ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਬਲਾਸਟ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਨਾਲ ਖੌਫ਼ਨਾਕ ਖੁਲਾਸਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਗੁਰਪ੍ਰੀਤ ਮਨੁੱਖੀ ਬੰਬ ਬਣਨ ਦੀ ਫਿਰਾਕ \‘ਚ ਸੀ ਅਤੇ ਉਸਦਾ ਨਿਸ਼ਾਨਾ ਫੌਜੀ ਟਿਕਾਣਿਆਂ \‘ਤੇ ਹਮਲਾ ਕਰਨ ਦਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਅੱਤਵਾਦੀ ਮਸਹੂਦ ਅਜ਼ਹਰ ਦੀਆਂ ਵੀਡੀਓਜ਼ ਦੇਖ ਕੇ ਪ੍ਰਭਾਵਿਤ ਹੋਇਆ ਸੀ। ਕੁਝ ਸਮੇਂ ਪਹਿਲਾਂ ਉਹ ਸਾਈਕਲ ਰਾਹੀਂ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਨੇ ਉਸਨੂੰ ਰੋਕ ਦਿੱਤਾ।
ਜਾਣਕਾਰੀ ਇਹ ਵੀ ਮਿਲੀ ਹੈ ਕਿ ਗੁਰਪ੍ਰੀਤ ਨੇ ਆਨਲਾਈਨ ਕੈਮੀਕਲ ਮੰਗਵਾਇਆ ਸੀ। 10 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਬੰਬ ਬਣਾਉਣ ਦੀ ਕੋਸ਼ਿਸ਼ ਦੌਰਾਨ ਧਮਾਕਾ ਹੋ ਗਿਆ ਸੀ। ਇਸ ਧਮਾਕੇ ਵਿੱਚ ਗੁਰਪ੍ਰੀਤ ਜ਼ਖਮੀ ਹੋ ਗਿਆ ਸੀ, ਜਦਕਿ ਦੂਜੇ ਧਮਾਕੇ ਵਿੱਚ ਉਸਦਾ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋਇਆ ਸੀ।
ਇਸ ਘਟਨਾ ਤੋਂ ਬਾਅਦ NIA ਅਤੇ ਫੌਜੀ ਟੀਮ ਨੇ ਵੀ ਧਮਾਕੇ ਵਾਲੀ ਥਾਂ ਦਾ ਮੁਆਇਨਾ ਕੀਤਾ। ਜਾਂਚ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਉਸਦੇ ਨਿਸ਼ਾਨੇ ‘ਤੇ ਸੱਚਮੁੱਚ ਕੋਈ ਫੌਜੀ ਟਿਕਾਣਾ ਸੀ।
