ਬੀ ਪ੍ਰਾਕ ਦੀ ਤਿੱਖੀ ਪ੍ਰਤੀਕਿਰਿਆ: ਕਈ ਕਲਾਕਾਰ ਆਪਣਾ ਜ਼ਮੀਰ ਵੇਚ ਚੁੱਕੇ ਨੇ

ਚੰਡੀਗੜ੍ਹ – ਦਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਹੁਣ ਪੰਜਾਬੀ ਗਾਇਕ ਬੀ ਪ੍ਰਾਕ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਕੁਝ ਅਜਿਹੇ ਸ਼ਬਦ ਕਹੇ ਜੋ ਇੰਡਸਟਰੀ ‘ਚ ਵੱਡੀ ਚਰਚਾ ਦਾ ਵਿਸ਼ਾ ਬਣ ਗਏ ਹਨ।

ਉਨ੍ਹਾਂ ਨੇ ਲਿਖਿਆ:

“ਕਈਨ ਆਰਟਿਸਟ ਆਪਣਾ ਜ਼ਮੀਰ ਹੀ ਵੇਚ ਚੁੱਕੇ ਨੇ, ਫਿਟੇ ਮੁੰਹ ਤੁਹਾਡੇ”

ਇਹ ਸਟੇਟਮੈਂਟ ਕਿਸੇ ਵਿਅਕਤੀ ਵੱਲ ਇਸ਼ਾਰਾ ਕਰਦਾ ਹੈ ਜਾਂ ਇੱਕ ਸਮੂਹ ਵੱਲ, ਇਸ ਬਾਰੇ ਬੀ ਪ੍ਰਾਕ ਵੱਲੋਂ ਕੋਈ ਸਿੱਧੀ ਵਿਆਖਿਆ ਨਹੀਂ ਆਈ। ਪਰ ਇਹ ਗੱਲ ਲਗਭਗ ਸਾਫ਼ ਹੈ ਕਿ ਉਹਨਾਂ ਨੇ ਇਹ ਕਹਿਣ ਰਾਹੀਂ ਕੁਝ ਕਲਾਕਾਰਾਂ ਦੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇਹ ਪੋਸਟ ਉਸ ਵੇਲੇ ਆਈ ਹੈ ਜਦੋਂ ਪੰਜਾਬੀ ਇੰਡਸਟਰੀ ਦੋ ਹਿੱਸਿਆਂ ‘ਚ ਵੰਡਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਕੁਝ ਕਲਾਕਾਰ ਦਲਜੀਤ ਦੋਸਾਂਝ ਦਾ ਸਮਰਥਨ ਕਰ ਰਹੇ ਹਨ, ਦੂਜੇ ਪਾਸੇ ਕਈ ਖ਼ਾਮੋਸ਼ ਹਨ ਜਾਂ ਪਰੋਖ ਰੂਪ ‘ਚ ਵਿਰੋਧ ਕਰ ਰਹੇ ਹਨ।

ਸੋਸ਼ਲ ਮੀਡੀਆ ‘ਤੇ ਲੋਕ ਬੀ ਪ੍ਰਾਕ ਦੀ ਸਾਖ਼ਤ ਭਾਸ਼ਾ ‘ਤੇ ਵੀ ਚਰਚਾ ਕਰ ਰਹੇ ਹਨ। ਕਈ ਯੂਜ਼ਰਾਂ ਨੇ ਉਨ੍ਹਾਂ ਦੀ ਹਿੰਮਤ ਦੀ ਸਾਰਾਹਨਾ ਕੀਤੀ, ਜਦਕਿ ਕੁਝ ਲੋਗਾਂ ਨੇ ਇਹ ਵੀ ਪੁੱਛਿਆ ਕਿ ਜੇ ਗੱਲ ਸੱਚੀ ਹੈ ਤਾਂ ਨਾਂ ਵੀ ਲੈਣੇ ਚਾਹੀਦੇ ਸਨ।


ਬੀ ਪ੍ਰਾਕ ਦੀ ਇਹ ਪੋਸਟ ਸਿਰਫ਼ ਇੱਕ ਸਟੇਟਮੈਂਟ ਨਹੀਂ, ਸਗੋਂ ਇੱਕ ਵੱਡੀ ਚੇਤਾਵਨੀ ਵਜੋਂ ਵੇਖੀ ਜਾ ਰਹੀ ਹੈ। ਇਹ ਵਿਵਾਦ ਹੁਣ ਸਿਰਫ਼ ਇੱਕ ਫਿਲਮ ਤੱਕ ਸੀਮਤ ਨਹੀਂ, ਸਗੋਂ ਪੰਜਾਬੀ ਇੰਡਸਟਰੀ ਦੀ ਅੰਦਰੂਨੀ ਹਕੀਕਤ ਨੂੰ ਵੀ ਬਿਆਨ ਕਰ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *