ਵੱਡੀ ਖ਼ਬਰ ; ਭਾਰਤ ‘ਚ ਲੈਂਡ ਹੋਇਆ ਇੰਗਲੈਂਡ ਦਾ ਲੜਾਕੂ ਜਹਾਜ਼

ਬੀਤੇ ਕੁਝ ਦਿਨਾਂ ਤੋਂ ਜਿੱਥੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਸੁਰੱਖਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਇਜ਼ਰਾਈਲ-ਈਰਾਨ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ, ਜਿਸ ‘ਚ ਯੂਰੋਪੀ ਦੇਸ਼ਾਂ ਨੇ ਵੀ ਈਰਾਨ ਦੇ ਖ਼ਿਲਾਫ਼ ਸਟੈਂਡ ਲਿਆ ਹੈ। ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਗਲੈਂਡ ਏਅਰ ਫੋਰਸ ਦੇ ਇਕ ਫਾਈਟਰ ਜੈੱਟ ਐੱਫ-35 ਦੀ ਤਿਰੁਵਨੰਤਰਪੁਰਮ ਸਥਿਤ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। 

ਜਾਣਕਾਰੀ ਅਨੁਸਾਰ ਇਸ ਜਹਾਜ਼ ‘ਚ ਫਿਊਲ ਘੱਟ ਸੀ, ਜਿਸ ਕਾਰਨ ਇਸ ਨੂੰ ਤਿਰੁਵਨੰਤਪੁਰਮ ‘ਚ ਉਤਾਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸ਼ਨੀਵਾਰ ਰਾਤ ਕਰੀਬ 9.30 ਵਜੇ ਏਅਰਪੋਰਟ ‘ਤੇ ਲੈਂਡ ਹੋਇਆ ਸੀ। ਇਸ ਜਹਾਜ਼ ਨੂੰ ਸੁਰੱਖਿਅਤ ਉਤਾਰਨ ਲਈ ਏਅਰਪੋਰਟ ਅਧਿਕਾਰੀਆਂ ਨੇ ਏਅਰਪੋਰਟ ‘ਤੇ ਪੁਖ਼ਤਾ ਇੰਤਜ਼ਾਮ ਕੀਤੇ ਸਨ। 

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਨੇ ਫਿਊਲ ਘੱਟ ਹੋਣ ਕਾਰਨ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ, ਜਿਸ ਮਗਰੋਂ ਉਸ ਨੂੰ ਤੁਰੰਤ ਲੈਂਡਿੰਗ ਲਈ ਇਜ਼ਾਜਤ ਦੇ ਦਿੱਤੀ ਗਈ। ਫਿਲਹਾਲ ਇਹ ਜਹਾਜ਼ ਏਅਰਪੋਰਟ ‘ਚ ਖੜ੍ਹਾ ਹੈ ਤੇ ਇਸ ਦੀ ਰੀਫਿਊਲਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ।

By Rajeev Sharma

Leave a Reply

Your email address will not be published. Required fields are marked *