ਭਾਜਪਾ ਨੇ 10 ਸਾਲਾਂ ’ਚ ‘ਆਪ’ ’ਤੇ ਦਰਜ ਕੀਤੇ 200 ਤੋਂ ਵੱਧ ਝੂਠੇ ਮਾਮਲੇ : ਆਤਿਸ਼ੀ

ਨਵੀਂ ਦਿੱਲੀ– ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਦੀਆਂ ਜਾਂਚ ਏਜੰਸੀਆਂ ਨੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਖਿਲਾਫ 200 ਤੋਂ ਵੱਧ ਝੂਠੇ ਮਾਮਲੇ ਦਰਜ ਕੀਤੇ ਹਨ ਪਰ ਇਕ ਰੁਪਿਆ ਵੀ ਬਰਾਮਦ ਨਹੀਂ ਹੋਇਆ। 

ਆਤਿਸ਼ੀ ਦੀ ਇਹ ਪ੍ਰਤੀਕਿਰਿਆ ਉਸ ਸਮੇਂ ਆਈ ਜਦੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਕੂਲਾਂ ਵਿਚ ਕਲਾਸਾਂ ਦੇ ਨਿਰਮਾਣ ਨਾਲ ਸੰਬੰਧਤ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਪੁੱਛਗਿੱਛ ਲਈ ਅੱਜ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਬੀ.) ਦੇ ਸਾਹਮਣੇ ਪੇਸ਼ ਹੋਏ।

ਆਪ ਨੇਤਾ ਨੇ ਭਾਜਪਾ ’ਤੇ ਦਿੱਲੀ ਵਿਚ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਧਿਆਨ ਭਟਕਾਉਣ ਦੀ ਰਣਨੀਤੀ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ਵਿਚ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਹੋ ਰਹੀ ਹੈ, ਘਰਾਂ ਵਿਚ ਪਾਣੀ ਦੀ ਕਮੀ ਹੈ ਅਤੇ ਸੜਕਾਂ ਪਾਣੀ ਨਾਲ ਭਰੀਆਂ ਹਨ ਪਰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਭਾਜਪਾ ਜਨਤਾ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਮਾਮਲੇ ਚਲਾਉਣ ਵਿਚ ਬਿਜ਼ੀ ਹੈ।

ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਗੱਲ ’ਤੇ ਪਛਤਾਵਾ ਕਰ ਰਹੇ ਹਨ ਕਿ ਉਨ੍ਹਾਂ ਭਾਜਪਾ ਨੂੰ ਵੋਟਾਂ ਕਿਉਂ ਦਿੱਤੀਆਂ ਹਨ।

By Rajeev Sharma

Leave a Reply

Your email address will not be published. Required fields are marked *