22
Aug
ਲਾਲੜੂ। ਨੇੜਲੇ ਪਿੰਡ ਖੇੜੀ ਜੱਟਾਂ ਵਿੱਚ ਇਕ ਕਿਸਾਨ ਵਲੋਂ ਜਮੀਨ ਵਿੱਚ ਮਿੱਟੀ ਪੁੱਟਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਦੱਸਣਯੋਗ ਹੈ ਕਿ ਕਿਸਾਨ ਵਲੋਂ ਮਾਈਨਿੰਗ ਵਿਭਾਗ ਤੋਂ ਮੰਜੂਰੀ ਲੈਣ ਤੋਂ ਬਾਅਦ ਆਪਣੀ ਜਮੀਨ ਵਿਚੋਂ ਮਿੱਟੀ ਚੁੱਕੀ ਸੀ ਜਿਸਤੋਂ ਮਾਈਨਿੰਗ ਵਿਭਾਗ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਕਿਸਾਨ ਨੂੰ ਐਨਓਸੀ ਵੀ ਜਾਰੀ ਕਰ ਦਿੱਤੀ ਪਰ ਉਕਤ ਪਿੰਡ ਦੇ ਇਕ ਵਿਅਕਤੀ ਵਲੋਂ ਨਾਜਾਇਜ਼ ਤੋਰ ਤੇ ਜਮੀਨ ਵਿਚੋਂ ਮਿੱਟੀ ਪੁੱਟਣ ਦੀ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਕਥਿਤ ਸਿਆਸੀ ਦਬਾਅ ਦੇ ਚਲਦੇ ਮਾਈਨਿੰਗ ਵਿਭਾਗ ਨੇ ਕਿਸਾਨ ਨੂੰ ਨੋਟਿਸ ਜਾਰੀ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕਿਸਾਨ ਦੇ ਹੱਕ ਵਿੱਚ ਖੜ੍ਹੇ ਹੋਣ ਤੋਂ ਬਾਦ ਮਾਮਲਾ ਹੋਰ…
