ਬੰਗਲਾਦੇਸ਼ ਤੋਂ ਵੱਡੀ ਖ਼ਬਰ : ਮੰਦਰ ਨੇੜੇ ਜ਼ਬਰਦਸਤ ਵਿਸਫੋਟ

 ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਕੋਮਿਲਾ ਸ਼ਹਿਰ ਵਿੱਚ ਕਲਾਗਛਿਤਲਾ ਮੰਦਰ ਨੇੜੇ ਜ਼ਬਰਦਸਤ ਧਮਾਕਾ ਹੋਇਆ ਨਾਲ ਹੀ ਅਤੇ ਨੇੜਲੀ ਸੜਕ ਦੇ ਨੇੜੇ ਲੜੀਵਾਰ ਪੈਟਰੋਲ ਬੰਬ ਧਮਾਕਿਆਂ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਮੰਦਰ ਦੇ ਪੁਜਾਰੀ ਕੇਸ਼ਵ ਚੱਕਰਵਰਤੀ ਅਤੇ ਸਥਾਨਕ ਨਿਵਾਸੀ ਅਬਦੁਲ ਬਾਰੇਕ ਸ਼ਾਮਲ ਹਨ। ਤੀਜੇ ਜ਼ਖਮੀ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਹ ਘਟਨਾ ਸ਼ਨੀਵਾਰ ਸ਼ਾਮ (7 ਮਾਰਚ) ਨੂੰ ਵਾਪਰੀ। ਕੋਮਿਲਾ ਦੇ ਪੁਲਿਸ ਸੁਪਰਡੈਂਟ ਮੁਹੰਮਦ ਅਨੀਸੁਜ਼ਮਾਨ ਨੇ ਕਿਹਾ ਕਿ ਪੁਜਾਰੀ ਅਤੇ ਦੋ ਹੋਰ, ਜਿਨ੍ਹਾਂ ਵਿੱਚ ਇੱਕ ਰਾਹਗੀਰ ਵੀ ਸ਼ਾਮਲ ਹੈ, ਧਮਾਕਿਆਂ ਵਿੱਚ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿੰਮੇਵਾਰ ਲੋਕਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।


ਇਸ ਘਟਨਾ ਨੇ ਸਥਾਨਕ ਲੋਕਾਂ ਅਤੇ ਖ਼ਾਸ ਕਰਕੇ ਘੱਟ ਗਿਣਤੀ ਭਾਈਚਾਰੇ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸਰੋਤਾਂ ਅਨੁਸਾਰ, ਧਮਾਕਾ ਮੰਦਰ ਦੇ ਬਿਲਕੁਲ ਨਜ਼ਦੀਕ ਹੋਇਆ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਫਿਲਹਾਲ ਇਸ ਧਮਾਕੇ ਦੇ ਪਿੱਛੇ ਦੇ ਕਾਰਨਾਂ ਅਤੇ ਇਸ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਤੱਥਾਂ ਦਾ ਪਤਾ ਲਗਾਇਆ ਜਾ ਸਕੇ।

By Rajeev Sharma

Leave a Reply

Your email address will not be published. Required fields are marked *