12
Jun
ਜਲੰਧਰ। ਜਲੰਧਰ 'ਚ ਅੱਜ ਬੁੱਧਵਾਰ ਸਵੇਰੇ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਨਕੋਦਰ ਰੋਡ 'ਤੇ ਖਾਲਸਾ ਸਕੂਲ ਨੇੜੇ ਵਾਪਰਿਆ। ਹਾਦਸੇ ‘ਚ ਦੋਵਾਂ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਇਕ ਪਾਸੇ ਕੀਤਾ। ਭਾਰਗਵ ਕੈਂਪ ਥਾਣਾ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ ਅਤੇ ਕਰਮਨ ਸਿੰਘ ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ। ਅੱਜ ਘਰ ‘ਚ ਕਿਸੇ ਦਾ ਵਿਆਹ ਹੈ। ਦੋਵੇਂ ਸਬਜ਼ੀ ਖਰੀਦਣ ਲਈ ਮੋਟਰਸਾਈਕਲ 'ਤੇ ਮਕਸੂਦਾਂ ਮੰਡੀ ਜਾ…
