮਾਰੀਆਂ, ਅਟੈਕ, ਅਤੇ ਸੁਆਸ ਲੈਣ ਸੰਭਧੀ ਬਿਮਾਰੀਆਂ ਵਧਾਉਂਦੀਆਂ ਹਨ।

ਪਹਿਲੇ IDA ਮੋਹਾਲੀ ਪ੍ਰਧਾਨ ਡਾ. ਰੋਮਿਕਾ ਵਾਧੇਰਾ ਨੇ ਕਿਹਾ ਕਿ ਤੰਬਾਕੂ ਦੇ ਨੁਕਸਾਨ ਸਿਰਫ ਧੂਮਪਾਨ ਕਰਨ ਵਾਲਿਆਂ ਤੱਕ ਹੀ ਸੀਮਤ ਨਹੀਂ ਰਹਿੰਦੇ, ਬਲਕਿ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ, ਜੋ ਧੂਏਂ ਦੇ ਸੰਪਰਕ ‘ਚ ਆਉਂਦੇ ਹਨ। IDA ਦੇ CDH ਕਨਵੀਨਰ ਡਾ. ਕਵਿਤਾ ਸ਼ਰਮਾ ਨੇ ਕਿਹਾ ਕਿ ਧੂਮਪਾਨ ਤੋਂ ਦੰਦਾਂ ਦੀਆਂ ਬਿਮਾਰੀਆਂ ਕਿਸੇ ਵੀ ਉਮਰ ਵਿੱਚ ਹੋ ਸਕਦੀਆਂ ਹਨ, ਪਰ ਨੌਜਵਾਨੀ ਵਿੱਚ ਇਹ ਆਦਤ ਸਭ ਤੋਂ ਵੱਡਾ ਖ਼ਤਰਾ ਬਣ ਰਹੀ ਹੈ। ਬਹੁਤ ਸਾਰੇ ਨੌਜਵਾਨ ਗਰੁੱਪਾਂ ਵਿੱਚ ਖੜ੍ਹੇ ਹੋ ਕੇ ਮਜ਼ਾਕ-ਮਜ਼ਾਕ ‘ਚ ਧੂਮਪਾਨ ਕਰਦੇ ਹਨ, ਜੋ ਬਾਅਦ ਵਿੱਚ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਅਤੇ ਮੂੰਹ ਦੇ ਕੈਂਸਰ ਨੂੰ ਸੱਦਾ ਦਿੰਦੀ ਹੈ।
ਜਾਗਰੂਕਤਾ ਸੈਸ਼ਨ ਦੌਰਾਨ, ਜੋਰੀ ਹੈਲਥ ਦੀ ਸੀਨੀਅਰ ਡਾਇਰੈਕਟਰ, ਹਿਊਮਨ ਰਿਸੋਰਸ, ਪੁਜਾ ਸਭਰਵਾਲ ਨੇ ਕਿਹਾ ਕਿ ਇਹ ਪ੍ਰੋਗਰਾਮ, ਕੰਪਨੀ ਦੇ ਸਮਾਜਿਕ ਜ਼ਿੰਮੇਵਾਰੀ ਤਹਿਤ ਆਯੋਜਿਤ ਕੀਤਾ ਗਿਆ ਹੈ, ਜਿਸਦਾ ਮਕਸਦ ਕਰਮਚਾਰੀਆਂ ਨੂੰ ਦੰਦਾਂ ਦੀ ਦੇਖਭਾਲ ਅਤੇ ਧੂਮਪਾਨ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਾ ਹੈ।
ਪਰਯੋਗ ਫਾਉਂਡੇਸ਼ਨ ਦੀ ਪ੍ਰੋਜੈਕਟ ਇੰਚਾਰਜ ਸ਼ਿਵਾਂਗੀ ਬੰਸਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। IDA ਮੋਹਾਲੀ ਦੇ ਪ੍ਰਧਾਨ ਡਾ. ਵਿਨੈ ਦੁਆ, ਸਕੱਤਰ ਡਾ. ਵਿਕਾਸ ਸ਼ਰਮਾ, ਡੈਂਟਲ ਸਪੈਸ਼ਲਿਸਟ ਡਾ. ਪ੍ਰਤੀਭਾ ਚੌਹਾਨ ਅਤੇ ਡਾ. ਗੁਨਿਕਾ ਜੈਨ ਨੇ ਵੀ ਇਸ ਸਮਾਗਮ ਵਿੱਚ ਖ਼ਾਸ ਯੋਗਦਾਨ ਦਿੱਤਾ।
