Live – ਬਿਹਾਰ ਮੰਤਰੀ ਮੰਡਲ ਦਾ ਵਿਸਥਾਰ – 7 ਨਵੇਂ ਮੰਤਰੀ ਸ਼ਾਮਲ!

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਦੇ ਰਾਜਭਵਨ ਚ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਗਿਆ ਹੈ। ਰਾਜਪਾਲ ਆਰਿਫ ਮੁਹੰਮਦ ਖਾਨ ਵਿਧਾਇਕਾਂ ਨੂੰ ਵਾਰੀ ਵਾਰੀ ਮੰਤਰੀ ਅਹੁਦੇ ਦੀ ਸਹੁੰ ਦਵਾ ਰਹੇ ਹਨ, ਉੱਥੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਮੌਜੂਦ ਹਨ।

ਭਾਜਪਾ (BJP) ਕੋਟੇ ਚੋਂ 7 ਵਿਧਾਇਕ ਮੰਤਰੀ ਬਣੇ ਹਨ, ਜਿਨ੍ਹਾਂ ਵਿੱਚ ਸੰਜਯ ਸਰਾਵਗੀ, ਜੀਵੇਸ਼ ਮਿਸ਼ਰਾ, ਮੋਤੀਲਾਲ ਪ੍ਰਸਾਦ, ਕ੍ਰਿਸ਼ਨਾ ਕੁਮਾਰ ਮੰਟੂ, ਸੁਨੀਲ ਕੁਮਾਰ, ਵਿਜਯ ਮੰਡਲ ਅਤੇ ਰਾਜੂ ਸਿੰਘ ਸ਼ਾਮਲ ਹਨ।

ਭਾਜਪਾ ਨੇ ਬਿਹਾਰ ਦੇ ਵੱਖ-ਵੱਖ ਖੇਤਰਾਂ ਤੋਂ ਆਏ ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ, ਜਿਸ ਨਾਲ ਅਗਲੇ ਵਿਧਾਨ ਸਭਾ ਚੋਣਾਂ ‘ਤੇ ਵੀ ਪ੍ਰਭਾਵ ਪੈਣ ਦੀ ਉਮੀਦ ਹੈ। ਮਿਥਿਲਾਂਚਲ ਖੇਤਰ ਦੀ ਮਹੱਤਾ ਸਮਝਦੇ ਹੋਏ, BJP ਨੇ ਇੱਥੋਂ 2 ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ। ਪਾਰਟੀ ਮਿਥਿਲਾਂਚਲ ਦੀਆਂ 50 ਸੀਟਾਂ ‘ਤੇ ਆਪਣੀ ਮਜ਼ਬੂਤੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੇਂ ਮੰਤਰੀਆਂ ਦੇ ਹਲਕੇ:

ਕ੍ਰਿਸ਼ਨਾ ਕੁਮਾਰ ਮੰਟੂ – ਛਪਰਾ (ਅਮਨੌਰ)

ਵਿਜਯ ਮੰਡਲ – ਅਰਰਿਆ (ਸਿਕਟੀ)

ਰਾਜੂ ਸਿੰਘ – ਸਾਹਿਬਗੰਜ

ਸੰਜਯ ਸਰਾਵਗੀ – ਦਰਭੰਗਾ

ਜੀਵੇਸ਼ ਮਿਸ਼ਰਾ – ਜਾਲੇ

ਸੁਨੀਲ ਕੁਮਾਰ – ਬਿਹਾਰ

ਸ਼ਰੀਫਮੋਤੀਲਾਲ ਪ੍ਰਸਾਦ – ਰੀਗਾ

By Gurpreet Singh

Leave a Reply

Your email address will not be published. Required fields are marked *