ਭਾਜਪਾ ਦੇ ਪੰਜਾਬ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ ਤੋਂ 2 ਸਤੰਬਰ ਤੱਕ ਪੰਜਾਬ ਦੌਰੇ ਤੇ

ਗੁਰਪ੍ਰੀਤ ਸਿੰਘ :- ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਅੱਜ (31 ਅਗਸਤ) ਤੋਂ 2 ਸਤੰਬਰ ਤੱਕ ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਰਹਿਣਗੇ। ਆਪਣੇ ਦੌਰੇ ਦੌਰਾਨ ਡਾ. ਪੂਨੀਆ ਸੂਬਾ ਲੀਡਰਸ਼ਿਪ ਅਤੇ ਵੱਖ-ਵੱਖ ਸੰਗਠਨਾਤਮਕ ਟੀਮਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਉਹ ਪੂਰੇ ਪੰਜਾਬ ਵਿੱਚ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਨਗੇ।

ਦੌਰੇ ਦੀ ਸ਼ੁਰੂਆਤ ਅੱਜ 31 ਅਗਸਤ ਨੂੰ ਚੰਡੀਗੜ੍ਹ ਤੋਂ ਹੋਵੇਗੀ। ਡਾ. ਪੂਨੀਆ ਭਾਜਪਾ ਪੰਜਾਬ ਦਫ਼ਤਰ, ਸੈਕਟਰ 37-ਏ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਸੂਬਾ ਸੋਸ਼ਲ ਮੀਡੀਆ ਟੀਮ, ਸੂਬਾ ਆਈਟੀ ਟੀਮ, ਸੂਬਾ ਮੀਡੀਆ ਟੀਮ ਅਤੇ ਸੂਬਾ ਕੋਰ ਕਮੇਟੀ ਨਾਲ ਮੀਟਿੰਗ ਕਰਨਗੇ।

ਇਸ ਉਪਰੰਤ 1 ਸਤੰਬਰ ਨੂੰ ਡਾ. ਪੂਨੀਆ ਜਲੰਧਰ ਜਾਣਗੇ, ਜਿੱਥੇ ਉਹ ਪੀਐੱਮ ਸੇਵਾ ਸੰਕਲਪ ਅਭਿਆਨ ਸਬੰਧੀ ਕਰਵਾਈ ਜਾ ਰਹੀ ਵਰਕਸ਼ਾਪ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਸੂਬਾ ਅਹੁਦੇਦਾਰਾਂ, ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ, ਅਤੇ ਸੂਬਾ ਜਨਰਲ ਸਕੱਤਰਾਂ ਨਾਲ ਮੀਟਿੰਗ ਕਰਨਗੇ।

2 ਸਤੰਬਰ ਨੂੰ ਸੂਬਾ ਇੰਚਾਰਜ ਜਲੰਧਰ ਵਿੱਚ ਮੀਟਿੰਗਾਂ ਕਰਨ ਤੋਂ ਬਾਅਦ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਸਥਿਤ ਭਾਜਪਾ ਦਫ਼ਤਰ ਦਾ ਦੌਰਾ ਅਤੇ ਇਸ ਤੋਂ ਬਾਅਦ ਦੁਰਗਿਆਣਾ ਮੰਦਰ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਸ਼ਾਮਲ ਹਨ।

By Gurpreet Singh

Leave a Reply

Your email address will not be published. Required fields are marked *