ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਸਰਕਾਰ ਦੀ ਲੈਂਡਪੂਲਿੰਗ ਨੀਤੀ ਵਿਰੁੱਧ ਧਰਨੇ ਲਈ ਫਿਰੋਜ਼ਪੁਰ ਰਵਾਨਾ ਹੋਏ

ਨੈਸ਼ਨਲ ਟਾਈਮਜ਼ ਬਿਊਰੋ :- ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ ਦੀ ਅਗਵਾਈ ਹੇਠ ਫਿਰੋਜ਼ਪੁਰ ਜ਼ਿਲ੍ਹਾ ਹੈੱਡ ਕੁਆਰਟਰ ਅੱਗੇ ਧਰਨੇ ਵਿਚ ਸ਼ਾਮਲ ਹੋਣ ਲਈ ਜ਼ੀਰਾ ਤੋਂ ਰਵਾਨਾ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਪ੍ਰੀਤਮ ਸਿੰਘ ਮੀਹਾਂਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡਪੂਲਿੰਗ ਨੀਤੀ ਕਿਸਾਨਾਂ ਮਜ਼ਦੂਰਾਂ ਲਈ ਬੇਹੱਦ ਮਾਰੂ ਹੈ, ਜਿਸ ਦੇ ਵਿਰੋਧ ਵਿਚ ਜ਼ਿਲ੍ਹਾ ਬਲਾਕ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਹਰਗਿਜ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਇਸ ਲਈ ਭਾਵੇਂ ਕਿੰਨੀਆਂ ਵੀ ਵੱਡੀਆਂ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ।

ਇਸ ਮੌਕੇ ਸ਼ਾਮਲ ਮੈਂਬਰਾਂ ਵਿਚ ਮੋਹਣ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਹਰਚਰਨ ਸਿੰਘ ਬਾਜਵਾ, ਹਰਪ੍ਰੀਤ ਸਿੰਘ ਲੌਂਗੋਦੇਵਾ,ਪਰਮਜੀਤ ਸਿੰਘ ਸਰਪੰਚ ਇਕਾਈ ਬੋੜਾਂਵਾਲੀ, ਪਰਮਜੀਤ ਸਿੰਘ ਵਿਦਿਆਰਥੀ, ਡਾਕਟਰ ਗੁਰਚਰਨ ਸਿੰਘ ਨੂਰਪੁਰ, ਬਾਬਾ ਦਲਜੀਤ ਸਿੰਘ, ਬਾਬਾ ਗੁਰਚਰਨ ਸਿੰਘ, ਸ਼ਾਂਤੀ ਸਰੂਪ ਸ਼ਾਹਵਾਲਾ, ਸੁਖਰਾਜ ਸਿੰਘ ਇਕਾਈ ਜ਼ੀਰਾ,ਅਵਤਾਰ ਸਿੰਘ, ਪਾਲ ਸਿੰਘ, ਗੁਰਮੀਤ ਸਿੰਘ ,ਰਾਜਪਾਲ ਸਿੰਘ, ਗੁਰਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਚੌਹਾਨ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਅਮਨਦੀਪ ਸਿੰਘ ਢਿੱਲੋਂ, ਗੁਰਵਿੰਦਰ ਸਿੰਘ, ਆਤਮਾ ਸਿੰਘ, ਗੁਰਅਵਤਾਰ ਸਿੰਘ ਕੈਸ਼ੀਅਰ, ਜਸਪਾਲ ਸਿੰਘ ਫੌਜ਼ੀ, ਸੁੱਚਾ ਸਿੰਘ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮਖੂ, ਜਸਵਿੰਦਰ ਸਿੰਘ ਇਕਾਈ ਪ੍ਰਧਾਨ, ਪਰਮਿੰਦਰ ਸਿੰਘ ਬੱਬਾ, ਗੁਲਾਬ ਸਿੰਘ ਤਲਵੰਡੀ ਜੱਲੇ ਖਾਂ, ਪਰਮਜੀਤ ਸਿੰਘ ਤਲਵੰਡੀ ਜੱਲੇਖਾਂ, ਗੁਰਦੀਪ ਸਿੰਘ, ਬਲਕਾਰ ਸਿੰਘ ਸਰਪੰਚ ਵਕੀਲਾਂ ਵਾਲਾ ਆਦਿ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *