‘ਬਾਜਵਾ ਸਾਹਿਬ ਚੁੱਪ ਕਰਕੇ ਬੈਠੋ, ਹਰ ਵੇਲੇ ਪੰਗਾ ਲੈਂਦੇ ਹੋ’, ਪੰਜਾਬ ਵਿਧਾਨ ਸਭਾ ‘ਚ ਤਿੱਖੀ ਬਹਿਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਿਚਾਲੇ ਤਿੱਖੀ ਬਹਿਸ ਹੋ ਗਈ। ਬਿਜਲੀ ਮੰਤਰੀ ਨੇ ਕਿਹਾ ਕਿ ਬਾਜਵਾ ਜੀ ਜਦੋਂ ਪੀ. ਡਬਲਿਊ. ਡੀ. ਮੰਤਰੀ ਸੀ ਤਾਂ 28 ਅਧਿਕਾਰੀ ਫੜ੍ਹੇ ਗਏ ਸਨ ਤਾਂ ਤੁਸੀਂ ਉਨ੍ਹਾਂ ਦਾ ਕੀ ਕੀਤਾ।

ਇਸ ਤੋਂ ਬਾਅਦ ਮਾਰਸ਼ਲਾਂ ਨੂੰ ਬੁਲਾਇਆ ਗਿਆ। ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਤਹਿਸੀਲਾਂ ‘ਚ ਰਿਸ਼ਵਤ ਦਾ ਮੁੱਦਾ ਚੁੱਕਿਆ ਤਾਂ ਮੰਤਰੀ ਹਰਪਾਲ ਸਿੰਘ ਚੀਮਾ ਵੀ ਭੜਕ ਗਏ। ਉਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਹਰ ਵੇਲੇ ਬੋਲਦੇ ਰਹਿੰਦੇ ਹਨ, ਇਕ ਮਿੰਟ ਚੁੱਪ ਕਰਕੇ ਬੈਠੋ।

ਜਦੋਂ ਵੀ ਬੋਲਦੇ ਹੋ ਤਾਂ ਹਰ ਗੱਲ ‘ਚ ਪੰਗਾ ਲੈਂਦੇ ਹੋ। ਚੁੱਪ ਕਰਕੇ ਇਕ ਮਿੰਟ ਸੁਣੋ। ਹਰਪਾਲ ਚੀਮਾ ਨੇ ਕਿਹਾ ਕਿ ਸਾਨੂੰ ਪਤਾ ਤੁਸੀਂ ਵੀ ਸਕੈਮ ਕੀਤਾ ਸੀ।

By nishuthapar1

Leave a Reply

Your email address will not be published. Required fields are marked *