ਸਰਹਿੰਦ ‘ਚ ਵੱਡਾ ਧਮਾਕਾ: ਰੇਲਵੇ ਲਾਈਨ ‘ਤੇ ਬਲਾਸਟ ਨਾਲ ਦਹਿਸ਼ਤ, ਮਾਲ ਗੱਡੀ ਦਾ ਇੰਜਣ ਨੁਕਸਾਨਿਆ, ਡਰਾਈਵਰ ਜ਼ਖਮੀ

ਨੈਸ਼ਨਲ ਟਾਈਮਜ਼ ਬਿਊਰੋ :-ਸਰਹਿੰਦ ਖੇਤਰ ਵਿੱਚ ਰੇਲਵੇ ਲਾਈਨ ‘ਤੇ ਬੀਤੀ ਦੇਰ ਰਾਤ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕਾ ਆਰਡੀਐਕਸ ਕਾਰਨ ਹੋਇਆ ਸੀ। ਹਾਲਾਂਕਿ ਕੋਈ ਵੀ ਅਧਿਕਾਰੀ ਇਸ ਮਾਮਲੇ ‘ਚ ਬੋਲਣ ਲਈ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਇੱਕ ਮਾਲ ਗੱਡੀ ਨਵੀਂ ਬਣੀ ਰੇਲਵੇ ਲਾਈਨ ਤੋਂ ਲੰਘ ਰਹੀ ਸੀ। ਇਹ ਨਵੀਂ ਰੇਲਵੇ ਲਾਈਨ ਖਾਸ ਤੌਰ ‘ਤੇ ਮਾਲ ਗੱਡੀ ਦੇ ਸੰਚਾਲਨ ਲਈ ਬਣਾਈ ਗਈ ਹੈ। ਜਿਵੇਂ ਹੀ ਮਾਲ ਗੱਡੀ ਦਾ ਇੰਜਣ ਖਾਨਪੁਰ ਫਾਟਕਾਂ ਦੇ ਨੇੜੇ ਪਹੁੰਚਿਆ, ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਨਾਲ ਰੇਲਵੇ ਲਾਈਨ ਦਾ ਲਗਪਗ ਤਿੰਨ ਤੋਂ ਚਾਰ ਫੁੱਟ ਹਿੱਸਾ ਪੂਰੀ ਤਰ੍ਹਾਂ ਉੱਡ ਗਿਆ।

ਧਮਾਕੇ ਵਿੱਚ ਮਾਲ ਗੱਡੀ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਤੜਕ ਸਵੇਰ ਤੱਕ ਰੇਲਵੇ ਵਿਭਾਗ ਵੱਲੋਂ ਰੇਲਵੇ ਟਰੈਕ ਰਿਪੇਅਰ ਕਰ ਦਿੱਤਾ ਗਿਆ ।

By Gurpreet Singh

Leave a Reply

Your email address will not be published. Required fields are marked *