ਭਾਜਪਾ ਇਕੱਲਿਆਂ ਲੜੇਗੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ : ਭਾਜਪਾ ਆਗੂ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਜਪਾ ਵੱਡੇ ਫਰਕ ਨਾਲ ਜਿੱਤੇਗੀ। ਭਾਜਪਾ ਦਾ ਪਿਛਲੀਆਂ ਚੋਣਾਂ ਸਮੇਂ ਚੰਗਾ ਪ੍ਰਦਰਸ਼ਨ ਰਿਹਾ। ਪੰਜਾਬ ਦੇ ਲੋਕ ਭਾਜਪਾ ਵਿਚ ਭਰੋਸਾ ਪ੍ਰਗਟਾਉਣ ਲੱਗੇ ਹਨ ਅਤੇ ਭਾਜਪਾ ਹੀ ਉਨ੍ਹਾਂ ਦੀ ਇਕਲੌਤੀ ਉਮੀਦ ਹੈ। ਇਹ ਗੱਲ ਭਾਜਪਾ ਆਗੂ ਪਰਮਪਾਲ ਕੌਰ ਸਿੱਧੂ, ਮੁਨੀਸ਼ ਬੱਬੀ ਦਾਨੇਵਾਲੀਆ , ਜ਼ਿਲ੍ਹਾ ਮੀਤ ਪ੍ਰਧਾਨ ਮਾਨਸਾ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਕੁਲਦੀਪ ਸਿੰਘ ਬੱਪੀਆਣਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਮਾਨਸਾ ਨੇ ਕਹਿੰਦਿਆਂ ਕਿਹਾ ਕਿ ਭਾਜਪਾ ਨੇ ਜਿਵੇਂ ਪੂਰੇ ਦੇਸ਼ ਵਿਚ ਚੋਣਾਂ ਵਿਚ ਝੰਡਾ ਲਹਿਰਾਇਆ ਹੈ। ਬਿਹਾਰ ਚੋਣਾਂ ਵੱਡੇ ਫਰਕ ਨਾਲ ਜਿੱਤੀਆਂ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਜਿੱਤੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਮੇਂ-ਸਮੇਂ ‘ਤੇ ਦੇਖ ਚੁੱਕੀਆਂ ਸਰਕਾਰਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੀ ਹੈ। ਜਿਸ ਨੇ ਲਾਰਿਆਂ ਦੀ ਝੜੀ ਲਗਾਈ ਅਤੇ ਹੁਣ ਐਲਾਨ ‘ਤੇ ਐਲਾਨ ਕਰਕੇ ਫੋਕਾ ਵਿਕਾਸ, ਪੰਜਾਬ ਦੀ ਫੋਕੀ ਤਰੱਕੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਭਾਜਪਾ ਆਪਣੇ ਤੌਰ ‘ਤੇ ਉਮੀਦਵਾਰ ਉਤਾਰੇਗੀ। ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ ਅਤੇ ਵੱਡੀ ਜਿੱਤ ਹਾਸਲ ਕਰਕੇ ਭਾਜਪਾ ਆਪਣਾ ਦਮ ਖਮ ਦਿਖਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਹੱਥ ਪੰਜਾਬ ਦੀ ਕਮਾਂਡ ਵੀ ਆਉਣ ਵਾਲੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਭਾਜਪਾ ਵਧੀਆ ਪ੍ਰਦਰਸ਼ਨ ਕਰਕੇ ਦੱਸੇਗੀ ਕਿ ਭਾਜਪਾ ਇੱਕਲਿਆਂ ਚੋਣ ਲੜਣ ਦਾ ਦਮ-ਖਮ ਰੱਖਦੀ ਹੈ ਅਤੇ ਪੰਜਾਬ ਦੇ ਲੋਕਾਂ ਅੰਦਰ ਭਾਜਪਾ ਨੇ ਆਪਣਾ ਵੱਖਰਾ ਜਨ-ਆਧਾਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਭਾਜਪਾ ਜ਼ੋਰ-ਸ਼ੋਰ ਨਾਲ ਮੈਦਾਨ ਵਿਚ ਕੁੱਦੇਗੀ।

By Gurpreet Singh

Leave a Reply

Your email address will not be published. Required fields are marked *