ਚੰਡੀਗੜ੍ਹ, 1 ਜੂਨ : ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਦੌਰਾਨ ਸਾਬਕਾ ਹੁਕਮਨਾਮੇ ਦੀ ਸਮੀਖਿਆ ਕੀਤੀ ਗਈ, ਜਿਸ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 10 ਦਿਨਾਂ ਵਿੱਚ ਤਖ਼ਤ ਸਾਹਿਬ ਦੇ ਸਾਹਮਣੇ ਸਾਰੀਰਕ ਰੂਪ ਵਿੱਚ ਪੇਸ਼ ਹੋਣ ਅਤੇ ਆਪਣਾ ਪੱਖ ਰਖਣ ਦਾ ਹੁਕਮ ਦਿੱਤਾ ਗਿਆ ਸੀ। ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ 10 ਜੂਨ 2025 ਤੱਕ ਇਕ ਆਖਰੀ ਮੌਕਾ ਦੇਣ ਦਾ ਫੈਸਲਾ ਕੀਤਾ ਹੈ।

ਤਖ਼ਤ ਸ਼੍ਰੀ ਪਟਨਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਅੰਤਿਮ ਮੌਕਾ ਦਿੰਦੇ ਹੋਏ 10 ਜੂਨ 225 ਤੱਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਤਿਕਾਰ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਸਾਹਮਨੇ ਸਾਰੀਰਕ ਰੂਪ ਵਿਚ ਪੇਸ਼ ਹੋਕੇ ਆਪਣਾ ਪੇਖ ਰਖਣ ਲਈ ਆਦੇਸ਼ ਦਿੱਤਾ ਜਾਂਦਾ ਹੈ ਅਤੇ ਆਦੇਸ਼ ਦੀ ਉਲੰਘਣਾ ਹੋਣ ਤੇ ਪੰਥਕ ਰਵਾਇਤ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਰਾਜਨੀਤੀ ‘ਚ ਇਸ ਫੈਸਲੇ ਦੇ ਨਤੀਜੇ ਗੰਭੀਰ ਹੋ ਸਕਦੇ ਹਨ, ਖ਼ਾਸ ਕਰਕੇ ਜਦ ਪੰਥਕ ਸੰਸਥਾਵਾਂ ਵੱਲੋਂ ਜਵਾਬਦੇਹੀ ਦੀ ਮੰਗ ਤੇਜ਼ ਹੋ ਰਹੀ ਹੈ। ਹੁਣ ਸਾਰੇ ਦੀ ਨਜ਼ਰ 10 ਜੂਨ ਨੂੰ ਹੋਣ ਵਾਲੀ ਸੰਭਾਵਿਤ ਪੇਸ਼ੀ ‘ਤੇ ਟਿਕੀ ਹੋਈ ਹੈ।
