ਬਟਾਲਾ: ਅਲੋਵਾਲ ਫੋਕਲ ਪੁਆਇੰਟ ‘ਚ ਠੇਕੇ ਦੇ ਬਾਹਰ ਮਿਲਿਆ ਗਰਨੇਡ !

ਨੈਸ਼ਨਲ ਟਾਈਮਜ਼ ਬਿਊਰੋ :- ਬਟਾਲਾ ਦੇ ਅਲੋਵਾਲ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਬਰਾਂਚ ਦੇ ਗੇਟ ਦੇ ਅੱਗੇ ਅਨ ਚੱਲਿਆ ਗਰਨੇਡ ਮਿਲਿਆ ਹੈ। ਹਾਲਾਂਕਿ ਗਰਨੇਡ ਠੇਕੇ ਤੇ ਸੁੱਟਣ ਦੀ ਜਿੰਮੇਵਾਰੀ ਇੱਕ ਪੋਸਟ ਰਾਹੀਂ ਮਨੂੰ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵੱਲੋਂ ਲਈ ਗਈ ਹੈ। ਇਸ ਦੀ ਸੂਚਨਾ ਸ਼ਨਿਚਰਵਾਰ ਦੀ ਸਵੇਰ ਨੂੰ ਕਰੀਬ 6 ਵਜੇ ਮਿਲੀ ਜਦ ਮਨੂ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵੱਲੋਂ ਪਾਈ ਪੋਸਟ ਵਾਇਰਲ ਹੋਈ ਅਤੇ ਉਸ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪੁਲਿਸ ਸਤਰਕ ਹੋ ਗਈ ਤੇ ਆਸ-ਪਾਸ ਦੇ ਠੇਕਿਆਂ ਤੇ ਗਰਨੇਡ ਹਮਲੇ ਦੀ ਸੱਚਾਈ ਨੂੰ ਜਾਣਣ ਲਈ ਸਤਰਕ ਹੋ ਗਈ।

ਗਰਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਐਸ ਐਚ ਓ ਸਿਵਲ ਲਾਈਨ ਗੁਰਦੇਵ ਸਿੰਘ ਸੀ ਆਈ ਏ ਦੇ ਇੰਸਪੈਕਟਰ ਅਮਨਦੀਪ ਸਿੰਘ ਐਸ ਆਈ ਅੰਗਰੇਜ਼ ਸਿੰਘ ਸੀ ਆਈ ਏ ਬਟਾਲਾ ਘਟਨਾ ਕੀ ਸੂਚਨਾ ਮਿਲਤੇ ਹੀ ਮੌਕੇ ਪਰ ਪਹੁੰਚੇ ਹੋਰ ਟੀਮਾਂ ਮੌਕੇ ਤੇ ਪੁੱਜ ਗਈਆਂ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਫੋਕਲ ਪੁਆਇੰਟ ਸਥਿਤ ਵੱਡੀਆਂ ਫੈਕਟਰੀਆਂ ਅਤੇ ਰਿਹਾਇਸ਼ੀ ਇਲਾਕਾ ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਮਜ਼ਦੂਰ ਅਤੇ ਹੋਰ ਲੋਕ ਵੱਡੀ ਗਿਣਤੀ ਚ ਕੰਮ ਕਰਦੇ ਹਨ। ਗਰਨੇਡ ਦੀ ਸੂਚਨਾ ਮਿਲਦੇ ਸੀ ਲੋਕਾਂ ‘ਚ ਦਹਿਸ਼ਤ ਪਾਈ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *