‘ਆਪ` ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ‘ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਲਖਬੀਰ ਸਿੰਘ ਲੰਡਾ ਨੇ ਲਈ ਜ਼ਿੰਮੇਵਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਤਰਨ-ਤਾਰਨ ਵਿੱਚ ਬੀਤੇ ਕੱਲ੍ਹ ਵਿਆਹ ਸਮਾਗਮ ਦੌਰਾਨ ਆਪ ਸਰਪੰਚ ਹਰਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਵਿਦੇਸ਼ ‘ਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਲਈ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਲਈ ਹੈ।

ਸੂਤਰਾਂ ਮੁਤਾਬਿਕ ਤਰਨ ਤਰਨ ਪੁਲਿਸ ਨੇ 7 ਤੋਂ 8 ਦੇ ਕਰੀਬ ਸ਼ੱਕੀ ਬੰਦਿਆਂ ਨੂੰ ਰਾਊਂਡਅਪ ਕੀਤਾ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਰਨ ਤਰਨ ਦੇ ਐਸ ਐਸ ਪੀ ਸੁਰਿੰਦਰ ਲਾਂਬਾ ਨੇ ਚਾਰ ਟੀਮਾਂ ਸੀਸੀਟੀਵੀ ਕੈਮਰਿਆਂ ‘ਤੇ ਲਗਾਈਆਂ ਹਨ ਜੋ ਰਾਤ ਤੋਂ ਹੀ ਲਗਾਤਾਰ ਜਾਂਚ ਕਰ ਰਹੀਆਂ ਹਨ। ਐਸਐਸਪੀ ਨੇ 20 ਦੇ ਕਰੀਬ ਪੁਲਿਸ ਟੀਮਾਂ ਸਰਪੰਚ ਦਾ ਕਤਲ ਕਰਨ ਵਾਲੇ ਅਣਪਛਾਤੇ ਹਮਲਾਵਰਾਂ ਨੂੰ ਫੜ੍ਹਨ ਲਈ ਲਗਾਈਆਂ ਗਈਆਂ ਹਨ। ਜਿਨਾਂ ਵੱਲੋਂ ਲਗਾਤਾਰ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *