ਤਾਮਿਲਨਾਡੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁੱਡੂਕੋਟਈ ਰਾਜਘਰਾਨੇ ਨਾਲ ਸਬੰਧ ਰੱਖਣ ਵਾਲੇ ਸਾਬਕਾ ਅੰਨਾਦ੍ਰਮੁਕ ਵਿਧਾਇਕ ਕਾਰਤਿਕ ਵੀ.ਆਰ. ਥੋਂਡਈਮਾਨ ਨੇ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਉਹ ਸੱਤਾਧਾਰੀ ਪਾਰਟੀ ਦ੍ਰਮੁਕ ‘ਚ ਸ਼ਾਮਲ ਹੋ ਗਏ।
ਉਹ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਕਈ ਸੀਨੀਅਰ ਮੰਤਰੀ ਤੇ ਆਗੂ ਮੌਜੂਦ ਸਨ। ਕਾਰਤਿਕ ਅੰਨਾਦ੍ਰਮੁਕ ਛੱਡ ਕੇ ਦ੍ਰਮੁਕ ‘ਚ ਸ਼ਾਮਲ ਹੋਣ ਵਾਲੇ ਦੂਜੇ ਨੇਤਾ ਹਨ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਅਨਵਰ ਰਾਜਾ ਵੀ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਅੰਨਾਦ੍ਰਮੁਕ ਦੇ ਭਾਜਪਾ ਨਾਲ ਗਠਜੋੜ ਦੇ ਵਿਰੋਧ ਕਾਰਨ ਪਾਰਟੀ ਛੱਡ ਕੇ ਦ੍ਰਮੁਕ ‘ਚ ਸ਼ਾਮਲ ਹੋ ਗਏ ਸਨ।