ਬਰਨਾਲਾ ਦੇ ਅਗਨੀਵੀਰ ਦੀ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਟ੍ਰੇਨਿੰਗ ਦੇ ਆਖਰੀ ਪੜ੍ਹਾਅ ‘ਚ ਸੀ ਜਸ਼ਨਪ੍ਰੀਤ ਸਿੰਘ

ਗੁਰਪ੍ਰੀਤ ਸਿੰਘ :- ਬਰਨਾਲਾ ਦੇ ਮਹਿਲ ਕਲਾਂ ਹਲਕੇ ਦੇ ਪਿੰਡ ਬਖਤਗੜ੍ਹ ਦੇ ਇੱਕ 22 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਉੱਤਰ ਪ੍ਰਦੇਸ਼ ਵਿਖੇ ਟ੍ਰੇਨਿੰਗ ਦੌਰਾਨ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। 

ਪ੍ਰਾਪਤ ਜਾਣਕਾਰੀ ਅਨੁਸਾਰ, ਬੂਟਾ ਸਿੰਘ ਦਾ ਹੋਣਹਾਰ ਪੁੱਤਰ ਜਸ਼ਨਪ੍ਰੀਤ ਸਿੰਘ (Agniveer Jashanpreet Singh) ਦੇਸ਼ ਦੀ ਸੇਵਾ ਦੇ ਜਜ਼ਬੇ ਨਾਲ ਭਾਰਤੀ ਸੈਨਾ ਵਿੱਚ ਬਤੌਰ ‘ਅਗਨੀਵੀਰ’ ਭਰਤੀ ਹੋਇਆ ਸੀ। ਉਸ ਦੀ ਟ੍ਰੇਨਿੰਗ ਉੱਤਰ ਪ੍ਰਦੇਸ਼ ਦੇ ਫਤਿਹਗੜ੍ਹ ਸਥਿਤ ਆਰਮੀ ਸੈਂਟਰ ਵਿੱਚ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਦੀ ਇਹ ਟ੍ਰੇਨਿੰਗ ਖ਼ਤਮ ਹੀ ਹੋਣ ਵਾਲੀ ਸੀ ਅਤੇ ਉਹ ਜਲਦ ਹੀ ਦੇਸ਼ ਸੇਵਾ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਹੋਣ ਵਾਲਾ ਸੀ।

ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਅਨੁਸਾਰ, ਉਸਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ, ਜੋ ਜਾਨਲੇਵਾ ਸਾਬਤ ਹੋਇਆ। ਇਸ ਘਟਨਾ ਉਪਰੰਤ ਬਖ਼ਤਗੜ੍ਹ ਤੇ ਇਲਾਕੇ ਭਰ ਵਿੱਚ ਸ਼ੋਕ ਦਾ ਮਾਹੌਲ ਹੈ।

By Gurpreet Singh

Leave a Reply

Your email address will not be published. Required fields are marked *