BBDA ਵੱਲੋਂ ਬਰਨਬੀ ਦੇ ਵਿਕਾਸ, ਸ਼ਹਿਰੀ ਵਿਸਥਾਰ ਤੇ ਜਾਇਦਾਦੀ ਅਧਿਕਾਰਾਂ ਬਾਰੇ ਵਿਸ਼ੇਸ਼ ਵਿਚਾਰ-ਚਰਚਾ

ਬਰਨਬੀ (ਅਮ੍ਰਿਤ ਧੋਟ): ਬਰਨਬੀ ਬਿਲਡਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ (BBDA), ਇੱਕ ਗੈਰ-ਮੁਨਾਫ਼ਾ ਵਕਾਲਤੀ ਸੰਸਥਾ ਵੱਲੋਂ ਬਰਨਬੀ ਦੇ ਵਿਕਾਸ, ਸ਼ਹਿਰੀ ਵਿਸਥਾਰ ਅਤੇ ਜਾਇਦਾਦੀ ਅਧਿਕਾਰਾਂ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈਚਾਰੇ ਦੇ ਮੈਂਬਰਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਰਾਇਲ ਪੈਲੇਸ ਬੈਂਕੁਇਟ ਹਾਲ, 7845 ਐਡਮੰਡਜ਼ ਸਟਰੀਟ, ਬਰਨਬੀ ਵਿਖੇ ਹੋਏ ਇਸ ਸਮਾਗਮ ਵਿੱਚ ਬਰਨਬੀ ਦੇ ਮੇਅਰ ਮਾਈਕ ਹਰਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਬਰਨਬੀ ਬਿਲਡਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ “ਬਰਨਬੀ ਦਾ ਵਿਕਾਸ, ਤਰੱਕੀ ਅਤੇ ਜਾਇਦਾਦੀ ਅਧਿਕਾਰ” ਸੀ। ਇਸ ਦੌਰਾਨ ਸ਼ਹਿਰ ਦੀਆਂ ਵਿਕਾਸ ਯੋਜਨਾਵਾਂ, ਰਿਹਾਇਸ਼ੀ ਇਲਾਕਿਆਂ ਦੇ ਵਿਸਥਾਰ ਅਤੇ ਜਾਇਦਾਦ ਮਾਲਕਾਂ ਦੇ ਅਧਿਕਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਐਸੋਸੀਏਸ਼ਨ ਦੇ ਸੰਸਥਾਪਕ ਬੋਰਡ ਮੈਂਬਰਾਂ ਵਿੱਚ ਪੈਟ ਬਸਰਾ, ਹਿਮਾਂਸ਼ੂ ਚੋਪੜਾ, ਰਾਜ ਗਰੇਵਾਲ, ਪਰਦੀਪ ਮੂਰ ਅਤੇ ਨੇਹਾ ਉਨਾਡਕਟ ਸ਼ਾਮਲ ਹਨ।

ਇੱਕ ਗੈਰ-ਮੁਨਾਫ਼ਾ ਵਕਾਲਤੀ ਸੰਸਥਾ ਵਜੋਂ BBDA ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਨਿਵਾਸੀਆਂ, ਜਾਇਦਾਦ ਮਾਲਕਾਂ ਅਤੇ ਬਿਲਡਿੰਗ ਤੇ ਡਿਵੈਲਪਮੈਂਟ ਖੇਤਰ ਨਾਲ ਸਬੰਧਤ ਮਾਮਲਿਆਂ ਨੂੰ ਮੰਚ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।

ਇਸ ਸਮਾਗਮ ਨੇ ਸ਼ਹਿਰ ਦੇ ਪ੍ਰਸ਼ਾਸਨ, ਡਿਵੈਲਪਰਾਂ ਅਤੇ ਭਾਈਚਾਰੇ ਵਿਚਕਾਰ ਰਚਨਾਤਮਕ ਸੰਵਾਦ ਅਤੇ ਬਰਨਬੀ ਦੇ ਭਵਿੱਖੀ ਵਿਕਾਸ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ਨੂੰ ਉਜਾਗਰ ਕੀਤਾ।

By Rajeev Sharma

Leave a Reply

Your email address will not be published. Required fields are marked *