ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਦਾਅਵਾ ਕੀਤਾ ਹੈ ਕਿ ਜੋਅ ਬਾਈਡੇਨ ਦਾ 2020 ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਜੋ ਬਾਈਡੇਨ ਦੀ ਥਾਂ ਇਕ ਰੋਬੋਟ ਨੂੰ ਲਿਆਂਦਾ ਗਿਆ ਸੀ, ਜਿਸ ਨੇ ਬਾਈਡਨ ਦੀ ਜਗ੍ਹਾ ਲੈ ਲਈ ਹੈ। ਟਰੰਪ ਨੇ ਪੋਸਟ ਵਿਚ Conspiracy Theory ਦਾ ਹਵਾਲਾ ਦਿੰਦੇ ਹੋਏ ਲਿਖਿਆ, “ਬਾਈਡਨ ਦਾ 2020 ਵਿੱਚ ਕਤਲ ਹੋ ਚੁੱਕਾ ਹੈ। ਜੋ ਅੱਜ ਦਿਖਾਈ ਦੇ ਰਹੇ ਹਨ ਉਹ ਕਲੋਨ, ਡੁਪਲੀਕੇਟ ਜਾਂ ਰੋਬੋਟ ਹਨ। ਉਨ੍ਹਾਂ ਦੇ ਅੰਦਰ ਨਾ ਤਾਂ ਆਤਮਾ ਹੈ ਅਤੇ ਨਾ ਹੀ ਦਿਮਾਗ।” ਡੈਮੋਕ੍ਰੇਟਸ ਨੂੰ ਉਨ੍ਹਾਂ ਵਿਚਾਲੇ ਦਾ ਅੰਦਰ ਨਹੀ ਪਤਾ।

ਇਹ ਬਿਆਨ ਕੈਂਸਰ ਦੀ ਖ਼ਬਰ ਤੋਂ ਬਾਅਦ ਆਇਆ
ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਬਾਈਡਨ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ “ਪ੍ਰੋਸਟੇਟ ਕੈਂਸਰ” ਹੈ। ਟਰੰਪ ਪਹਿਲਾਂ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਦੀ ਨਸਲਕੁਸ਼ੀ ਦੀਆਂ ਝੂਠੀਆਂ ਖ਼ਬਰਾਂ ਫੈਲਾ ਚੁੱਕੇ ਹਨ, ਜਿਸ ਨੂੰ ਸਰਕਾਰ ਅਤੇ ਉੱਥੋਂ ਦੇ ਫੈਕਟ ਜਾਂਚਕਰਤਾਵਾਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਵਾਰ ਬਾਈਡਨ ਦੀ ਮਾਨਸਿਕ ਸਿਹਤ ਅਤੇ ਫੈਸਲਾ ਲੈਣ ਦੀ ਯੋਗਤਾ ‘ਤੇ ਸਵਾਲ ਉਠਾਏ ਹਨ।
ਝੂਠ ਫੈਲਾਉਣ ਦਾ ਇਤਿਹਾਸ
ਇਕ ਰਿਪੋਰਟ ਦੇ ਅਨੁਸਾਰ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਲਗਭਗ 30,573 ਝੂਠੇ ਜਾਂ ਗੁੰਮਰਾਹਕੁੰਨ ਦਾਅਵੇ ਕੀਤੇ ਸਨ। ਹਰ ਰੋਜ਼ ਔਸਤਨ 21 ਝੂਠ ਬੋਲੇ। ਉਨ੍ਹਾਂ ਨੇ 2024 ਦੀ ਚੋਣ ਮੁਹਿੰਮ ਦੌਰਾਨ ਸੈਂਕੜੇ ਸਾਜ਼ਿਸ਼ਾਂ ਨੂੰ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਹਾਲੀਆ ਦਾਅਵਿਆਂ ਵਿੱਚ ਐੱਫ.ਬੀ.ਆਈ. ‘ਤੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਅਤੇ 6 ਜਨਵਰੀ ਦੇ ਕੈਪੀਟਲ ਦੰਗਿਆਂ ਪਿੱਛੇ ਅਮਰੀਕੀ ਸਰਕਾਰ ਦਾ ਹੱਥ ਹੋਣ ਦੀਆ ਗੱਲਾਂ ਵੀ ਸ਼ਾਮਲ ਹਨ।
