28 ਤੇ 29 ਤਾਰੀਖ਼ ਲਈ ਹੋ ਗਈ ਵੱਡੀ ਭਵਿੱਖਬਾਣੀ, ਧਿਆਨ ਦੇਣ ਲੋਕ

ਨੈਸ਼ਨਲ ਟਾਈਮਜ਼ ਬਿਊਰੋ :- ਤਿੰਨ ਦਿਨਾਂ ਤੱਕ ਗਰਮੀ ਤੇ ਹੁੰਮਸ ਤੋਂ ਰਾਹਤ ਦੇਣ ਵਾਲੇ ਸੰਘਣੇ ਕਾਲੇ ਬੱਦਲ ਹੁਣ ਆਉਣ ਵਾਲੇ ਕੁੱਝ ਦਿਨਾਂ ਲਈ ਸ਼ਹਿਰ ਤੋਂ ਦੂਰ ਹੁੰਦੇ ਚਲੇ ਜਾਣਗੇ। ਅਜਿਹਾ ਇਸ ਲਈ ਕਿਉਂਕਿ 27 ਜੁਲਾਈ ਤੱਕ ਮਾਨਸੂਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਕਮਜ਼ੋਰ ਰਹੇਗਾ। ਬੁੱਧਵਾਰ ਨੂੰ ਸ਼ਹਿਰ ’ਚ ਹਲਕੀ ਬੂੰਦਾਬਾਂਦੀ ਹੋਈ। ਇਸ ਬੂੰਦਾਬਾਂਦੀ ਨੇ ਇਕ ਵਾਰ ਫਿਰ ਹੁੰਮਸ ਅਤੇ ਗਰਮੀ ਤੋਂ ਕੁੱਝ ਹੱਦ ਤੱਕ ਰਾਹਤ ਦਿੱਤੀ ਪਰ ਪਿਛਲੇ 2 ਦਿਨਾਂ ਤੋਂ 30 ਡਿਗਰੀ ਤੋਂ ਘੱਟ ਚੱਲ ਰਿਹਾ ਤਾਪਮਾਨ ਵੱਧ ਕੇ 34 ਡਿਗਰੀ ਹੋ ਗਿਆ।

28 ਜੁਲਾਈ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ
ਕੁੱਝ ਦਿਨਾਂ ਦੇ ਲਈ ਮਾਨਸੂਨ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ ’ਚ ਬਾਰਸ਼ ਕਰਵਾਉਣ ’ਚ ਮਦਦ ਨਹੀਂ ਕਰ ਪਾਵੇਗੀ। ਲੋਅ ਪ੍ਰੈਸ਼ਰ ਅਤੇ ਬੰਗਾਲ ਦੀ ਖਾੜੀ ਤੋਂ ਅੱਗੇ ਵੱਧ ਰਿਹਾ ਅੱਪਰ ਏਅਰ ਸਾਈਕਲੋਨਿਕ ਸਰਕੂਲੇਸ਼ਨ 28 ਜੁਲਾਈ ਦੇ ਆਸ-ਪਾਸ ਜਾ ਕੇ ਚੰਡੀਗੜ੍ਹ ਸਣੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਲਈ ਅਨੁਕੂਲ ਮਾਹੌਲ ਬਣਾਏਗਾ। 28 ਅਤੇ 29 ਜੁਲਾਈ ਨੂੰ ਬਾਰਸ਼ ਦੇ ਚੰਗੇ ਸਪੈਲ ਦੀ ਉਮੀਦ ਮੌਸਮ ਵਿਭਾਗ ਜਤਾ ਰਿਹਾ ਹੈ। ਇਸ ਨਾਲ ਇਕ ਵਾਰ ਫਿਰ ਮੌਸਮ ਸੁਹਾਵਣਾ ਹੋ ਜਾਵੇਗਾ।

ਟ੍ਰਾਈਸਿਟੀ ਦਾ ਤਾਪਮਾਨ ਅਤੇ ਬਾਰਸ਼
ਸ਼ਹਿਰ- ਵੱਧ ਤੋਂ ਵੱਧ- ਘੱਟ ਤੋਂ ਘੱਟ- ਬਾਰਿਸ਼ ਮਿ.ਮੀ.
ਚੰਡੀਗੜ੍ਹ – 34.8- 25.2- 2.8
ਹਵਾਈ ਅੱਡਾ- 34.4- 25.3- 0
ਮੋਹਾਲੀ – 35.1- 26.0- 2

By Gurpreet Singh

Leave a Reply

Your email address will not be published. Required fields are marked *