ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੀ ਬਜਾਏ ਮੁੜ-ਮੁੱਲਾਂਕਣ ਕਰਨ ਦਾ ਅਹਿਮ ਫੈਸਲਾ ਲਿਆ ਹੈ। ਪਹਿਲਾਂ ਸਿਰਫ ਰੀਚੈਕਿੰਗ ਵਿਚ ਉੱਤਰ ਪੱਤਰੀਆਂ ‘ਤੇ ਪ੍ਰਾਪਤ ਅੰਕਾਂ ਦਾ ਹੀ ਦੁਬਾਰਾ ਜੋੜ ਕੀਤਾ ਜਾਂਦਾ ਸੀ। ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੀ ਰੀਚੈਕਿੰਗ ਅਤੇ ਮੁੜ- ਮਲਾਂਕਣ ਵਿਸ਼ੇ ‘ਤੇ ਵਿਚਾਰ ਚਰਚਾ ਤੋਂ ਬਅਦ ਇਹ ਫੈਸਲਾ ਲਿਆ ਗਿਆ ਕਿ ਅੱਠਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਸਿਰਫ ਰੀਚੈਕਿੰਗ ਹੀ ਹੋਵੇਗੀ ਜਦ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੇ ਨਾਲ ਨਾਲ ਮੁੜ -ਮਲਾਕਣ ਵੀ ਕੀਤਾ ਜਾਵੇਗਾ।
ਪਹਿਲਾਂ ਪਿਛਲੇ ਸਾਲਾਂ ਵਿਚ ਵੀ ਬੋਰਡ ਵੱਲੋਂ ਉੱਤਰ ਪੱਤਰੀਆਂ ਦਾ ਮੁੜ- ਮਲਾਂਕਣ ਸ਼ੁਰੂ ਕੀਤਾ ਗਿਆ ਸੀ ਪਰ ਇਸ ਸਬੰਧੀ ਕੁਝ ਗੜਬੜਾਂ ਸਾਹਮਣੇ ਆਉਣ ਤੋਂ ਬਾਅਦ ਬੋਰਡ ਨੇ ਇਹ ਫੈਸਲਾ ਵਾਪਿਸ ਲੈ ਲਿਆ ਸੀ। ਹੁਣ ਫਿਰ ਬੋਰਡ ਨੇ ਉੱਤਰ ਪੱਤਰੀਆਂ ਦੀ ਰੀਚੈਕਿੰਗ ਦੀ ਬਜਾਏ ਮੁੜ-ਮੁੱਲਾਂਕਣ ਕਰਨ ਦਾ ਅਹਿਮ ਫੈਸਲਾ ਲਿਆ ਹੈ।