ਭਾਰਤ ਵਿਕਾਸ ਪ੍ਰੀਸ਼ਦ ਨੇ 157ਵੇਂ ਵਿਆਕਤੀ ਦੀਆਂ ਮਰਨ ਉਪਰੰਤ ਕਰਵਾਈਆਂ ਅੱਖਾਂ ਦਾਨ
ਡੇਰਾਬੱਸੀ,19 ਫਰਵਰੀ (ਨੈਸ਼ਨਲ ਟਾਈਮਜ਼ ਬਿਊਰੋ) ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ l ਜਿਸ ਵਿੱਚ ਉਹਨਾਂ ਨੂੰ ਵੱਡੀ ਸਫਲਤਾ ਵੀ ਮਿਲੀ ਹੈ। ਹੁਣ ਤੱਕ ਡੇਰਾਬੱਸੀ ਬਰਾਂਚ ਵੱਲੋਂ 157 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ l ਜਿਸ ਨਾਲ 314 ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਆਈ ਹੈ l
ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਡੇਰਾਬੱਸੀ ਏਟੀਐਸ ਦੇ ਨਰਿੰਦਰਾ ਕੁਮਾਰ ਤਿਵਾੜੀ ( 94) ਦਾ ਅਚਾਨਕ ਦੇਹਾਂਤ ਹੋ ਗਿਆ l
ਉਨਾਂ ਦੀ ਬੇਟੀ ਸੁਸ਼ਮਾ ਤਿਨਜਾਨੀ ਦੀ ਸਹਿਮਤੀ ਨਾਲ ਪ੍ਰੀਸ਼ਦ ਸੀਨੀਅਰ ਮੈਂਬਰ ਅਤੇ ਸਮਾਜ ਸੇਵੀ ਬਰਖਾ ਰਾਮ ਦੀ ਪ੍ਰੇਰਨਾ ਸਦਕਾ ਅੱਖਾਂ ਦਾਨ ਕਰਵਾਈਆਂ ਅਤੇ ਨਰਿੰਦਰ ਕੁਮਾਰ ਤਿਵਾੜੀ ਦਾ ਮ੍ਰਿਤਕ ਸਰੀਰ ਚੰਡੀਗੜ੍ਹ ਪੀਜੀਆਈ ਹਸਪਤਾਲ ਨੂੰ ਦਾਨ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਤੱਕ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਮਰਨ ਉਪਰੰਤ ਪੰਜ ਸਰੀਰਾਂ ਨੂੰ ਹਸਪਤਾਲ ਲਈ ਦਾਨ ਕਰਵਾਇਆ ਗਿਆ ਹੈ।
ਇਸ ਮੌਕੇ ਪੂਰਬੀ ਪੰਜਾਬ ਦੇ ਵਾਇਸ ਪ੍ਰਧਾਨ ਸੁਸ਼ੀਲ ਬਿਆਸ, ਰੀਜਨਲ ਸੈਕਟਰੀ ਸੋਮਨਾਥ ਸ਼ਰਮਾ, ਡੇਰਾਬੱਸੀ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਸਕੱਤਰ ਹਤਿੰਦਰ ਮੋਹਨ ਸ਼ਰਮਾ, ਖਜਾਨਚੀ ਵਿਸ਼ਾਲ ਸ਼ਰਮਾ ਅਤੇ ਮੈਂਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ l