ਸਰਹਿੰਦ ਰੇਲਵੇ ਲਾਈਨ ਬਲਾਸਟ ਮਾਮਲੇ ‘ਚ ਵੱਡੀ ਅਪਡੇਟ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਗੁਰਦਾਸਪੁਰ/ਪਟਿਆਲਾ: ਪੰਜਾਬ ਦੇ ਸਰਹਿੰਦ ਖੇਤਰ ‘ਚ ਰੇਲਵੇ ਲਾਈਨ ’ਤੇ ਹੋਏ ਧਮਾਕਾ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਸਰਹਿੰਦ ਖੇਤਰ ‘ਚ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। 

ਰਣਜੀਤ ਸਿੰਘ ਨੀਟਾ ਦੁਆਰਾ ਦਸਤਖਤ ਕੀਤੇ ਇੱਕ ਪ੍ਰੈਸ ਨੋਟ ਵਿੱਚ ਰਣਜੀਤ ਸਿੰਘ ਨੀਟਾ ਨੇ ਕਿਹਾ ਅਸੀਂ ਇਹ ਧਮਾਕਾ ਇੱਕ ਯਾਤਰੀ ਰੇਲਗੱਡੀ ’ਤੇ ਕਰ ਸਕਦੇ ਸੀ। ਹਾਲਾਂਕਿ ਸਾਡਾ ਇਰਾਦਾ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਹੈ। ਇਹ ਭਾਰਤ ਸਰਕਾਰ ਲਈ ਇੱਕ ਚਿਤਾਵਨੀ ਹੈ।

ਨੀਟਾ ਨੇ ਪ੍ਰੈਸ ਨੋਟ ਵਿੱਚ ਲਿਖਿਆ ਖਾਲਿਸਤਾਨ ਦੀ ਸਾਡੀ ਮੰਗ ਪਹਿਲਾਂ ਵੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਨਾ ਤਾਂ ਅਸੀਂ ਆਰਾਮ ਨਾਲ ਬੈਠਾਂਗੇ ਅਤੇ ਨਾ ਹੀ ਬੈਠਣ ਦਿਆਂਗੇ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਖਾਲਿਸਤਾਨ ਪ੍ਰਾਪਤ ਨਹੀਂ ਕਰ ਲੈਂਦੇ। ਸਾਡੀਆਂ ਕਾਰਵਾਈਆਂ ਸਰਕਾਰ ਦੀ ਨੀਂਦ ਨੂੰ ਭੰਗ ਕਰਦੀਆਂ ਰਹਿਣਗੀਆਂ। ਪ੍ਰੈਸ ਨੋਟ ਦੇ ਹੇਠਾਂ ਰਣਜੀਤ ਸਿੰਘ ਨੀਟਾ ਦੇ ਦਸਤਖ਼ਤ ਹਨ।

By Gurpreet Singh

Leave a Reply

Your email address will not be published. Required fields are marked *