ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਗੁਰਪ੍ਰੀਤ ਸਿੰਘ :- ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ (Abstention from weapons) ਕੀਤੇ ਜਾਣ ਦਾ ਸੁਨੇਹਾ ਦਿੰਦਿਆਂ ਇਨ੍ਹਾਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਹੈ ।

ਹੋਰ ਕੀ ਕੀ ਆਖਿਆ ਬੱਬੂ ਮਾਨ ਨੇ

ਪ੍ਰਸਿੱਧ ਗਾਇਕ ਬੱਬੂ ਮਾਨ (Babbu Maan) ਜੋ ਕਿ ਮਾਲੇਰਕੋਟਲਾ ਵਿਖੇ ਇਕ ਪ੍ਰੋਗਰਾਮ ਦੌਰਾਨ ਮੌਜੂਦ ਸਨ ਨੇ ਨੌਜਵਾਨਾਂ ਨੂੰ ਕਿਹਾ ਕਿ ਹਥਿਆਰ ਅਤੇ ਸਰਟੀਫਿਕੇਟ ਸਿਰਫ਼ ਗੀਤਾਂ ਵਿਚ ਹੀ ਚੰਗੇ ਲੱਗਦੇ ਹਨ ਜਦੋਂ ਕਿ ਕੋਈ ਜੇਲ ਵਿਚ ਅਚਾਰ ਵੀ ਨਹੀਂ ਦਿੰਦਾ । ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਿੱਖਿਆ ਅਤੇ ਰਚਨਾਤਮਕ ਕੰਮਾਂ ਵਿੱਚ ਲਗਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸੱਚੀ ਬਹਾਦਰੀ ਸਮਾਜ ਲਈ ਇੱਕ ਉਦਾਹਰਣ ਬਣਨ ਵਿੱਚ ਹੈ, ਅਪਰਾਧ ਦੀ ਦੁਨੀਆ ਵਿੱਚ ਨਾਮ ਕਮਾਉਣ ਵਿੱਚ ਨਹੀਂ ।

ਪੰਜਾਬ ਪੁਲਸ ਨੇ ਬੱਬੂ ਮਾਨ ਦੇ ਇਸ ਕਲਿਪ ਨੂੰ ਕੀਤਾ ਅਪਲੋਡ

ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਆਖੀ ਗਈ ਗੱਲ ਯਾਨੀ ਕਿ ਬੰਦੂਕ ਵਿਰੋਧੀ ਸੱਭਿਆਚਾਰ (Anti-gun culture) ਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ ‘ਤੇ ਵੀ ਅਪਲੋਡ ਕੀਤਾ ਤਾਂ ਜੋ ਮਾਨ ਦਾ ਨੌਜਵਾਨਾਂ ਪ੍ਰਤੀ ਦਿੱਤਾ ਗਿਆ ਇਹ ਸੁਨੇਹਾ ਵਧ ਤੋਂ ਵਧ ਪਹੁੰਚ ਸਕੇ । ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੀ ਊਰਜ਼ਾ ਸਿੱਖਿਆ, ਖੇਡਾਂ ਅਤੇ ਚੰਗੇ ਕੰਮਾਂ ਵੱਲ ਲਗਾਉਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਲਈ ਇਕ ਸਕਾਰਾਤਮਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ 

By Gurpreet Singh

Leave a Reply

Your email address will not be published. Required fields are marked *