Blog

ਮੀਤ ਹੇਅਰ ਵੱਲੋਂ ਪੰਜਾਬ ਦੇ ਯੂਥ ਕਲੱਬਾਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ 31 ਦਸੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼

ਚੰਡੀਗੜ੍ਹ । ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਉਨ੍ਹਾਂ ਸਾਰੇ ਯੂਥ ਕਲੱਬਾਂ ਨੂੰ ਕੁੱਲ 1.50 ਕਰੋੜ ਰੁਪਏ ਦੀ ਰਾਸ਼ੀ 31 ਦਸੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਹੜੇ ਸਮਾਜ ਭਲਾਈ ਦੇ ਕੰਮਾਂ ਅਤੇ ਜਾਗਰੂਕ ਗਤੀਵਿਧੀਆਂ ਚਲਾਉਣ ਵਿਚ ਸਾਰਥਕ ਕੰਮ ਕਰ ਰਹੇ ਹਨ। ਆਪਣੇ ਦਫਤਰ ਵਿਚ ਯੁਵਕ ਸੇਵਾਵਾਂ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਜਿਹੜੇ ਯੂਥ ਕਲੱਬ ਜ਼ਮੀਨੀ ਪੱਧਰ ‘ਤੇ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੋਹਰੀ ਹੋ ਕੇ ਵਿੱਤੀ ਮਦਦ ਕਰ ਰਹੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆ ਨੂੰ…
Read More

ਜ਼ੀਰਕਪੁਰ (ਡੇਰਾਬੱਸੀ ਹਲਕਾ) ਤੋਂ ਧਾਰਮਿਕ ਯਾਤਰਾ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦੂਜਾ ਜੱਥਾ ਰਵਾਨਾ

ਐਸ.ਏ.ਐਸ.ਨਗਰ। ਜ਼ਿਲ੍ਹਾ ਐਸ.ਏ.ਐਸ.ਨਗਰ ਤੋਂ 43 ਸ਼ਰਧਾਲੂਆਂ ਦਾ ਦੂਜਾ ਜੱਥਾ ਅੱਜ ਗੁਰਦੁਆਰਾ ਨਾਭਾ ਸਾਹਿਬ ਜ਼ੀਰਕਪੁਰ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਸਰਕਟ ਦੀ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ, ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਤੋਂ ਤੀਰਥ ਯਾਤਰਾ ਲਈ ਅੱਠ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਹਿਣ ਅਤੇ ਰਸਤੇ ਚ ਖਾਣੇ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ, ਸ਼ਰਧਾਲੂਆਂ ਨੂੰ ਇੱਕ-ਇੱਕ ਕੰਬਲ, ਬੈੱਡਸ਼ੀਟ, ਸਿਰਹਾਣਾ ਅਤੇ ਛੱਤਰੀ ਤੋਂ ਇਲਾਵਾ ਇੱਕ ਨਿੱਜੀ ਟਾਇਲਟਰੀ ਕਿੱਟ ਵੀ ਦਿੱਤੀ ਗਈ। ਇਸ ਮੌਕੇ ਮੈਡੀਕਲ ਟੀਮ ਵੱਲੋਂ ਸਾਰਿਆਂ ਦਾ ਚੰਗੀ ਤਰ੍ਹਾਂ ਮੈਡੀਕਲ…
Read More

ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਅਤੇ ਪੋਕਸੋ ਐਕਟ ਦੇ ਤਫਤੀਸ਼ੀ ਅਫਸਰਾਂ ਲਈ ਟ੍ਰੇਨਿੰਗ

ਐੱਸ.ਏ.ਐੱਸ. ਨਗਰ। ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਧੀਨ ਅਤੇ  ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ. ਐਸ.ਏ.ਐਸ. ਨਗਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਅਤੇ ਪੋਕਸੋ ਐਕਟ ਦੇ ਤਫਤੀਸ਼ੀ ਅਫਸਰਾਂ ਲਈ ਸਥਾਨਕ ਜੁਡੀਸ਼ੀਅਲ ਕੰਪਲੈਕਸ ਵਿਖੇ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। #subhead1  ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਕਿਸੇ ਵੀ ਨਾਬਾਲਗ ਬੱਚੇ ਦੇ ਕੇਸ ਨੂੰ ਡੀਲ ਕਰਦੇ ਸਮੇਂ ਪੁਲਿਸ ਅਧਿਕਾਰੀ ਵਰਦੀ ਵਿਚ ਨਹੀਂ ਹੋਣਾ ਚਾਹੀਦਾ…
Read More

ਜ਼ਿਲ੍ਹਾ ਪੁਲੀਸ ਵੱਲੋਂ 14 ਦਸੰਬਰ ਨੂੰ ਸੈਕਟਰ 78 ਦੇ ਸਪੋਰਟਸ ਕੰਪਲੈਕਸ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾਵੇਗਾ

ਐਸ.ਏ.ਐਸ.ਨਗਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕੱਲ੍ਹ (14 ਦਸੰਬਰ, 2023) ਸਵੇਰੇ 11ਵਜੇ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਐਸ ਐਸ ਪੀ ਡਾ. ਸੰਦੀਪ ਗਰਗ ਨੇ ਦਿੱਤੀ। #subhead1 ਪ੍ਰੋਗਰਾਮ ਵਾਲੇ ਸਥਾਨ ਤੇ ਪੁਲਿਸ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਨੁੱਕੜ ਨਾਟਕ, ਪੈਨਲ ਚਰਚਾ ਅਤੇ ਪ੍ਰੇਰਨਾਮਈ ਭਾਸ਼ਣ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ ਤਾਂ ਜੋ ਸਮਾਜ ਲਈ ਚੁਣੌਤੀ ਬਣੇ ਹੋਏ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਨੂੰ ਸਾਰਥਕ ਬਣਾਇਆ ਜਾ ਸਕੇ।…
Read More

ਲੀਚੀ ਉਤਪਾਦਕਾਂ ਦੀਆਂ ਸਮੱਸਿਆਵਾਂ ਛੇਤੀ ਕਰਾਂਗੇ ਹੱਲ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ। ਪੰਜਾਬ ਵਿੱਚ ਬਾਗ਼ਬਾਨੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਬਾਗ਼ਬਾਨੀ ਮੰਤਰੀ  ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਗੁਰਦਾਸਪੁਰ ਅਤੇ ਪਠਾਨਕੋਟ ਦੇ ਲੀਚੀ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ। ਇੱਥੇ ਪੰਜਾਬ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ  ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਵੱਲੋਂ ਲੀਚੀ ਦੇ ਬਾਗ਼ਾਂ ਲਈ ਅਪ੍ਰੈਲ ਅਤੇ ਮਈ ਦੇ ਪੀਕ ਸੀਜ਼ਨ ਦੌਰਾਨ ਰਾਤ ਸਮੇਂ ਨਿਰੰਤਰ 10 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਸਬੰਧੀ ਪੀ.ਐਸ.ਪੀ.ਸੀ.ਐਲ. ਦੇ ਚੀਫ਼…
Read More

ਗ੍ਰਾਮ ਪੰਚਾਇਤਾਂ ਦੀਆਂ ਵੋਟਾਂ ਸਬੰਧੀ ਦਾਅਵੇ ਅਤੇ ਇਤਰਾਜ਼ ਦੇਣ ਦੀਆਂ ਤਾਰੀਖਾਂ ਦਾ ਐਲਾਨ

ਚੰਡੀਗੜ੍ਹ। ਰਾਜ ਚੋਣ ਕਮਿਸ਼ਨ ਨੇ ਮਿਤੀ 09.12.2023 ਦੇ ਆਪਣੇ ਹੁਕਮਾਂ ਰਾਹੀਂ ਪੰਜਾਬ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਲਈ ਸ਼ਡਿਊਲ ਜਾਰੀ ਕੀਤਾ ਹੈ। ਆਮ ਲੋਕਾਂ ਦੀ ਜਾਣਕਾਰੀ ਲਈ ਹੈ ਕਿ ਉਹ 21.12.2023 ਤੋਂ 29.12.2023 ਤੱਕ (ਦੋਵੇਂ ਤਾਰੀਖਾਂ ਸਮੇਤ) ਆਪਣੀਆਂ ਵੋਟਾਂ ਸਬੰਧੀ ਆਪਣੇ ਦਾਅਵੇ ਅਤੇ ਇਤਰਾਜ਼ ਜ਼ਿਲ੍ਹੇ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕੋਲ ਦੇ ਸਕਦੇ ਹਨ। ਇਕ ਬੁਲਾਰੇ ਨੇ ਦੱਸਿਆ ਕਿ ਆਮ ਗ੍ਰਾਮ ਪੰਚਾਇਤ ਚੋਣਾਂ ਲਈ ਵਰਤੀਆਂ ਜਾਣ ਵਾਲੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 07.01.2024 ਨੂੰ ਕੀਤੀ ਜਾਵੇਗੀ।
Read More

ਜੰਗਲਾਤ ਕਾਮਿਆਂ ਦੀ ਭਲਾਈ, ਸੂਬਾ ਸਰਕਾਰ ਦੀ ਤਰਜੀਹ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਮ ਆਦਮੀ ਦੇ ਹਿੱਤਾਂ ਨਾਲ ਕਦੇ ਵੀ ਦਗਾ ਨਹੀਂ ਕਮਾ ਸਕਦੀ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜੰਗਲਾਤ ਕੰਪਲੈਕਸ, ਸੈਕਟਰ-68 ਵਿਚ ਵਿਖੇ ਵਣ ਰੇਂਜਰ ਅਤੇ ਡਿਪਟੀ ਵਣ ਰੇਂਜਰ ਐਸੋਸੀਏਸ਼ਨ, ਜੰਗਲਾਤ ਵਰਕਰਜ਼ ਯੂਨੀਅਨ (ਪੰਜਾਬ), ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਲੜੀਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਕਹੀ। #subhead1 ਵਣ…
Read More

ਪੰਜਾਬ ਸਰਕਾਰ ਕੋਲੋਂ ਸੈਕਟਰ 78 ਵਿਖੇ ਭਗਤ ਆਸਾ ਰਾਮ ਬੈਦਵਾਣ ਦੇ ਨਾਂਅ 'ਤੇ ਬਣਨ ਵਾਲੇ ਆਡੀਟੋਰੀਅਮ ਦਾ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਦੀ ਕੀਤੀ ਮੰਗ

ਮੋਹਾਲੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਕੋਲੋਂ ਸਥਾਨਕ ਸੈਕਟਰ 78 ਵਿਖੇ ਪੁਆਧੀ ਅਖਾੜਾ ਪ੍ਰੰਪਰਾ ਦੇ ਮੁਖੀ ਭਗਤ ਆਸਾ ਰਾਮ ਬੈਦਵਾਣ ਦੇ  ਨਾਂਅ 'ਤੇ ਬਣਨ ਵਾਲੇ ਆਡੀਟੋਰੀਅਮ ਦਾ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਸਿੱਧੂ ਨਜ਼ਦੀਕੀ ਪਿੰਡ ਸੋਹਾਣਾ (ਸੈਕਟਰ 77) ਵਿਖੇ ਭਗਤ ਆਸਾ ਰਾਮ ਜੀ ਬੈਦਵਾਣ ਦੀ ਯਾਦਗਾਰ 'ਤੇ ਕਰਵਾਏ ਸਮਾਗਮ ਦੌਰਾਨ ਬੋਲ ਰਹੇ ਸਨ। ਇਸ ਮੌਕੇ  ਸਿੱਧੂ ਨੇ ਭਗਤ ਜੀ ਦੀ ਸਮਾਧ 'ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਇਲਾਕੇ ਦੇ ਲੋਕਾਂ ਵਿਚ ਬੈਠ ਕੇ ਪੁਆਧੀ ਅਖਾੜੇ ਦਾ ਆਨੰਦ ਵੀ ਮਾਣਿਆ।  ਇਸ ਮੌਕੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ  ਸਿੱਧੂ…
Read More

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਇੰਸ: ਮਹਿੰਦਰ ਸਿੰਘ ਰਿਟਾ. ਪ੍ਰਧਾਨ ਬਣੇ

ਐਸ. ਏ. ਐਸ. ਨਗਰ। ਅੱਜ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਇਕਾਈ ਦੇ ਅਹੁਦੇਦਾਰਾਂ ਦੀ ਦੋ ਸਾਲਾਂ ਲਈ ਹੋਣ ਵਾਲੀ ਚੋਣ ਲਈ ਜਥੇਬੰਦੀ ਦੇ ਜ਼ਿਲ੍ਹਾ ਦਫ਼ਤਰ (ਥਾਣਾ ਸੋਹਾਣਾ ਕੰਪਲੈਕਸ) ਵਿਚ ਨਾਮਜਦਗੀ ਸਮੇਂ ਸਰਬ ਸੰਮਤੀ ਦੇ ਨਾਲ ਮਹਿੰਦਰ ਸਿੰਘ ਸੇਵਾ ਮੁਕਤ ਇੰਸਪੈਕਟਰ ਨੂੰ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਮਲਕਪੁਰ ਸੇਵਾ ਮੁਕਤ ਇੰਸਪੈਕਟਰ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਕੈਲੋਂ ਸੇਵਾ ਮੁਕਤ ਇੰਸਪੈਕਟਰ ਨੂੰ ਜਰਨਲ ਸਕੱਤਰ ਚੁਣਿਆ ਗਿਆ ਹੈ। ਇਹ ਚੋਣ ਜਥੇਬੰਦੀ ਦੇ ਸੁਬਾਈ ਪ੍ਰਧਾਨ ਦੀਆਂ ਹਦਾਇਤਾਂ ’ਤੇ ਸੋਹਣ ਲਾਲ ਸੰਧੂ ਸੇਵਾ ਮੁਕਤ ਡੀ. ਐਸ. ਪੀ. ਤੇ ਜ਼ਿਲ੍ਹਾ ਪ੍ਰਧਾਨ ਰੋਪੜ ਅਤੇ ਸ਼ਮਸ਼ੇਰ ਸਿੰਘ ਸੇਵਾ ਮੁਕਤ ਇੰਸਪੈਕਟਰ ਤੇ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਦੇ ਬਤੌਰ…
Read More

ਵਿਕਾਸ ਦੀ ਗੰਗਾ ਤੁਹਾਡੇ ਘਰ ਆਈ ਹੈ – ਜਾਖੜ

ਡੇਰਾਬੱਸੀ। ਵਿਕਾਸ ਭਾਰਤ ਸੰਕਲਪ ਯਾਤਰਾ ਦਾ ਕਾਫ਼ਲਾ ਅੱਜ ਡੇਰਾਬੱਸੀ ਪਹੁੰਚਿਆ। ਇਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਇੰਚਾਰਜ ਵਿਜੇ ਰੂਪਾਨੀ ਨੇ ਕੀਤੀ। ਇਸ ਮੌਕੇ ਇਨ੍ਹਾਂ ਆਗੂਆਂ ਨੇ ਇਲਾਕੇ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਇਸ ਫੇਰੀ ਦਾ ਮਕਸਦ ਦੱਸਿਆ। ਮਹਾਰਾਣਾ ਪ੍ਰਤਾਪ ਭਵਨ, ਪਿੰਡ ਸਮਗੌਲੀ, ਡੇਰਾ ਬੱਸੀ ਵਿਖੇ ਕੀਤੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਅਸਲ ਮੰਤਵ ਵਿਕਾਸ ਨੂੰ ਆਖਰੀ ਕਤਾਰ ਵਿੱਚ ਖੜ੍ਹੇ ਲੋੜਵੰਦਾਂ ਤੱਕ ਪਹੁੰਚਾਉਣਾ ਹੈ। ਇਸ ਸਮਾਗਮ ਵਿੱਚ ਦੇਸ਼ ਦੇ ਮੌਜੂਦਾ ਸਮੇਂ ਅਤੇ ਵਾਤਾਵਰਨ ਅਨੁਸਾਰ ਸੋਧੀਆਂ ਗਈਆਂ ਕਈ ਵਿਕਾਸ ਪੱਖੀ ਅਤੇ ਲਾਹੇਵੰਦ ਸਕੀਮਾਂ ਦੇ ਡੈਮੋ ਵੀ ਦਿੱਤੇ ਗਏ। ਖੇਤ ਵਿੱਚ…
Read More

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਸਬੰਧੀ 20 ਦਸੰਬਰ ਦੇ ਦਿੱਲੀ ਪ੍ਰਦਰਸ਼ਨ ’ਚ ਵੱਡੀ ਸ਼ਮੂਲੀਅਤ ਲਈ ਯਤਨ ਤੇਜ

ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਵਿਚ ਸਮੁੱਚੀਆਂ ਜਥੇਬੰਦੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਅੱਜ ਇਥੇ ਸੰਤ ਸਮਾਜ ਅਤੇ ਕਾਰਸੇਵਾ ਸੰਪ੍ਰਦਾਵਾਂ ਦੇ ਮੁਖੀਆਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। #subhead1 ਇਸ ਮੌਕੇ ਹਾਜ਼ਰ ਧਾਰਮਿਕ ਸ਼ਖ਼ਸੀਅਤਾਂ ਨੇ ਦਿੱਲੀ ਵਿਖੇ ਪੰਥਕ ਪ੍ਰਦਰਸ਼ਨ ਮੌਕੇ ਜਿਥੇ ਭਰਵੀਂ ਸ਼ਮੂਲੀਅਤ ਦਾ ਭਰੋਸਾ ਦਿੱਤਾ, ਉਥੇ ਹੀ…
Read More

ਵਿਦੇਸ਼ਾਂ ‘ਚ ਵਸਦੇ ਸਿੱਖ ਆਪਣੇ ਬੱਚਿਆਂ ਨੂੰ ਗਤਕਾ ਸਿੱਖਣ ਲਈ ਉਤਸ਼ਾਹਿਤ ਕਰਨ : ਫੂਲ ਰਾਜ ਸਿੰਘ

ਮੁਹਾਲੀ। ਦਸਮੇਸ਼ ਗੁਰਮਤਿ ਵਿਦਿਆਲਾ ਟਾਰਨੇਟ, ਮੈਲਬੌਰਨ, ਆਸਟਰੇਲੀਆ ਦੇ ਗਤਕਾ ਖਿਡਾਰੀਆਂ ਨੇ ਅੰਤਰਰਾਸ਼ਟਰੀ ਗੱਤਕਾ ਕੋਚ ਡਾ. ਸੁਭਕਰਨ ਸਿੰਘ, ਡਾਇਰੈਕਟਰ, ਕੋਚਿੰਗ ਡਾਇਰੈਕਟੋਰੇਟ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੁਦੁਆਰਾ ਦਸਮੇਸ਼ ਦਰਬਾਰ, ਟਾਰਨੇਟ, ਮੈਲਬੌਰਨ ਵਿਖੇ ਸਿੱਖ ਸ਼ਸ਼ਤਰ ਵਿੱਦਿਆ ਅਤੇ ਗਤਕਾ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਤਕਾ ਕੌਂਸਲ ਆਫ ਆਸਟਰੇਲੀਆ ਦੇ ਮੈਂਬਰ ਵੀ ਪੁੱਜੇ ਹੋਏ ਸਨ। ਉਚੇਚੇ ਤੌਰ ਤੇ ਆਸਟਰੇਲੀਆ ਪੁੱਜੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਅਤੇ ਪੰਜਾਬ ਦੇ ਪ੍ਰਸਿੱਧ ਸਮਾਜ ਸੇਵੀ ਸ. ਫੂਲ ਰਾਜ ਸਿੰਘ, ਸਟੇਟ ਐਵਾਰਡੀ, ਨੇ ਸੰਬੋਧਨ ਕਰਦਿਆਂ ਕਿਹਾ ਕਿ ਗੱਤਕਾ ਖੇਡ ਕੌਮ ਦਾ ਵਿਰਾਸਤੀ ਖਜਾਨਾ ਹੈ ਅਤੇ ਹਰ ਮੁਲਕ ਵਿੱਚ ਵਸਦੇ ਸਿੱਖ…
Read More

ਸੰਸਦ ’ਤੇ ਹੋਏ ਹਮਲੇ ਦੀ 22ਵੀਂ ਬਰਸੀ ਮੌਕੇ ਪੀਐੱਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਦਿੱਲੀ। ਸੰਸਦ ਭਵਨ 'ਤੇ ਸਾਲ 2001 'ਚ ਹੋਏ ਅੱਤਵਾਦੀ ਹਮਲੇ ਦੀ ਅੱਜ 22ਵੀਂ ਬਰਸੀ ਹੈ। 13 ਦਸੰਬਰ 2001 'ਚ ਅੱਤਵਾਦੀਆਂ ਨੇ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਨੂੰ ਅੰਜਾਮ ਦੇਣ ਵਾਲੇ ਪੰਜਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ। ਅੱਤਵਾਦੀ ਹਮਲੇ ਦੀ ਬਰਸੀ ਮੌਕੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪੀਐੱਮ ਮੋਦੀ, ਲੋਕ ਸਭਾ ਮੈਂਬਰ ਓਮ ਬਿਰਲਾ, ਅਮਿਤ ਸ਼ਾਹ, ਮਲਿਕਾਰਜੁਨ ਖੜਗੇ ਸਮੇਤ ਕਈ ਸੰਸਦ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸ਼ਰਧਾਂਜਲੀ ਦੇਣ ਤੋਂ ਬਾਅਦ ਪੀਐਮ ਮੋਦੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ…
Read More

ਐੱਨ.ਆਈ.ਏ. ਨੇ ਅੱਤਵਾਦੀ ਸਾਜ਼ਿਸ਼ ਦੇ ਮਾਮਲੇ 'ਚ ਬੇਂਗਲੁਰੂ 'ਚ ਅੱਧੀ ਦਰਜਨ ਤੋਂ ਵੱਧ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

 ਦਿੱਲੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਅੱਤਵਾਦੀ ਸਾਜ਼ਿਸ਼ ਦੇ ਇਕ ਮਾਮਲੇ 'ਚ ਬੈਂਗਲੁਰੂ 'ਚ ਅੱਧੀ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ।ਐਨਆਈਏ ਦੀਆਂ ਕਈ ਟੀਮਾਂ ਨੇ ਖਾਸ ਇਨਪੁਟਸ ਦੇ ਅਧਾਰ 'ਤੇ ਰਾਜ ਪੁਲਿਸ ਬਲ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਬੇਂਗਲੁਰੂ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ। ਅੱਤਵਾਦੀਆਂ ਨਾਲ ਸਬੰਧ ਹੋਣ ਦੇ ਸ਼ੱਕ 'ਤੇ ਕਾਰਵਾਈ ਕਰਨ ਵਾਲਿਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ, ਸ਼ੱਕੀ ਵੱਖ-ਵੱਖ ਅੱਤਵਾਦੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਲ ਸਨ। ਇਹ ਕਦਮ 9 ਦਸੰਬਰ ਨੂੰ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਕਈ ਅਤੇ ਵਿਆਪਕ ਛਾਪਿਆਂ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ 15 ਕਾਰਕੁਨਾਂ ਨੂੰ ਗ੍ਰਿਫਤਾਰ…
Read More

ਕੈਨੇਡਾ ’ਚ ਸਿੱਖ ਜੋੜਾ ਗ਼ਲਤੀ ਨਾਲ ਬਣਿਆ ਸੀ ਗੋਲ਼ੀਬਾਰੀ ’ਚ ਨਿਸ਼ਾਨਾ

ਕੈਨੇਡਾ। ਕੈਨੇਡਾ ਪੁਲਿਸ ਨੇ ਕਿਹਾ ਹੈ ਕਿ ਓਂਟਾਰੀਓ ’ਚ ਪਿਛਲੇ ਮਹੀਨੇ ਅਣਪਛਾਤੇ ਬੰਦੂਕਧਾਰੀਆਂ ਦੀ ਗੋਲ਼ੀਬਾਰੀ ’ਚ ਗ਼ਲਤੀ ਨਾਲ ਭਾਰਤੀ ਸਿੱਖ ਜੋੜੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 21 ਨਵੰਬਰ ਨੂੰ ਕੈਲੇਡਾਨ-ਬਰੈਂਪਟਨ ਸਰਹੱਦ ਨੇੜੇ ਮੇਫੀਲਡ ਰੋਡ ’ਤੇ ਅਪਰਾਧੀਆਂ ਦੀ ਫਾਇਰਿੰਗ ’ਚ ਗੋਲ਼ੀ ਲੱਗਣ ਨਾਲ ਜਗਤਾਰ ਸਿੰਘ ਦੀ ਮੌਤ ਹੋ ਗਈ ਸੀ। ਗੋਲ਼ੀਬਾਰੀ ’ਚ ਉਸ ਦੀ ਪਤਨੀ ਹਰਭਜਨ ਕੌਰ ਤੇ ਧੀ ਗੰਭੀਰ ਜ਼ਖ਼ਮੀ ਹੋ ਗਈ ਸੀ। ਦੋਵੇਂ ਹਸਪਤਾਲ ’ਚ ਦਾਖ਼ਲ ਹਨ। ਪੁਲਿਸ ਨੇ ਕਿਹਾ ਕਿ ਜਾਂਚਕਰਤਾ ਹੱਤਿਆ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਪਹਿਲੀ ਨਜ਼ਰੇ ਪਤਾ ਲੱਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਗ਼ਲਤ ਪਛਾਣ ਕਾਰਨ ਜਗਤਾਰ ਸਿੰਘ ਦੇ ਘਰ ’ਚ ਦਾਖ਼ਲ…
Read More

ਸਿੱਖ ਨਾਲ ਨਫ਼ਰਤੀ ਅਪਰਾਧ ’ਚ ਨਾਬਾਲਗ ਗ੍ਰਿਫ਼ਤਾਰ

ਬਰਤਾਨੀਆ। ਬਰਤਾਨੀਆ ’ਚ ਪੁਲਿਸ ਨੇ ਐਤਵਾਰ ਨੂੰ ਨਫ਼ਰਤੀ ਅਪਰਾਧ ਦੇ ਇਕ ਮਾਮਲੇ ’ਚ 14 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਕਿ 21 ਨਵੰਬਰ ਨੂੰ ਮੁਲਜ਼ਮ ਨਾਬਾਲਗ ਤੇ ਉਸ ਦੇ ਸਮੂਹ ਦੇ ਮੁੰਡਿਆਂ ਨੇ ਬਜ਼ੁਰਗ ਸਿੱਖ ਇੰਦਰਜੀਤ ਸਿੰਘ ਨੂੰ ਪਾਰਕ ’ਚ ਟਹਿਲਣ ਸਮੇਂ ਘੇਰ ਲਿਆ, ਲੱਤ ਮਾਰੀ ਤੇ ਜ਼ਮੀਨ ’ਤੇ ਸੁੱਟ ਦਿੱਤਾ। ਹਮਲੇ ’ਚ ਇੰਦਰਜੀਤ ਸਿੰਘ ਦੀਆਂ ਤਿੰਨ ਪੱਸਲੀਆਂ ਟੁੱਟ ਗਈਆਂ।  
Read More

ਦੁਬਈ ਪੁਲਿਸ ਨੇ ਮਹਾਦੇਵ ਕੇਸ ਵਿੱਚ ਦੋ ਪ੍ਰਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਕੀਤਾ ਗ੍ਰਿਫ਼ਤਾਰ

ਦੁਬਈ। ਦੁਬਈ ਪੁਲਿਸ ਨੇ ਬੁੱਧਵਾਰ ਨੂੰ ਮਹਾਦੇਵ ਬੁੱਕ ਔਨਲਾਈਨ ਸੱਟੇਬਾਜ਼ੀ ਸਿੰਡੀਕੇਟ ਵਿੱਚ ਦੋ ਪ੍ਰਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਉਸਨੂੰ ਜਲਦੀ ਹੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਕਿਉਂਕਿ ਦੁਬਈ ਪੁਲਿਸ ਨੇ ਮਹਾਦੇਵ ਬੁੱਕ ਆਨਲਾਈਨ ਸੱਟੇਬਾਜ਼ੀ ਸਿੰਡੀਕੇਟ ਵਿੱਚ ਸ਼ਾਮਲ ਮੁਢਲੇ ਸ਼ੱਕੀਆਂ ਵਿੱਚੋਂ ਇੱਕ ਰਵੀ ਉੱਪਲ ਨੂੰ ਗ੍ਰਿਫਤਾਰ ਕੀਤਾ ਹੈ। ਏ ਐਨ ਆਈ ਅਨੁਸਾਰ ਉੱਪਲ ਦੀ ਭਾਰਤ ਨੂੰ ਹਵਾਲਗੀ ਨੇੜਲੇ ਭਵਿੱਖ ਵਿੱਚ ਹੋਣ ਦੀ ਉਮੀਦ ਹੈ। ਦੁਬਈ ਪੁਲਿਸ ਨੇ ਹਾਲ ਹੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਜਾਰੀ ਇੱਕ ਰੈੱਡ ਕਾਰਨਰ ਨੋਟਿਸ ਦੇ ਬਾਅਦ, ਮਹਾਦੇਵ ਬੁੱਕ ਔਨਲਾਈਨ ਸੱਟੇਬਾਜ਼ੀ ਸਿੰਡੀਕੇਟ ਵਿੱਚ ਸ਼ਾਮਲ ਪ੍ਰਮੁੱਖ…
Read More

ਭਾਰਤੀ ਮੂਲ ਦੇ ਡੇਟਾ ਸਾਇੰਟਿਸਟ ਨੇ ਯੂਕੇ ਦਾ ਚੋਟੀ ਦਾ ਰੇਲ ਪੁਰਸਕਾਰ ਜਿੱਤਿਆ

ਲੰਡਨ। ਇੱਕ ਭਾਰਤੀ ਮੂਲ ਦੇ ਡੇਟਾ ਸਾਇੰਟਿਸਟ ਨੂੰ ਉਸਦੇ ਕੰਮ ਦੇ ਖੇਤਰ ਵਿੱਚ `ਬੇਮਿਸਾਲ ਹੁਨਰ, ਦ੍ਰਿੜਤਾ ਅਤੇ ਪੇਸ਼ੇਵਰ ਪ੍ਰਾਪਤੀ` ਪ੍ਰਦਰਸ਼ਿਤ ਕਰਨ ਲਈ ਯੂਕੇ ਵਿੱਚ 2023 ਦੇ ਰੇਲਸਟਾਫ ਅਵਾਰਡ ਵਿੱਚ 'ਸਾਲ ਦਾ ਨਵਾਂ ਆਉਣ ਵਾਲਾ' ਨਾਮ ਦਿੱਤਾ ਗਿਆ ਹੈ। ਮਹਾਰਾਸ਼ਟਰ ਵਿੱਚ ਜਨਮੀ ਸਮਿਤਲ ਢਾਕੇ, ਜੋ ਜੁਲਾਈ 2022 ਵਿੱਚ ਰੇਲ ਉਦਯੋਗ ਵਿੱਚ ਸ਼ਾਮਲ ਹੋਈ ਸੀ, ਅਲਸਟਮ, ਯੂਕੇ ਅਤੇ ਆਇਰਲੈਂਡ ਦੀਆਂ ਨਵੀਆਂ ਰੇਲਗੱਡੀਆਂ ਅਤੇ ਰੇਲ ਸੇਵਾਵਾਂ ਦੇ ਪ੍ਰਮੁੱਖ ਸਪਲਾਇਰ ਵਿੱਚ ਪਹਿਲੀ ਅਤੇ ਇੱਕੋ ਇੱਕ ਡੇਟਾ ਵਿਗਿਆਨੀ ਹੈ। ਉਨ੍ਹਾਂ ਕਿਹਾ ਕਿ ਇਹ ਅਵਾਰਡ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਇਹ ਮੈਨੂੰ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕਰੇਗਾ, ਅਤੇ ਮੈਨੂੰ ਉਮੀਦ ਹੈ ਕਿ ਇਹ…
Read More

ਹਿੰਦੂ ਜਥੇਬੰਦੀਆਂ ਵਲੋਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਧਰਨਾ ਸ਼ੁਰੂ

ਪੰਜਾਬ। ਬੀਤੇ ਕੱਲ੍ਹ ਸ਼੍ਰੀ ਕਾਲੀ ਮਾਤਾ ਮੰਦਰ 'ਚ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਉਪਰੰਤ ਬੁੱਧਵਾਰ ਨੂੰ ਸਵੇਰੇ ਹਿੰਦੂ ਜਥੇਬੰਦੀਆਂ ਦੀ ਸ਼੍ਰੀ ਕਾਲੀ ਮਾਤਾ ਮੰਦਰ 'ਚ ਵਿਸ਼ੇਸ਼ ਬੈਠਕ ਹੋਈ ਜਿਸ 'ਚ ਵਿਚਾਰ ਚਰਚਾ ਕਰਨ ਉਪਰੰਤ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ 'ਤੇ ਧਰਨਾ ਲਗਾ ਦਿੱਤਾ ਗਿਆ।ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਨਹੀਂ ਜਾਣਗੇ ਸਗੋਂ ਪ੍ਰਸ਼ਾਸਨ ਖ਼ੁਦ ਆ ਕੇ ਸਥਿਤੀ ਸਪਸ਼ਟ ਕਰੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੂੰ ਹਟਾਇਆ ਜਾਵੇ ਕਿਉਂਕਿ ਉਹ ਜਾਣਬੁੱਝ ਕੇ ਇਹ ਕਹਿ…
Read More

ਪਠਾਨਕੋਟ 'ਚ ਅਧਿਆਪਕ ਵੱਲੋਂ 12ਵੀਂ ਦੇ ਵਿਦਿਆਰਥੀ ਦੀ ਕੁੱਟਮਾਰ

ਪਠਾਨਕੋਟ। ਜ਼ਿਲ੍ਹਾ ਪਠਾਨਕੋਟ ਦੇ ਬੁੰਗਲ ਬਧਾਣੀ ਸੀਨੀਅਰ ਸੈਕੈਂਡਰੀ ਸਕੂਲ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਅਧਿਆਪਕ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥੀ ਰੋਹਨ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਦਿਹਾੜੀ ਲਗਾਉਣ ਦਾ ਕੰਮ ਕਰਦੇ ਹਨ ਤੇ ਜਦੋਂ ਸ਼ਾਮ ਨੂੰ ਉਹ ਘਰ ਵਾਪਸ ਆਏ ਤਾਂ ਪਤਾ ਲੱਗਿਆ ਕੀ ਉਨ੍ਹਾਂ ਦੇ ਬੇਟੇ ਨੂੰ ਸਕੂਲ ਦੇ ਅਧਿਆਪਕ ਵੱਲੋਂ ਕੁੱਟਿਆ ਗਿਆ ਹੈ ਤੇ ਉਹ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦ ਇਲਾਜ ਲਈ ਉਹ ਆਪਣੇ ਬੇਟੇ ਨੂੰ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਿਆ ਕਿ ਉਸਦੇ ਕੰਨ ਦਾ ਪਰਦਾ ਫਟ ਚੁੱਕਿਆ ਹੈ। ਪੀੜਤ ਰੋਹਨ ਦੇ ਪਿਤਾ ਨੇ ਅਧਿਆਪਕ…
Read More

ਦੋ ਦਿਨਾਂ ਤੋਂ ਲਾਪਤਾ 10ਵੀਂ ਜਮਾਤ ਦੀ ਵਿਦਿਆਰਥਣ ਦੀ ਹੱਤਿਆ

ਜਲੰਧਰ। ਬਸਤੀ ਬਾਵਾ ਖੇਲ ਇਲਾਕੇ 'ਚੋਂ ਦੋ ਦਿਨ ਪਹਿਲਾਂ ਲਾਪਤਾ ਹੋਈ ਇਕ ਲੜਕੀ ਦੀ ਅਰਜੁਨ ਨਗਰ 'ਚ ਸਥਿਤ ਇਕ ਖਾਲੀ ਪਲਾਟ 'ਚ ਸੜੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ 18 ਸਾਲਾਂ ਦੀ ਰਾਗਨੀ ਪਿਛਲੇ ਦੋ ਦਿਨ ਤੋਂ ਘਰੋਂ ਲਾਪਤਾ ਸੀ ਜਿਸ ਦੀ ਸ਼ਿਕਾਇਤ ਪਰਿਵਾਰ ਵਾਲਿਆਂ ਨੇ ਥਾਣੇ 'ਚ ਵੀ ਦਿੱਤੀ ਹੋਈ ਸੀ ਤੇ ਉਹ 10ਵੀਂ ਜਮਾਤ 'ਚ ਪੜ੍ਹਦੀ ਸੀ। ਬੁੱਧਵਾਰ ਸਵੇਰੇ ਉਸਦੇ ਘਰ ਦੇ ਲਾਗੇ ਹੀ ਪੈਂਦੇ ਇਕ ਖਾਲੀ ਪਲਾਟ 'ਚ ਉਸਦੀ ਸੜੀ ਹੋਈ ਲਾਸ਼ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਹਰਿੰਦਰ ਸਿੰਘ ਗਿੱਲ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਵਿੱਚ…
Read More

ਨਸ਼ੇ 'ਚ ਪਿਤਾ ਨਾਬਾਲਗ ਧੀ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਮਾਂ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ

ਪੰਜਾਬ। ਹਵਸ 'ਚ ਅੰਨ੍ਹੇ ਹੋਏ ਪਿਤਾ ਨੇ ਸੱਤਵੀਂ ਜਮਾਤ 'ਚ ਪੜ੍ਹਨ ਵਾਲੀ ਆਪਣੇ ਸਕੀ ਧੀ ਨਾਲ ਨਸ਼ੇ ਦੀ ਹਾਲਤ 'ਚ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂl ਬੁਰੀ ਤਰ੍ਹਾਂ ਘਬਰਾਈ ਲੜਕੀ ਪਹਿਲਾਂ ਤਾਂ ਕੁਝ ਦਿਨਾਂ ਤਕ ਚੁੱਪ ਰਹੀ ਪਰ ਹੁਣ ਉਸਨੇ ਹੌਸਲਾ ਕਰ ਕੇ ਆਪਣੀ ਮਾਂ ਨੂੰ ਪਿਤਾ ਦੀਆਂ ਕਾਲੀਆਂ ਕਰਤੂਤਾਂ ਸਬੰਧੀ ਦੱਸਿਆl ਮਾਮਲਾ ਸਾਹਮਣੇ ਆਉਂਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਔਰਤ ਦੀ ਸ਼ਿਕਾਇਤ 'ਤੇ ਉਸਦੇ ਪਤੀ ਅਤੀਸ਼ ਕੁਮਾਰ ਉਰਫ ਹਰੀਓਮ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆl ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਵਿਬਲ ਪਾਲ ਕੌਰ ਨੇ ਦੱਸਿਆ ਕਿ ਮੁਢਲੀ ਪੜਤਾਲ…
Read More

ਲਾਅ ਅਧਿਕਾਰੀਆਂ ਦੀ ਨਿਯੁਕਤੀ ’ਚ ਦਿਵਿਆਂਗਾਂ ਨੂੰ ਰਾਖਵਾਂਕਰਨ ਨਹੀਂ

ਪੰਜਾਬ। ਪੰਜਾਬ ਐਡਵੋਕੇਟ ਜਨਰਲ ਦਫਤਰ ’ਚ ਅਧਿਕਾਰੀਆਂ ਦੇ 236 ਅਹੁਦਿਆਂ ’ਤੇ ਕੀਤੀ ਜਾ ਰਹੀ ਨਿਯੁਕਤੀ ’ਚ ਦਿਵਿਆਂਗਾਂ ਨੂੰ ਰਾਖਵਾਂਕਰਨ ਨਾ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ ਹੈ। ਪਟੀਸ਼ਨ ਦਾਖਲ ਕਰਦਿਆਂ ਮੋਹਿਤ ਗਰਗ ਨੇ ਹਾਈ ਕੋਰਟ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲੇ ਨੇ 4 ਜਨਵਰੀ, 2021 ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਦਿਵਿਆਂਗ ਲੋਕਾਂ ਲਈ ਅਸਾਮੀਆਂ ਦੀ ਪਛਾਣ ਕਰਨ ਦਾ ਫੈਸਲਾ ਲਿਆ ਸੀ। ਇਸ ਨੂੰ ਹਰਿਆਣਾ ਤੇ ਪੰਜਾਬ ਸਰਕਾਰ ਸਵੀਕਾਰ ਕਰ ਚੁੱਕੀ ਹੈ ਪਰ ਦਿਵਿਆਂਗਾਂ ਲਈ…
Read More

ਮੋਰਿੰਡਾ ਦੇ ਸਰਕਾਰੀ ਸਕੂਲ ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਮੋਰਿੰਡਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਸਟਾਫ ਨਾਲ ਗੱਲਬਾਤ ਕੀਤੀ। ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਸਨ।  ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ। ਮੁੱਖ ਮੰਤਰੀ ਨੇ ਸਾਰਿਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਕੂਲ ਦੀਆਂ ਕਮੀਆਂ ਬਾਰੇ ਪੁੱਛਿਆ। ਜਿਨ੍ਹਾਂ ਨੂੰ ਵੀ ਮੁੱਖ ਮੰਤਰੀ ਮਾਨ ਮਿਲੇ, ਉਨ੍ਹਾਂ ਨੂੰ ਕਮੀਆਂ ਬਾਰੇ ਪੁੱਛਿਆ। ਭਗਵੰਤ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਇੱਥੇ ਛਾਪਾ ਮਾਰਨ ਨਹੀਂ ਸਗੋਂ ਕਮੀਆਂ ਦੂਰ…
Read More

ਫ਼ਿਰੋਜ਼ਪੁਰ ਪੁਲਿਸ ਵੱਲੋਂ 530 ਗ੍ਰਾਮ ਅਫੀਮ ਸਮੇਤ ਇਕ ਗ੍ਰਿਫਤਾਰ

ਫਿਰੋਜਪੁਰ। ਫ਼ਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 530 ਗ੍ਰਾਮ ਅਫੀਮ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਵੰਸ਼ ਵਾਸੀ ਸੋਢੀ ਨਗਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲਸ ਨੂੰ ਦੇਖ ਕੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲੀਸ ਅਧਿਕਾਰੀਆਂ ਨੇ ਤਸਕਰ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ। ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਲਗਾਤਾਰ ਗਸ਼ਤ 'ਤੇ ਸਨ। ਅਜੇ ਉਹ ਬਾਰਡਰ ਰੋਡ 'ਤੇ ਸਥਿਤ ਟਰੱਕ ਯੂਨੀਅਨ ਕੋਲ ਪਹੁੰਚੇ ਸਨ। ਉਥੇ ਹੀ ਮੁਲਜ਼ਮ ਵੰਸ਼ ਨੂੰ ਖੜ੍ਹਾ ਦੇਖਿਆ ਗਿਆ। ਜੋ ਪੁਲਸ…
Read More

30 ਜਨਵਰੀ ਨੂੰ ਹੋਵੇਗੀ ਪੰਜਾਬ ਸਕੂਲ ਸਿੱਖਿਆ ਵਿਭਾਗ ’ਚ 5994 ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਅਗਲੀ ਸੁਣਵਾਈ

ਪੰਜਾਬ। ਪੰਜਾਬ ਸਕੂਲ ਸਿੱਖਿਆ ਵਿਭਾਗ ’ਚ 5994 ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 30 ਜਨਵਰੀ 2024 ਤੈਅ ਕਰਦਿਆਂ ਕਿਹਾ ਕਿ ਅਗਲੀ ਸੁਣਵਾਈ ਮੌਕੇ ਕੇਸ ਦੀ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 5994 ਅਧਿਆਪਕਾਂ ਦੀ ਭਰਤੀ ਸਬੰਧੀ ਅੱਜ ਮਾਣਯੋਗ ਜਸਟਿਸ ਦੀਪਕ ਸਿੱਬਲ ਅਤੇ ਮਾਣਯੋਗ ਜਸਟਿਸ ਅਮਰਜੋਤ ਭੱਟੀ ਦੀ ਅਗਵਾਈ ਵਾਲੇ ਡਬਲ ਬੈਂਚ ਕੋਲ ਸੁਣਵਾਈ ਲਈ ਕੇਸ ਲੱਗਿਆ ਸੀ। ਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਮਨਦੀਪ ਸਿੰਘ…
Read More

ਮੋਗਾ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਮੋਗਾ। ਪਿਤਾ ਦੀ ਮੌਤ ਦੇ ਬਾਅਦ ਇਕ ਕਿਸਾਨ ਨੇ ਆਪਣੀ ਮਾਂ ਨੂੰ ਤਾਂ ਕੈਂਸਰ ਦੀ ਬਿਮਾਰੀ ਤੋਂ ਬਚਾ ਲਿਆ ਪਰ ਖ਼ੁਦ ਬਿਮਾਰੀ ਦਾ ਇਲਾਜ ਕਰਵਾਉਂਦੇ ਹੋਏ 12 ਲੱਖ ਦੇ ਕਰਜ਼ ਹੇਠ ਆ ਗਿਆ। ਸਿਰਫ ਢਾਈ ਏਕੜ ਜ਼ਮੀਨ ਦੇ ਮਾਲਕ ਤਿੰਨ ਧੀਆਂ ਦੇ ਪਿਤਾ ਦੇ ਸਿਰ ਹਰ ਸਾਲ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਸੀ। ਇਸ ਕਾਰਨ ਆਖਰ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਿਵਾਰ ਦੇ ਲੋਕਾਂ ਨੇ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਹਾਲ ਸਿੰਘ ਵਾਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿਥੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿਚ ਮੌਜੂਦ ਮਿ੍ਤਕ ਜਗਮੋਹਨ ਸਿੰਘ ਦੇ ਤਾਏ ਦੇ…
Read More

ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ

ਫਿਰੋਜ਼ਪੁਰ। ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ । ਇਸੇ ਸਿਲਸਿਲੇ ਵਿੱਚ ਗੰਗਾ ਨਗਰ ਤੋਂ ਆ ਰਹੀ ਇੱਕ ਇਨੋਵਾ ਕਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਪਿੰਡੀ ਦੇ ਕੋਲ ਇੱਕ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਇਨੋਵਾ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜਿਲਕਾ ਜੀ.ਟੀ ਰੋਡ 'ਤੇ ਪਿੰਡ ਪਿੰਡੀ ਨੇੜੇ ਟਾਇਲ ਫੈਕਟਰੀ ਦੇ ਸਾਹਮਣੇ ਹੋਏ ਐਕਸੀਡੈਂਟ ਵਿਚ ਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ 12 ਜੈਡ ਗੰਗਾਨਗਰ ਦੀ ਮੌਤ ਹੋ ਗਈ।
Read More

ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਲਸਣ

ਦਿੱਲੀ। ਪਹਿਲਾ ਜਿਥੇ ਟਮਾਟਰ ਨੇ ਆਮ ਲੋਕਾਂ ਦੇ ਚਿਹਰੇ ਲਾਲ ਕਰ ਦਿੱਤੇ ਫਿਰ ਪਿਆਜ ਨੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਕਢਵਾਏ ਹੁਣ ਲਸਣ ਦੇ ਵੱਧਦੇ ਰੇਟਾਂ ਨੇ ਲੋਕਾਂ ਦੀ ਜੇਬ ਉਤੇ ਅਸਰ ਕਰਦੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਲਸਣ ਦੀਆਂ ਕੀਮਤਾਂ 'ਚ ਇਸ ਵਾਧੇ ਦਾ ਕਾਰਨ ਪਿਛਲੇ ਦੋ ਮਹੀਨਿਆਂ 'ਚ ਹੋਈ ਬੇਮੌਸਮੀ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ।  ਰਾਸ਼ਟਰੀ ਰਾਜਧਾਨੀ ਵਿੱਚ ਪ੍ਰਚੂਨ ਕੀਮਤਾਂ 80 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਹਾਲ ਹੀ 'ਚ ਮਾਰਚ ਤੱਕ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। #subhead1 ਸਬਜ਼ੀ ਮੰਡੀ ਵਿੱਚ ਲਸਣ 380 ਕਿਲੋ ਤੋਂ ਲੈ ਕੇ 400 ਕਿਲੋ ਵਿਕ…
Read More

ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣ ਤੋਂ ਮੁਕਰੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ

ਚੰਡੀਗੜ੍ਹ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੇ ਵਕੀਲ ਸ਼ੈਲੀ ਸ਼ਰਮਾ ਨੇ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ। ਜਿਸ ‘ਚ ਲਾਰੈਂਸ ਬਿਸ਼ਨੋਈ ਨੇ 239 ਸੀ.ਆਰ.ਪੀ.ਸੀ ਅਤੇ ਜੱਗੂ ਭਗਵਾਨ ਪੁਰੀਆ ਨੇ 227 ਸੀ.ਆਰ.ਪੀ.ਸੀ ਦੇ ਤਹਿਤ ਅਰਜ਼ੀ ਦਾਇਰ ਕੀਤੀ ਹੈ ਕਿ ਦੋਵੇਂ ਮੁਲਜ਼ਮ ਨੂੰ ਇਸ ਕੇਸ ’ਚੋਂ ਬਰੀ ਕੀਤਾ ਜਾਵੇ, ਅਦਾਲਤ ਨੇ ਇਸ ਦੀ ਕਾਪੀ ਸਰਕਾਰੀ ਵਕੀਲ ਨੂੰ ਦੇ ਕੇ 5 ਜਨਵਰੀ ਨੂੰ ਆਪਣਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਨੇ…
Read More

ਭਾਜਪਾ ਨੇ ਪੰਜਾਬ ’ਚ 35 ਜ਼ਿਲ੍ਹਾ ਇੰਚਾਰਜਾਂ ਤੇ ਸਹਿ ਇੰਚਾਰਜਾਂ ਦੀਆਂ ਕੀਤੀਆਂ ਨਿਯੁਕਤੀਆਂ

ਪੰਜਾਬ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ 35 ਜਿਲਿਆ ਦੇ ਜ਼ਿਲ੍ਹਾ ਇਨਚਾਰਜ ਤੇ ਸਹਿ ਜ਼ਿਲ੍ਹਾ ਇਨਚਾਰਜਾਂ ਦੀਆਂ ਨਿਯੁਕਤੀਆ ਕੀਤੀਆਂ ਗਈਆਂ ਹਨ। ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਇਨਚਾਰਜ ਫਤਹਿਜੰਗ ਸਿੰਘ ਬਾਜਵਾ, ਸਹਿ ਜ਼ਿਲ੍ਹਾ ਇਨਚਾਰਜ ਸੁਖਪਾਲ ਸਿੰਘ ਸਰਾਂ, ਅੰਮ੍ਰਿਤਸਰ ਸ਼ਹਿਰੀ ਦੇ ਕੇਡੀ ਭੰਡਾਰੀ ਤੇ ਸਹਿ ਜ਼ਿਲ੍ਹਾ ਪ੍ਰਭਾਰੀ ਵਿਜੇ ਸਿੰਗਲਾ, ਬਰਨਾਲਾ ਦੇ ਜਤਿੰਦਰ ਮਿੱਤਲ ਤੇ ਰਾਜੇਸ਼ ਹਨੀ, ਬਟਾਲਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੇ ਸ਼ਤੀਸ਼ ਮਲਹੋਤਰਾ, ਬਠਿੰਡਾ ਦਿਹਾਤੀ ਦੇ ਦੁਰਗੇਸ਼ ਸ਼ਰਮਾ ਤੇ ਮੱਖਣ ਲਾਲ, ਬਠਿੰਡਾ ਸ਼ਹਿਰੀ ਦੇ ਸੁਰਜੀਤ ਕੁਮਾਰ ਜਿਆਣੀ ਤੇ ਵੰਦਨਾ ਸੰਗਵਾਲ, ਫਰੀਦਕੋਟ ਦੇ ਸ਼ਿਵਰਾਜ ਚੋਧਰੀ ਤੇ ਅਮਰਜੀਤ ਸਿੰਘ…
Read More

ਲੰਮੇ ਸਮੇਂ ਤੋਂ ਇਕ ਸੀਟ ਜਾਂ ਇਕ ਦਫ਼ਤਰ ’ਚ ਬੈਠੇ ਕਰਮਚਾਰੀਆਂ ਦੇ ਕੀਤੇ ਜਾਣਗੇ ਤਬਾਦਲੇ : ਕੁਲਜੀਤ ਰੰਧਾਵਾ

ਡੇਰਾਬੱਸੀ। ਲੋਕਾਂ ਦੇ ਕੰਮਾਂ ’ਚ ਲੇਟ-ਲਤੀਫ਼ੀ ਕਰਨ ਵਾਲੇ ਅਧਿਕਾਰੀ ਹੁਣ ਸੁਧਰ ਜਾਣ ਅਤੇ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਬਿਨਾਂ ਖੱਜਲ੍ਹ-ਖੁਆਰੀ ਤੋਂ ਤੈਅ ਸਮਾਂ-ਸੀਮਾ ਵਿਚ ਦਿੱਤੀਆਂ ਜਾਣ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਥਾਨਕ ਐਸ. ਡੀ. ਐਮ. ਦਫ਼ਤਰ ਵਿਖੇ ਹਲਕੇ ਦੀਆਂ ਤਿੰਨੋਂ ਨਗਰ ਕੌਂਸਲਾਂ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਦੇ ਅਧਿਕਾਰੀਆਂ ਦੀ ਸੱਦੀ ਗਈ ਇਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਮੀਟਿੰਗ ’ਚ ਐਸ. ਡੀ. ਐਮ. ਹਿਮਾਂਸ਼ੂ ਗੁਪਤਾ, ਕਾਰਜ ਸਾਧਕ ਅਫ਼ਸਰ, ਜੇ. ਈ., ਇੰਸਪੈਕਟਰ, ਬਿਜਲੀ ਵਿਭਾਗ ਦੇ ਐਕਸੀਅਨ ਤੇ ਬੀ. ਡੀ. ਪੀ. ਓ. ਰਵਨੀਤ ਕੌਰ…
Read More

ਸ਼ੋਰ ਪ੍ਰਦੂਸ਼ਣ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ

ਐੱਸ. ਏ. ਐੱਸ. ਨਗਰ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ੋਰ ਪ੍ਰਦੂਸ਼ਣ ਨਿਗਰਾਨ ਟੀਮਾਂ ਨੂੰ ਕਿਹਾ ਕਿ ਉਹ ਜ਼ਿਲ੍ਹੇ ’ਚ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਧੁਨੀ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤਣ ਅਤੇ ਵਾਤਾਵਰਨ ਮੁਆਵਜ਼ਾ ਵਸੂਲਣ ਤੋਂ ਇਲਾਵਾ ਉਪਕਰਨ ਜ਼ਬਤ ਕਰਨ। ਉਨ੍ਹਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਬਾਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼ 2000 ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹ ਸ਼ੋਰ ਪ੍ਰਦੂਸ਼ਣ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਸ਼ੋਰ…
Read More

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਂਗਣਵਾੜੀ ਹੈਲਪਰਾਂ ਅਤੇ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਾਜਰੀ। ਬੀ. ਡੀ. ਪੀ. ਓ. ਦਫ਼ਤਰ ਬਲਾਕ ਮਾਜਰੀ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨਵੇਂ ਭਰਤੀ ਹੋਏ 39 ਆਂਗਣਵਾੜੀ ਹੈਲਪਰਾਂ ਅਤੇ 13 ਆਂਗਣਵਾੜੀ ਵਰਕਰਾਂ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਨਾਲ ਹੀ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ 15 ਨਵਜੰਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਿਰੋਲ ਮੈਰਿਟ ਦੇ ਆਧਾਰ ’ਤੇ ਪਾਰਦਰਸ਼ੀ ਤਰੀਕੇ ਨਾਲ ਰਾਜ ਅੰਦਰ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਿਰਫ ਕਾਬਲੀਅਤ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ…
Read More

ਮੁਬਾਰਕਪੁਰ-ਰਾਮਗੜ੍ਹ ਸੜਕ ’ਤੇ ਮੋੜ ਉੱਪਰ ਖੁੱਲ੍ਹੇ ਪਏ ਮੇਨਹੋਲ ਕਰਕੇ ਕਦੇ ਵੀ ਵਾਪਰ ਸਕਦੈ ਹਾਦਸਾ

ਡੇਰਾਬੱਸੀ। ਮੁਬਾਰਕਪੁਰ ਤੋਂ ਰਾਮਗੜ੍ਹ ਨੂੰ ਜਾਂਦੀ ਸੜਕ ’ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚਲਦਿਆਂ ਪਿਛਲੇ 2 ਮਹੀਨਿਆਂ ਤੋਂ ਖੁੱਲ੍ਹਾ ਪਿਆ ਮੇਨਹੋਲ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਸਥਾਨਕ ਲੋਕਾਂ ਸਮੇਤ ਰਾਹਗੀਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਲਾਪ੍ਰਵਾਹੀ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੀ ਨਜ਼ਰ ’ਚ ਕਿਸੇ ਵਿਅਕਤੀ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਮੁਬਾਰਕਪੁਰ ਵਾਸੀ ਨਰਿੰਦਰ ਸਿੰਘ ਤੇ ਜਗਤਾਰ ਸੈਣੀ ਸਮੇਤ ਹੋਰਨਾਂ ਨੇ ਦੱਸਿਆ ਕਿ ਡੇਰਾਬੱਸੀ ਤੋਂ ਮੁਬਾਰਕਪੁਰ ਨੂੰ ਜਾਂਦੀ ਸੜਕ ਅੱਗੇ ਘੱਗਰ ’ਤੇ ਬਣੇ ਕਾਜ਼ਵੇਅ ਅਤੇ ਰਾਮਗੜ੍ਹ ਵਾਲੇ ਪਾਸੇ ਜਾ ਰਹੀ ਹੈ। #subhead1 ਇਸ ਸੜਕ ’ਤੇ ਬਣੇ ਮੋੜ ’ਤੇ ਇਕ ਬਹੁਤ…
Read More

ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਕੰਢੀ ਖੇਤਰ ਚ ਕੁਦਰਤੀ ਤਰੀਕੇ ਨਾਲ ਪੌਦੇ ਲਗਾਉਣ ਅਤੇ ਜੰਗਲੀ ਜੀਵ ਰੱਖਾਂ ਵਿਕਸਤ ਕਰਨ 'ਤੇ ਦਿੱਤਾ ਜ਼ੋਰ

ਚੰਡੀਗੜ੍ਹ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਅਤੇ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਲਿਆਉਣ ਅਤੇ ਇਹਨਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ ਨਾਲ ਪ੍ਰਾਪਤ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। #subhead1 ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਦਿੜ੍ਹਬਾ ਪਾਰਕ ਲਈ ਵਿਕਾਸ ਯੋਜਨਾ ਅਨੁਸਾਰ ਪਖਾਨੇ, ਚਾਰਦੀਵਾਰੀ ਦਾ ਨਿਰਮਾਣ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਲੈਂਡਸਕੇਪਿੰਗ, ਵਾਕਿੰਗ ਟਰੈਕ, ਗਾਰਡ…
Read More

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਨਵਾਂਗਾਉ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ

ਚੰਡੀਗੜ੍ਹ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਮੂਣਕ ਨੇੜਲੇ ਪਿੰਡ ਨਵਾਂਗਾਉਂ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ। ਪਿੰਡ ਨਵਾਂਗਾਉਂ ਵਿਖੇ ਵਿਧਾਇਕ ਲਹਿਰਾ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮੁਹਿੰਮ ਸਦਕਾ ਸੂਬੇ ਵਿਚ ਹੁਣ ਤੱਕ 12000 ਏਕੜ ਤੋਂ ਵੱਧ ਜ਼ਮੀਨ ਨਾਜਾਇਜ਼ ਕਬਜ਼ੇ ਤੋਂ ਛੁਡਵਾ ਕੇ ਪੰਚਾਇਤਾਂ ਨੂੰ ਸੌਂਪੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਹਿਰਾ ਹਲਕੇ ਅਧੀਨ ਆਉਂਦੇ ਇਸ ਪਿੰਡ ਦੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਜਿਸ ਤੋਂ ਕਬਜ਼ਾਧਾਰੀਆਂ ਨੇ…
Read More

ਸੀ. ਬੀ. ਐੱਸ. ਈ. ਨੇ ਜਾਰੀ ਕੀਤੀ 10ਵੀਂ ਤੇ 12ਵੀਂ ਦੀ ਡੇਟਸ਼ੀਟ

ਨਵੀਂ ਦਿੱਲੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਜੋ ਕਿ 2 ਅਪ੍ਰੈਲ ਤਕ ਜਾਰੀ ਰਹਿਣਗੀਆਂ। ਸੀਬੀਐਸਈ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚਕਾਰ ਤਿਆਰੀ ਲਈ ਢੁਕਵਾਂ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆਵਾਂ ਦੀ ਡੇਟਸ਼ੀਟ ਤਿਆਰ ਕਰਦੇ ਸਮੇਂ ਮੁਕਾਬਲਾ ਪ੍ਰੀਖਿਆਵਾਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। #subhead1 ਇੱਕ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤਕ ਤੇ ਦੂਜੀ ਪ੍ਰੀਖਿਆ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤਕ ਹੋਵੇਗੀ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਮਾਰਚ ਨੂੰ ਖ਼ਤਮ ਹੋਣਗੀਆਂ।
Read More

एनफोर्समेंट ब्यूरो ने हरियाणा में दो दिन की छापेमारी

चंडीगढ़। हरियाणा राज्य में अवैध खनन पर रोक लगाने के लिए हरियाणा राज्य प्रवर्तन (एनफोर्समेंट) ब्यूरो ने प्रदेश भर में दो दिन तक विशेष अभियान चलाकर 11 जिलों में छापेमारी की। 11 और 12 दिसंबर को चलाए गए अभियान के बारे में मंगलवार को जानकारी देते हुए हरियाणा के गृहमंत्री अनिल विज ने बताया कि इन अभियानों के दौरान 358 वाहनों की जांच की गई,जिसमें 22 हाइवा/डम्पर, 5 जेसीबी/पोकलेन एक्सकेवेटर और ट्रैक्टर-ट्रॉली/ओवरलोडेड सहित 52 वाहनों को जब्त किया गया, जिनका उपयोग अवैध खनन गतिविधियों में किया जा रहा था। #subhead1अनिल विज ने बताया कि हाल ही में गठित हरियाणा राज्य…
Read More

आपात परिस्थितियों से निपटने का युवाओं को प्रशिक्षण दें प्रतिभागी : सुषमा गुप्ता

चंडीगढ़। भारतीय रेडक्रास समिति एवं सेंटजॉन एंबुलेंस हरियाणा इकाई की ओर से आठ दिवसीय प्राथमिक सहायता एवं गृह परिचर्या लेक्चरार प्रशिक्षण शिविर का शुभारंभ हरियाणा राज्य शाखा की वाइस चेयरपर्सन सुषमा गुप्ता ने किया। #subhead1उन्होंने लेक्चरार का प्रशिक्षण ले रहे प्रतिभागियों को आह्वान दुर्घटना एवं आपातकालीन परिस्थितियां से निपटने के लिए प्रशिक्षित होकर अन्य प्रतिभागियां को प्रशिक्षण दें ताकि आपदा के समय तुरंत सहायता मुहैया करवाई जा सके। आठ दिवसीय चलने वाले इस प्रशिक्षण में हरियाणा राज्य के 18 जिलों से 52 प्रतिभागी भाग ले रहे हैं। सुषमा गुप्ता ने बताया कि आगामी जनवरी मास में राज्य स्तरीय एंबुलेंस प्रतियोगिता…
Read More

ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼, ਮੁਲਜ਼ਮ ਕਾਬੂ

ਪਟਿਆਲਾ। ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਦੇ ਮੰਦਰ ’ਚ ਇਕ ਵਿਅਕਤੀ ਵਲੋਂ ਮੂਰਤੀ ਦੀ ਬੇਅਦਬੀ ਕਰਨ ਦੀ ਕੋਸ਼ਿਸ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਵਿਅਕਤੀ ਮਾਤਾ ਦੀ ਮੂਰਤੀ ਵਾਲੇ ਸਥਾਨ ’ਤੇ ਚੜ੍ਹ ਕੇ ਮੂਰਤੀ ਨੇੜੇ ਆਇਆ ਅਤੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਮੰਦਰ ਦੇ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਿਸ ’ਤੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ, ਐਸ. ਪੀ. ਸਿਟੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਬੁਲਾਰੇ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਮਨਜੀਤ ਸਿੰਘ ਵਾਸੀ ਪਟਿਆਲਾ…
Read More

ਅਮਰੀਕਾ ਚ ਵੀਜ਼ਾ ਧੋਖਾਧੜੀ ਦੇ ਮਾਮਲੇ ਚ ਭਾਰਤੀ ਨਾਗਰਿਕ ਨੂੰ ਕਈ ਮਾਮਲਿਆਂ ਚ ਦੋਸ਼ੀ ਠਹਿਰਾਇਆ

ਨਿਊਯਾਰਕ। ਅਮਰੀਕੀ ਰਾਜ ਪੈਨਸਿਲਵੇਨੀਆ ਵਿੱਚ ਤਿੰਨ ਦਿਨ ਦੀ ਜਿਊਰੀ ਮੁਕੱਦਮੇ ਤੋਂ ਬਾਅਦ ਇੱਕ 33 ਸਾਲਾ ਭਾਰਤੀ ਨਾਗਰਿਕ ਨੂੰ ਵੀਜ਼ਾ ਧੋਖਾਧੜੀ ਅਤੇ ਸਾਜ਼ਿਸ਼ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਵਿਨੇਕੁਮਾਰ ਪਟੇਲ ਲਾਕ ਹੈਵਨ ਸ਼ਹਿਰ ਵਿੱਚ ਫਿਊਲ-ਆਨ ਸੁਵਿਧਾ ਸਟੋਰ ਦੇ ਮੈਨੇਜਰ ਸਨ, ਪੈਨਸਿਲਵੇਨੀਆ ਦੇ ਮੱਧ ਜ਼ਿਲ੍ਹੇ ਲਈ ਯੂਐਸ ਅਟਾਰਨੀ ਦੇ ਦਫ਼ਤਰ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ। ਜੂਨ 2019 ਵਿੱਚ, ਪਟੇਲ ਨੇ ਨਿਊ ਜਰਸੀ ਵਿੱਚ ਆਪਣੇ ਇੱਕ ਸਹਿਯੋਗੀ ਨਾਲ ਸੰਪਰਕ ਕੀਤਾ ਅਤੇ ਉਸ ਵਿਅਕਤੀ ਨੂੰ ਫਿਊਲ-ਆਨ ਸਟੋਰ ਵਿੱਚ ਡਕੈਤੀ ਕਰਨ ਲਈ ਕਿਸੇ ਨੂੰ ਨੌਕਰੀ 'ਤੇ ਰੱਖਣ ਲਈ ਕਿਹਾ। ਅਮਰੀਕੀ ਅਟਾਰਨੀ ਗੇਰਾਰਡ ਐਮ. ਕਰਮ ਦੇ ਅਨੁਸਾਰ, ਡਕੈਤੀ ਦੀ ਸਟੇਜ ਤੋਂ…
Read More

ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

ਦਿੱਲੀ। ਭਜਨ ਲਾਲ ਸ਼ਰਮਾ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ। ਇਸ ਸਬੰਧੀ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੀਆ ਕੁਮਾਰੀ ਤੇ ਪ੍ਰੇਮ ਚੰਦਰ ਬੈਰਵਾ ਉਪ ਮੁੱਖ ਮੰਤਰੀ ਵਜੋਂ ਕੰਮ ਕਰਨਗੇ। ਵਿਧਾਇਕ ਦਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। #subhead1 ਭਜਨ ਲਾਲ ਸ਼ਰਮਾ ਸਾਂਗਾਨੇਰ ਤੋਂ ਵਿਧਾਇਕ ਹਨ ਤੇ ਰਾਜਸਥਾਨ 'ਚ ਭਾਜਪਾ ਦੇ ਜਨਰਲ ਸਕੱਤਰ ਹਨ। ਦੱਸ ਦਈਏ ਕਿ ਰਾਜਸਥਾਨ 'ਚ ਕਾਫੀ ਸਮੇਂ ਤੋਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਰਾਜਸਥਾਨ 'ਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ।
Read More

ਆਪ ਬਲਾਕ ਪ੍ਰਧਾਨ ’ਤੇ ਕਾਤਲਾਨਾ ਹਮਲਾ, ਘਰ 'ਚ ਵੜ ਕੇ ਚਲਾਈਆਂ ਗੋਲ਼ੀਆਂ

ਪੰਜਾਬ। ਮੁਕਤਸਰ ਦੇ ਪਿੰਡ ਨੂਰਪੁਰ ਕਿਰਪਾਲਕੇ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ’ਤੇ ਕੁਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਹੈ। ਮੁਲਜ਼ਮਾਂ ਨੇ ਘਰ 'ਚ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਹਾਲਾਂਕਿ ਬਲਾਕ ਪ੍ਰਧਾਨ ਨੂੰ ਗੋਲ਼ੀ ਨਹੀਂ ਲੱਗੀ ਪਰ ਹਮਲੇ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਅਕਾਲੀ ਦਲ ਨਾਲ ਸਬੰਧਤ ਦੱਸੇ ਜਾ ਰਹੇ ਹਨ।…
Read More

ਸਾਂਝੇ ਸ਼ਮਸ਼ਾਨਘਾਟ ਬਣਾਉਣ ਵਾਲੀਆਂ 29 ਪਿੰਡਾਂ ਨੂੰ ਦਿੱਤੀ ਜਾਵੇਗੀ 5-5 ਲੱਖ ਰੁਪਏ ਦੀ ਗ੍ਰਾਂਟ  : ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ। ਪੰਜਾਬ ਸਰਕਾਰ ਪਿੰਡਾਂ 'ਚ ਵੱਖੋ-ਵੱਖਰੇ ਸ਼ਮਸ਼ਾਨਘਾਟਾਂ ਦੀ ਥਾਂ ਇੱਕ ਸਾਂਝਾ ਸ਼ਮਸ਼ਾਨਘਾਟ ਬਣਾਉਣ ਵਾਲੇ 29 ਪਿੰਡਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰੇਗੀ। ਇਸ ਸਬੰਧੀ ਫ਼ਾਈਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪ੍ਰਵਾਨਗੀ ਦੇ ਦਿੱਤੀ ਹੈ। #subhead1 ਵਧੇਰੇ ਜਾਣਕਾਰੀ ਦਿੰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 1 ਕਰੋੜ 45 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸ਼ਹੀਦਗੜ੍ਹ, ਸੈਂਪਲਾ, ਮੁਹੰਮਦੀਪੁਰ, ਧਤੌਂਦਾ ਅਤੇ ਧਨੌਲਾ, ਜ਼ਿਲ੍ਹਾ ਪਠਾਨਕੋਟ ਦੇ ਪਿੰਡ ਘੋਹ, ਜ਼ਿਲ੍ਹਾ ਰੋਪੜ ਦੇ ਪਿੰਡ ਝੱਲੀਆਂ ਕਲਾਂ, ਰਾਮਪੁਰ ਅਤੇ ਗੋਪਾਲਪੁਰ, ਜ਼ਿਲ੍ਹਾ ਸੰਗਰੂਰ ਦੇ ਪਿੰਡ ਖਾਈ, ਜ਼ਿਲ੍ਹਾ ਪਟਿਆਲਾ ਦੇ ਪਿੰਡ ਹਰਚੰਦਪੁਰਾ, ਗੱਜੂਮਾਜਰਾ, ਸਨੌਲੀਆਂ ਅਤੇ ਸੁੱਖੇਵਾਲ,…
Read More

ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼; 3 ਕਿਲੋ ਹੈਰੋਇਨ, 9 ਲੱਖ ਰੁਪਏ ਡਰੱਗ ਮਨੀ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 3 ਕਿਲੋ ਹੈਰੋਇਨ ਅਤੇ 9 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ, ਲੋਹਗੜ੍ਹ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ, ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਦੇ ਵਸਨੀਕ ਰਸ਼ਪਾਲ ਸਿੰਘ, ਅੰਮ੍ਰਿਤਸਰ ਦੀ ਵਰਿਆਮ ਸਿੰਘ ਕਲੋਨੀ ਦੇ ਵਸਨੀਕ ਗੌਰਵ ਉਰਫ ਕਾਲੀ ਅਤੇ ਦੁਰਗਿਆਣਾ ਅਬਾਦੀ, ਅੰਮ੍ਰਿਤਸਰ ਦੇ ਵਸਨੀਕ ਸਾਹਿਲ ਕੁਮਾਰ ਉਰਫ ਮੰਥਨ ਵਜੋਂ ਹੋਈ ਹੈ। ਹੈਰੋਇਨ ਬਰਾਮਦ…
Read More

हरियाणा विधानसभा के सत्र में चौतरफा मजबूत होगी सुरक्षा

चंडीगढ़। हरियाणा विधान सभा के 15 दिसंबर से शुरू हो रहे शीतकालीन सत्र के मद्देनजर विस अध्यक्ष ज्ञान चंद गुप्ता ने मंगलवार को हरियाणा, पंजाब व यूटी चंडीगढ़ के सुरक्षा अधिकारियों की बैठक लेकर उन्हें दिशा-निर्देश जारी किए। बैठक में तय हुआ कि विधायकों के साथ उनका सहायक स्टाफ विधान सभा परिसर में प्रवेश नहीं करेगा। विधान सभा अध्यक्ष ज्ञान चंद गुप्ता ने कहा कि विधान सभा सत्र की कार्यवाही देखने के लिए बड़ी संख्या में स्कूल और कॉलेजों के विद्यार्थियों और पत्रकारों के दल के आने की संभावना है। इसके मद्देनजर पुख्ता प्रबंध करने की जरूरत है। दर्शकों के…
Read More

सोनिया त्रिखा बनी एचपीएससी की सदस्य

चंडीगढ़। हरियाणा के निवर्तमान स्वास्थ्य महानिदेशक अब हरियाणा लोक सेवा आयोग की सदस्य होंगी। मंगलवार को राज्यपाल बंडारू दत्तात्रेय ने राजभवन में आयोजित एक कार्यक्रम के दौरान सोनिया त्रिखा को पद व गोपनीयता की शपथ दिलाई। इस अवसर पर मुख्यमंत्री मनोहर लाल भी मौजूद रहे। #subhead1सोनिया त्रिखा ने स्वास्थ्य मंत्री अनिल विज के साथ चल रहे विवाद के बीच सोमवार को स्वास्थ्य महानिदेशक के पद से इस्तीफा दे दिया था। सोनिया त्रिखा की नई तैनाती के बाद स्वास्थ्य विभाग में पिछले दो माह से चल रहे विवाद का भी अंत हो गया है। सोनिया त्रिखा के पति एवं मुख्यमंत्री के…
Read More

हरियाणा: कामकाजी महिलाओं के देनी पड़ेगी बच्चों की क्रेच फीस

चंडीगढ़। हरियाणा सरकार ने कामकाजी महिलाओं के लिए अपने नियमों में बदलाव करते हुए अब के्रच सेंटरों में बच्चों को रखने के लिए फीस लेने का फैसला किया है। महिला एवं बाल विकास विभाग की तरफ से सोमवार की रात इस संबंध में निर्देश जारी कर दिए गए हैं। इसके लिए परिवार पहचान पत्र में दर्शाई गई आमदन को आधार बनाया गया है। #subhead1सरकार के द्वारा खोले गए क्रेच सेंटरों में पहले किसी तरह की फीस लेने का कोई प्रावधान नहीं था, अब विभाग ने फीस लेने का नया फैसला किया है। हरियाणा सरकार द्वारा कामकाजी महिलाओं की मदद के…
Read More

ਬਲਾਕ ਮਾਛੀਵਾੜੇ ਦੀਆਂ ਪੰਚਾਇਤਾਂ ਵਲੋਂ ਪਿੰਡ ਮਦਨਹੇੜੀ ਦਾ ਦੌਰਾ

ਖਰੜ। ਬਲਾਕ ਮਾਛੀਵਾੜੇ ਦੀਆਂ ਪੰਚਾਇਤਾਂ ਵਲੋਂ ਅੱਜ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗੜ ਦੀ ਅਗਵਾਈ ਹੇਠ ਪਿੰਡ ਮਦਨਹੇੜੀ ਦਾ ਦੌਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪਿੰਡ ਦੇ ਟੋਭੇ ਦੀ ਦਿੱਖ ਸੰਵਾਰਨ ਦੇ ਨਾਲ ਹੀ ਸਕੂਲ ਦੀ ਵਿਸ਼ੇਸ਼ ਸਜਾਵਟ ਕੀਤੀ ਗਈ ਹੈ ਅਤੇ ਨਾਲ ਹੀ ਪਿੰਡ ਦੇ ਗੰਦੇ ਪਾਣੀ ਦੀ ਨਿਕਾਸ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਮਾਛੀਵਾੜੇ ਦੀਆਂ ਪੰਚਾਇਤਾਂ ਦਾ ਪਿੰਡ ਵਿਖੇ ਪੁੱਜਣ ’ਤੇ ਉਨ੍ਹਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
Read More

ਪੰਜਾਬ ਪੁਲਿਸ ਨੇ ਡਰੱਗਜ਼ ਕੇਸ 'ਚ ਮਜੀਠੀਆ ਤੋਂ ਬਾਅਦ ਭਾਜਪਾ ਆਗੂ ਅਜਨਾਲਾ ਨੂੰ ਕੀਤਾ ਤਲਬ

ਪੰਜਾਬ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮਨੇ ਦਸੰਬਰ 2021 'ਚ ਦਰਜ ਹੋਏ ਨਸ਼ੀਲੇ ਪਦਾਰਥਾਂ ਦੇ ਇਕ ਮਾਮਲੇ 'ਚ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਤਲਬ ਕੀਤਾ ਹੈ। ਐਡੀਸ਼ਨਲ ਡਾਇਰੈਕਟਰ ਆਫ਼ ਪੁਲਿਸ ਪਟਿਆਲਾ ਰੇਂਜ-ਕਮ-ਇੰਚਾਰਜ ਐਸਆਈਟੀ ਨੇ ਪੁਲਿਸ ਕਮਿਸ਼ਨਰ ਨੂੰ ਰਣਜੀਤ ਐਵੀਨਿਊ ਪੁਲਿਸ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ ਕਿ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਏਡੀਜੀਪੀ, ਪਟਿਆਲਾ ਰੇਜ ਦੇ ਸਾਹਮਣੇ ਪੇਸ਼ ਹੋਣ ਲਈ ਸੂਚਿਤ ਕੀਤਾ ਜਾਵੇ। ਮੁਹਾਲੀ ਦੇ ਪੰਜਾਬ ਸਟੇਟ ਕ੍ਰਾਈਮ ਥਾਣੇ 'ਚ ਐਨਡੀਪੀਐਸ ਦੀ ਧਾਰਾ 25-27ਏ-29 ਤਹਿਤ ਦਰਜ ਕੀਤੇ ਗਏ ਕੇਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ…
Read More

ਸ਼੍ਰੀ ਕਾਲੀ ਮਾਤਾ ਮੰਦਰ 'ਚ ਹੋਈ ਬੇਅਦਬੀ ਦੀ ਕੋਸ਼ਿਸ਼, ਪੁਲਿਸ ਵਲੋਂ ਇੱਕ ਗ੍ਰਿਫ਼ਤਾਰ

ਪੰਜਾਬ। ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਰ 'ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਸ਼੍ਰੀ ਕਾਲੀ ਮਾਤਾ ਮੰਦਰ 'ਚ ਦਾਖਲ ਹੋ ਕੇ ਮਾਤਾ ਦੇ ਸਿੰਗਾਸਨ ’ਤੇ ਜਾ ਚੜ੍ਹਿਆ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਮ ਮਨਜੀਤ ਸਿੰਘ ਪੁੱਤਰ ਮੱਘਰ ਸਿੰਘ ਹੈ। ਜਿਸਨੂੰ ਮੌਕੇ ਤੇ ਮੌਜੂਦ ਪ੍ਰਬੰਧਕਾਂ ਤੇ ਸਰਧਾਲੂਆਂ ਦੁਆਰਾ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਘਟਨਾ ਦਾ ਪੱਤਾ ਲੱਗਣ ਤੇ ਐਸਐਸਪੀ ਵਰੁਣ ਸਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੰਦਰ ਪਰਿਸਰ 'ਚ ਪਹੁੰਚੀ ਤੇ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਸਨਾਤਨ ਧਰਮ ਨਾਲ…
Read More

ਅੰਮ੍ਰਿਤਸਰ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

ਪੰਜਾਬ। ਸਰਹੱਦ ਪਾਰ ਤਸਕਰੀ ਦੇ ਨੈੱਟਵਰਕ ਅਤੇ ਅੰਤਰਰਾਜੀ ਹਥਿਆਰਾਂ ਦੀ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 4 ਨਸ਼ਾ ਤਸਕਰਾਂ, 1 ਹਥਿਆਰਾਂ ਦੇ ਤਸਕਰ ਨੂੰ ਗ੍ਰਿਫਤਾਰ ਕਰਕੇ 3 ਕਿਲੋ ਹੈਰੋਇਨ ਅਤੇ 9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਅਤੇ 13 ਪਿਸਤੌਲ ਬਰਾਮਦ ਕੀਤੇ ਗਏ। ਬੈਕਵਰਡ ਅਤੇ ਫਾਰਵਰਡ ਸੰਬੰਧਾਂ ਲਈ ਅਗਲੇਰੀ ਜਾਂਚ ਜਾਰੀ ਹੈ। #morepic1
Read More

ਆਪ ਵਿਧਾਇਕ ਸ਼ੀਤਲ ਅੰਗੁਰਾਲ ਜੂਆ ਕੇਸ ‘ਚੋਂ ਬਰੀ

ਜਲੰਧਰ। ਜਲੰਧਰ ਪੱਛਮੀ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅੱਜ ਅਦਾਲਤ ਨੇ ਜੂਆ ਐਕਟ ਦੇ ਇਕ ਪੁਰਾਣੇ ਕੇਸ 'ਚੋਂ ਬਰੀ ਕਰ ਦਿੱਤਾ ਹੈ। ਵਿਧਾਇਕ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਕਰੋਨਾ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ 'ਤੇ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤ ’ਤੇ ਭਰੋਸਾ ਸੀ ਕਿ ਉਸ ਨੂੰ ਜਲਦੀ ਇਨਸਾਫ਼ ਮਿਲੇਗਾ ਅਤੇ ਉਸ ਨੂੰ ਇਨਸਾਫ਼ ਮਿਲਿਆ ਹੈ। ਅੱਜ ਮੰਗਲਵਾਰ ਨੂੰ ਉਕਤ ਮਾਮਲੇ ਦੀ ਸੁਣਵਾਈ ਦੌਰਾਨ ਉਸ ਨੂੰ ਬਰੀ ਕਰ ਦਿੱਤਾ ਗਿਆ।ਸ਼ੀਤਲ ਨੂੰ ਸਾਲ 2020 ਵਿੱਚ ਭਾਰਗਵ ਕੈਂਪ ਥਾਣੇ ਵਿੱਚ ਦਰਜ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਕੋਈ ਸਬੂਤ…
Read More

ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਅੜੀਅਲ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਖੱਜਲ ਤੇ ਸੂਬੇ ਦਾ ਵਿੱਤੀ ਨੁਕਸਾਨ ਕਰ ਰਹੀ ਹੈ : ਬਲਬੀਰ ਸਿੱਧੂ

ਐਸ.ਏ.ਐਸ. ਨਗਰ। ਸੀਨੀਅਰ ਕਾਂਗਰਸ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਲਗਭਗ ਇਕ ਮਹੀਨੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਦਫ਼ਤਰੀ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਧਾਰੀ ਬੈਠੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਖੱਜਲ-ਖੁਆਰ ਕਰਨ ਦੇ ਨਾਲ ਨਾਲ ਸੂਬੇ ਦਾ ਵਿੱਤੀ ਨੁਕਸਾਨ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਦੇ ਪਿਛਲੇ ਇਕ ਮਹੀਨੇ ਤੋਂ ਰੁਕੇ ਹੋਏ ਕੰਮ ਨਿਬੜ ਸਕਣ। #subhead1 ਸਿੱਧੂ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਦਫ਼ਤਰੀ ਮੁਲਾਜ਼ਮਾਂ ਦੀ ਪਿਛਲੇ ਇਕ ਮਹੀਨੇ…
Read More

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਦਾ ਪਹਿਲਾ ਜੱਥਾ ਮੋਹਾਲੀ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਲਈ ਰਵਾਨਾ

ਐਸ.ਏ.ਐਸ.ਨਗਰ। ਐਸ.ਏ.ਐਸ.ਨਗਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੋਹਾਲੀ ਹਲਕੇ ਦੇ 43 ਸ਼ਰਧਾਲੂਆਂ ਦਾ ਪਹਿਲਾ ਜੱਥਾ ਮੰਗਲਵਾਰ ਨੂੰ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ, ਮੋਹਾਲੀ ਤੋਂ ਰਵਾਨਾ ਕੀਤਾ ਗਿਆ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵਿਅਕਤੀਗਤ ਕਿੱਟਾਂ ਕੰਬਲ, ਚਾਦਰ, ਸਿਰਹਾਣਾ, ਤੌਲੀਆ, ਛੱਤਰੀ, ਜਾਪ ਮਾਲਾ ਅਤੇ ਟਾਇਲਟਰੀ ਕਿੱਟਾਂ ਵੀ ਦਿੱਤੀਆਂ ਗਈਆਂ। #morepic1 ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸਾਂ ਰਾਹੀਂ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ, ਸ੍ਰੀ ਵੈਸ਼ਨੋ ਦੇਵੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ…
Read More

ਹਨੀ ਟ੍ਰੈਪ ਕੁਈਨ ਅਰਚਨਾ ਨਾਗ 14 ਮਹੀਨਿਆਂ ਬਾਅਦ ਝਾਰਪਾੜਾ ਜੇਲ੍ਹ ਤੋਂ ਆਈ ਬਾਹਰ

ਦਿੱਲੀ। ਹਨੀ ਟ੍ਰੈਪ ਕੁਈਨ ਅਰਚਨਾ ਨਾਗ 14 ਮਹੀਨਿਆਂ ਬਾਅਦ ਝਾਰਪਾੜਾ ਜੇਲ੍ਹ ਤੋਂ ਬਾਹਰ ਆਈ ਹੈ। ਅੱਜ ਸਵੇਰੇ ਜਦੋਂ ਉਹ ਝਾਰਪੜਾ ਜੇਲ੍ਹ ਤੋਂ ਬਾਹਰ ਆਈ ਤਾਂ ਉਸ ਦਾ ਪਤੀ ਜਗਬੰਧੂ ਚੰਦ ਉਸ ਨੂੰ ਲੈਣ ਲਈ ਝਾਰਪੜਾ ਜੇਲ੍ਹ ਦੇ ਸਾਹਮਣੇ ਖੜ੍ਹਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਰਚਨਾ ਨਾਗ ਨੇ ਕਿਹਾ ਕਿ ਉਹ ਅਦਾਲਤ ਦੇ ਸਾਰੇ ਨਿਯਮਾਂ ਦੀ ਪਾਲਣਾ ਕਰੇਗੀ ਅਤੇ ਪੂਰਾ ਸਹਿਯੋਗ ਕਰੇਗੀ। ਅਰਚਨਾ ਨਾਗ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੇਸ ਵਿੱਚ ਹਾਈ ਕੋਰਟ ਨੇ ਸ਼ਰਤੀਆ ਜ਼ਮਾਨਤ ਦਿੱਤੀ ਸੀ। ਅਰਚਨਾ ਨੂੰ ਪਹਿਲਾਂ ਹੀ ਨਯਾਪੱਲੀ ਅਤੇ ਖੰਡਗਿਰੀ ਥਾਣਿਆਂ ਦੇ ਦੋ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਸੀ, ਜਦੋਂ ਕਿ ਈਡੀ ਕੇਸ ਵਿੱਚ ਉਸਦੀ…
Read More

ਤਿੰਨੋਂ ਅਪਰਾਧਿਕ ਕਾਨੂੰਨਾਂ ਨੂੰ ਵਾਪਸ ਲਵੇਗੀ ਸਰਕਾਰ,ਨਵੇਂ ਸਿਰੇ ਤੋਂ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਕੇਂਦਰ ਸਰਕਾਰ

ਦਿੱਲੀ। ਕੇਂਦਰ ਸਰਕਾਰ ਨੇ ਤਿੰਨੋਂ ਅਪਰਾਧਿਕ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਹ ਫ਼ੈਸਲਾ ਸੰਸਦੀ ਪੈਨਲ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਤਿੰਨੋਂ ਅਪਰਾਧਿਕ ਕਾਨੂੰਨ ਨਵੇਂ ਸਿਰੇ ਤੋਂ ਲਾਗੂ ਕਰੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮਾਨਸੂਨ ਸੈਸ਼ਨ 'ਚ ਤਿੰਨੋਂ ਬਿੱਲ ਸਦਨ 'ਚ ਪੇਸ਼ ਕੀਤੇ ਸਨ। ਉਮੀਦ ਹੈ ਕਿ ਇਸ ਨੂੰ ਮੰਗਲਵਾਰ ਨੂੰ ਸਦਨ 'ਚ ਦੁਬਾਰਾ ਪੇਸ਼ ਕੀਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਕਿਹਾ ਕਿ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਡੋਮੇਨ ਮਾਹਰਾਂ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਚਰਚਾ ਕੀਤੀ। ਤਿੰਨੋਂ ਬਿੱਲਾਂ ਵਿੱਚ ਬਦਲਾਅ ਦਾ ਸੁਝਾਅ ਦਿੱਤਾ ਗਿਆ…
Read More

'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਸ਼ਾਹਰੁਖ ਖ਼ਾਨ

ਦਿੱਲੀ। ਸ਼ਾਹਰੁਖ ਖ਼ਾਨ ਨੇ ਸਾਲ 2023 ਵਿਚ ਸਿਨੇਮਾ ਨੂੰ ਦੋ ਬਲਾਕਬਸਟਰ ਫਿਲਮਾਂ ਦਿੱਤੀਆਂ। ਸਾਲ ਦੇ ਅੰਤ 'ਚ ਸ਼ਾਹਰੁਖ ਇਕ ਹੋਰ ਮੋਸਟ ਵੇਟਿਡ ਫਿਲਮ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਡੰਕੀ' ਕੁਝ ਦਿਨਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚਿਆ। ਸ਼ਾਹਰੁਖ ਖਾਨ ਨੂੰ 12 ਦਸੰਬਰ ਦੀ ਸਵੇਰ ਨੂੰ ਵੈਸ਼ਨੋ ਦੇਵੀ ਮੰਦਰ 'ਚ ਦੇਖਿਆ ਗਿਆ। ਜੰਮੂ-ਕਸ਼ਮੀਰ ਦੇ ਕੱਟੜਾ ਤੋਂ ਸ਼ਾਹਰੁਖ ਦੀ ਵੀਡੀਓ ਸਾਹਮਣੇ ਆਈ ਹੈ। ਪੀਟੀਆਈ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਕਲਿੱਪ 'ਚ ਸ਼ਾਹਰੁਖ ਨੂੰ ਆਪਣੇ ਬਾਡੀਗਾਰਡ ਨਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦਿਆਂ ਦੇਖਿਆ…
Read More

ਚੰਡੀਗੜ੍ਹ ਦੇ ਵਿਦਿਆਰਥੀ ਨੇ ਹੁਸ਼ਿਆਰਪੁਰ 'ਚ ਕੀਤੀ ਆਤਮਹੱਤਿਆ

ਪੰਜਾਬ।  ਹੁਸ਼ਿਆਰਪੁਰ 'ਚ ਊਨਾ ਰੋਡ 'ਤੇ ਸਥਿਤ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਨੇੜੇ ਪੀਜੀ 'ਚ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਦੁਪਹਿਰ ਵੇਲੇ ਇੱਕ ਵਿਦਿਆਰਥੀ ਪੀਜੀ ਦੇ ਸੁਰੱਖਿਆ ਗਾਰਡ ਕੋਲ ਆਇਆ ਅਤੇ ਉਸ ਨੂੰ ਸੂਚਨਾ ਦਿੱਤੀ ਕਿ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਆਦਿਤਿਆ ਯਾਦਵ ਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਲਿਆ ਹੈ। ਆਦਿਤਿਆ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਉਸ ਨੇ ਜਾ ਕੇ ਦੇਖਿਆ ਕਿ ਆਦਿਤਿਆ ਯਾਦਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਤੁਰੰਤ ਥਾਣਾ ਸਦਰ ਨੂੰ ਸੂਚਨਾ…
Read More

ਡੇਰਾ ਬਿਆਸ ਮੁਖੀ ਨਾਲ ਵਿਧਾਇਕ ਦੇਵ ਮਾਨ ਨੇ ਕੀਤੀ ਮੁਲਾਕਾਤ

ਪੰਜਾਬ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਮੁਲਾਕਾਤ ਕੀਤੀ ਤੇ ਬਾਬਾ ਜੀ ਤੋਂ ਅਸ਼ੀਰਵਾਦ ਲਿਆ। #subhead1 ਇਸ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਭਾ ਵੱਲੋਂ ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਅਧਿਆਤਮਕ ਸਬੰਧੀ ਅਤੇ ਜੀਵਨ ਸ਼ੈਲੀ ਵਧੀਆ ਢੰਗ ਨਾਲ ਜਿਉਣ ਬਾਰੇ ਬਰੀਕੀ ਨਾਲ ਗੱਲਬਾਤ ਕੀਤੀ ਗਈ ਉਥੇ ਹੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਨੂੰ ਲੈ ਕੇ ਵੀ ਵਿਚਾਰਾਂ ਹੋਈਆਂ। ਦੇਵ ਮਾਨ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋ ਪੂਰੇ ਡੇਰੇ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ…
Read More

21 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੰਜਾਬ। ਲੁਧਿਆਣਾ ਦੀ ਈਡਬਲਿਊਐੱਸ ਕਾਲੋਨੀ 'ਚ ਰਹਿਣ ਵਾਲੀ 21 ਸਾਲਾ ਵਿਆਹੁਤਾ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਰ ਦੀ ਤੀਸਰੀ ਮੰਜ਼ਿਲ ਤੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ 21 ਸਾਲਾ ਸ਼ਾਲਿਨੀ ਦਾ ਚਾਰ ਮਹੀਨੇ ਪਹਿਲਾਂ ਹੀ ਪਵਨ ਨਾਮ ਦੇ ਪਰਵਾਸੀ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਉਹ ਆਪਣੇ ਪਤੀ ਨਾਲ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਡਬਲਯੂਐੱਸ ਕਾਲੋਨੀ ’ਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ…
Read More

ਬੀ ਐਸ ਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਵਾਪਿਸ ਭਜਾਇਆ

ਪੰਜਾਬ। ਬੀਐਸਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਪੋਸਟ ‘ਤੇ ਦੇਰ ਰਾਤ ਪਾਕਿਸਤਾਨੀ ਡਰੋਨ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਵਾਪਸ ਭੇਜ ਦਿੱਤਾ। #subhead1 ਬੀਐਸਐਫ ਅਧਿਕਾਰੀਆਂ ਅਨੁਸਾਰ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ 58 ਬਟਾਲੀਅਨ ਦੇ ਵੱਖ-ਵੱਖ ਜਵਾਨਾਂ ਨੇ ਡਰੋਨ ‘ਤੇ ਕੁੱਲ 18 ਰਾਉਂਡ ਫਾਇਰ ਕੀਤੇ ਅਤੇ ਇੱਕ ਹਲਕਾ ਬੰਬ ਵੀ ਸੁੱਟਿਆ, ਜਿਸ ਤੋਂ ਬਾਅਦ ਡਰੋਨ ਨੂੰ ਆਖਰਕਾਰ ਪਾਕਿਸਤਾਨ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਜਵਾਨਾਂ ਨੇ ਦੱਸਿਆ ਕਿ ਇਹ ਪਾਕਿਸਤਾਨੀ…
Read More

ਘਰ ਬੈਠੇ ਮਿਲੇਗਾ 'ਸਰਕਾਰ ਤੁਹਾਡੇ ਦੁਆਰ' ਯੋਜਨਾ ਦਾ ਲਾਭ 

ਪੰਜਾਬ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਯੋਜਨਾ’ ਤਹਿਤ ਸੂਬੇ ਦੇ ਲੋਕ ਹੁਣ ਘਰ ਬੈਠੇ ਹੀ ਸੇਵਾ ਕੇਂਦਰਾਂ ਨਾਲ ਸਬੰਧਤ 43 ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਦੂਜੇ ਦਿਨ ਲੋਕਾਂ ਵੱਲੋਂ ਹੈਲਪਲਾਈਨ ਨੰਬਰ 1076 ਰਾਹੀਂ ਇਨ੍ਹਾਂ 43 ਸੇਵਾਵਾਂ ਲਈ ਕੁੱਲ 92 ਅਰਜ਼ੀਆਂ ਆਨਲਾਈਨ ਪ੍ਰਾਪਤ ਕੀਤੀਆਂ ਗਈਆਂ। ਜਦੋਂ ਕਿ ਪਹਿਲੇ ਦਿਨ ਐਤਵਾਰ ਨੂੰ ਉਨ੍ਹਾਂ ਦੀ ਗਿਣਤੀ ਬਾਰਾਂ ਸੀ। ਇਨ੍ਹਾਂ ਸਰਕਾਰੀ ਸੇਵਾਵਾਂ ਵਿਚ ਜਨਮ ਅਤੇ ਮੌਤ ਸਰਟੀਫਿਕੇਟ, ਦਸਤਖਤ, ਹਲਫੀਆ ਬਿਆਨ, ਪੈਨਸ਼ਨ, ਕਿਸੇ ਵੀ ਦਸਤਾਵੇਜ਼ ਵਿਚ ਕਿਸੇ ਵੀ ਤਰ੍ਹਾਂ ਦੀ ਸੋਧ ਕਰਨ ਵਰਗੀਆਂ ਸਹੂਲਤਾਂ ਸ਼ਾਮਲ ਹਨ। ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਸ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ…
Read More

ਮੋਟਰਸਾਈਕਲ ਸਵਾਰ 9ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ

ਪੰਜਾਬ। ਫਿਲੌਰ ’ਚ ਸੜਕ ਹਾਦਸੇ ’ਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਵਾਸੀ ਨਕੋਦਰ ਵਜੋਂ ਹੋਈ ਹੈ। ਫਿਲੌਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਰਾਜਨ ਆਪਣੇ ਦੋ ਦੋਸਤਾਂ ਨਾਲ ਫਿਲੌਰ ਦੇ ਸਕੂਲ ’ਚ ਪੇਪਰ ਦੇਣ ਜਾ ਰਿਹਾ ਸੀ। ਰਾਜਨ ਬਾਈਕ ਚਲਾ ਰਿਹਾ ਸੀ ਤੇ ਬਾਕੀ ਦੋ ਦੋਸਤ ਪਿੱਛੇ ਬੈਠੇ ਸਨ। ਰਾਜਨ ਦੀਆਂ ਅੱਖਾਂ ’ਚ ਕੁੱਝ ਪੈ ਗਿਆ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਕੱਚੀ ਸੜਕ ’ਤੇ ਜਾ ਡਿੱਗੀ। ਉੱਥੇ ਤਿੰਨੋਂ ਬਾਈਕ ਡਿੱਗ ਪਈਆਂ ਪਰ ਰਾਜਨ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਉੱਥੋਂ ਲੰਘ ਰਹੇ ਰਾਹਗੀਰਾਂ ਨੇ…
Read More

ਰਿਸ਼ਵਤ ਲੈਣ ਦੇ ਮਾਮਲੇ 'ਚ ਡੀਐਸਪੀ ਸੁਰਿੰਦਰਪਾਲ ਬਾਂਸਲ ਗ੍ਰਿਫਤਾਰ

ਪੰਜਾਬ। ਫ਼ਿਰੋਜ਼ਪੁਰ ਸਬ-ਡਵੀਜ਼ਨ ਦੇ ਡੀਐਸਪੀ ਸੁਰਿੰਦਰਪਾਲ ਬਾਂਸਲ ਨੂੰ ਪੁਲੀਸ ਨੇ ਸੋਮਵਾਰ ਰਾਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਕੈਂਟ ਥਾਣੇ ਵਿੱਚ ਰੱਖਿਆ ਗਿਆ ਹੈ। ਉਸ ਨੂੰ ਅੱਜ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫਤਾਰੀ 5 ਲੱਖ ਰੁਪਏ ਦੀ ਰਿਸ਼ਵਤ ਅਤੇ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਨਾਲ ਸਬੰਧਤ ਹੈ।ਡੀਐਸਪੀ ਸੁਰਿੰਦਰਪਾਲ ਬਾਂਸਲ ਵੱਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਦੇ ਐਸਪੀ-ਡੀ ਰਣਧੀਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਿਸ 'ਚ ਖੁਲਾਸਾ ਹੋਇਆ ਸੀ ਕਿ ਬਾਂਸਲ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੋਂ ਗੂਗਲ ਪੇਅ ਰਾਹੀਂ ਆਪਣੇ ਖਾਤੇ 'ਚ ਕਰੀਬ 5 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਦੋਸ਼ ਹੈ…
Read More

ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ’ਚ ਕੀਤੀ ਜੋੜਾ ਘਰ ’ਚ ਸੇਵਾ

ਪੰਜਾਬ । ਪੰਜਾਬ ਵਿਚ ਕਈ ਵਾਰ ਸੱਤਾ ਸੰਭਾਲ ਚੁੱਕੇ ਸ਼ੋ੍ਰਮਣੀ ਅਕਾਲੀ ਦਲ ਦਾ ਮੰਗਲਵਾਰ ਨੂੰ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਜਿਥੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਉਥੇ ਹੀ ਅਕਾਲੀ ਦਲ ਦੇ ਪ੍ਰਧਾਂਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂ ਦਰਬਾਰ ਸਾਹਿਬ ’ਚ ਆਉਣ ਵਾਲੀ ਸੰਗਤ ਦੇ ਬੂਟ ਸਾਫ ਕਰਨ ਦੀ ਸੇਵਾ ਕੀਤੀ। ਸੁਖਬੀਰ ਬਾਦਲ, ਸਾਂਸਦ ਹਰਸਿਮਰਤ ਕੌਰ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਆਗੂ ਮੰਗਲਵਾਰ ਸਵੇਰੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਇਥੇ ਸੁਖਬੀਰ ਸਿੰਘ ਬਾਦਲ ਨੇ ਬੂਟ ਸਾਫ ਕਰਨ ਦੀ ਸੇਵਾ ਕੀਤੀ। 14 ਦਸੰਬਰ ਨੂੰ ਸਸਵੇਰੇ 10 ਵਜੇ ਸ੍ਰੀ ਆਖੰਡ…
Read More

ਕਰਨਾਟਕ 'ਚ ਰਾਜ ਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਕਰਨਾਟਕ। ਕਰਨਾਟਕ 'ਚ ਰਾਜ ਭਵਨ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਹੈ। ਆਨਨ ਫਾਨਨ ਵਿੱਚ ਬੰਬ ਸਕਵਾਇਡ ਤੈਨਾਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ ਜਦੋਂ ਤਲਾਸ਼ੀ ਲੈਣ ਤੋਂ ਬਾਅਦ ਰਾਜ ਭਵਨ ਵਿੱਚ ਕਿਸੇ ਕਿਸਮ ਦਾ ਕੋਈ ਬੰਬ ਨਹੀਂ ਮਿਲਿਆ। ਪੁਲਿਸ ਨੇ ਅਫਵਾਹ ਫੈਲਾਉਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਸੋਮਵਾਰ ਰਾਤ ਨੂੰ ਬੇਂਗਲੁਰੂ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ। ਕਿਹਾ ਗਿਆ ਸੀ ਕਿ ਉਹ ਬੈਂਗਲੁਰੂ ਦੇ ਰਾਜ ਭਵਨ ਵਿੱਚ ਬੰਬ ਵਿਸਫੋਟ ਕਰਨਗੇ। ਇਸ ਤੋਂ ਬਾਅਦ ਬੇਂਗੁਲੁਰੂ ਪੁਲਿਸ ਐਕਸ਼ਨ ’ਚ ਆ…
Read More

ਭਾਰਤੀ-ਅਮਰੀਕੀ ਵਿਦਿਆਰਥਣ ਨੇ ‘ਮਿਸ ਇੰਡੀਆ ਯੂ. ਐਸ. ਏ. 2023’ ਦਾ ਤਾਜ ਪਹਿਨਿਆ

ਅਮਰੀਕਾ। ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐੱਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੂਸੇਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਿਜ਼ ਇੰਡੀਆ ਯੂਐੱਸਏ’ ਤੇ ਪੈਂਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐੱਸਏ’ ਦਾ ਖਿਤਾਬ ਜਿੱਤਿਆ। 24 ਸਾਲਾ ਮੈਨੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਕਾਲਜ ਆਫ ਮੈਡੀਸਨ ਦੀ ਵਿਦਿਆਰਥਣ ਹੈ। ਇਸ ਤੋਂ ਇਲਾਵਾ ਉਹ ਮਾਡÇਲੰਗ ਵੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਰਜਨ ਬਣਨਾ ਚਾਹੁੰਦੀ ਹੈ ਤੇ ਹਰ ਜਗ੍ਹਾ ਔਰਤਾਂ ਲਈ ਰੋਲ ਮਾਡਲ ਦੇ ਰੂਪ ’ਚ ਕੰਮ ਕਰਨ ਦੀ ਇੱਛਾ ਰੱਖਦੀ ਹੈ। ਮੁਕਾਬਲੇ ’ਚ ਵਰਜੀਨੀਆ…
Read More

ਪਾਕਿਸਤਾਨ 'ਚ ਅੱਤਵਾਦੀ ਵਲੋਂ ਪੁਲਿਸ ਸਟੇਸ਼ਨ 'ਚ ਗੋਲ਼ੀਬਾਰੀ

ਪਾਕਿਸਤਾਨ। ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿਚ ਚਾਰ ਸੁਰੱਖਿਆ ਅਧਿਕਾਰੀ ਮਾਰੇ ਗਏ ਹਨ। ਸਮਾਚਾਰ ਏਜੰਸੀ ਰਾਇਟਰਸ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਇਸਮਾਈਲ ਖਾਨ ਜ਼ਿਲੇ 'ਚ ਇਕ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ, ਜਿਸ 'ਚ ਚਾਰ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। #subhead1 ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਤਾਲਿਬਾਨ ਸਮੂਹ ਨਾਲ ਜੁੜੇ ਤਹਿਰੀਕ-ਏ-ਜੇਹਾਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀ ਏਜਾਜ਼ ਮਹਿਮੂਦ ਨੇ ਦੱਸਿਆ ਕਿ ਜਿਸ ਥਾਣੇ 'ਚ ਹਮਲਾ ਹੋਇਆ ਸੀ। ਇਹ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੀ…
Read More

ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਪਿੰਡ 'ਚ ਸੋਗ ਦੀ ਲਹਿਰ

ਮਨੀਲਾ। ਮੋਗਾ ਜ਼ਿਲ੍ਹੇ ਦੀ ਤਹਿਸੀਲ ਸਮਾਲਸਰ ਅਧੀਨ ਆਉਂਦੇ ਪਿੰਡ ਲੰਡੇ ਦੇ ਇੱਕ ਨੌਜਵਾਨ ਦੀ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਨੌਜਵਾਨ ਮਨੀਲਾ ਵਿਖੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਜਿਸ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖ਼ਬਰ ਪਤਾ ਚੱਲਦੇ ਸਾਰ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
Read More

ਨਿਊਜ਼ੀਲੈਂਡ ਚ ਰੈਜੀਡੈਂਟ ਵੀਜ਼ੇ ਰਾਹੀਂ 211,181 ਤੋਂ ਵੱਧ ਲੋਕ ਹੋ ਚੁੱਕੇ ਹਨ ਪੱਕੇ, 3% ਰਹਿ ਗਏ ਬਾਕੀ

ਔਕਲੈਂਡ। ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦਾ  97% ਤੋਂ ਵੱਧ ਕੰਮ ਨਿਬੇੜ ਲਿਆ ਗਿਆ ਹੈ। 10 ਦਸੰਬਰ 2023 ਤੱਕ ਪ੍ਰਾਪਤ ਹੋਏ ਅੰਕੜੇ ਦਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106,409 ਅਰਜ਼ੀਆਂ (ਅੱਪਡੇਟਿਡ) ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਅੱਪਡੇਟਡ ਕੁੱਲ ਗਿਣਤੀ 217,667  ਬਣਦੀ ਹੈ। ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 103,419 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 211,181 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ। ਇਸ ਦੌਰਾਨ 575 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ। #subhead1 ਲਗਪਗ 6,486 ਲੋਕਾਂ ਦੀ…
Read More

ਪੋਲਿਸ਼ ਸੰਸਦ ਨੇ ਡੋਨਾਲਡ ਟਸਕ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ

ਪੋਲੈਂਡ। ਯੂਰੋਪੀਅਨ ਕੌਂਸਲ ਦੇ ਸਾਬਕਾ ਪ੍ਰਧਾਨ ਡੋਨਾਲਡ ਟਸਕ ਨੂੰ ਪਾਰਲੀਮੈਂਟਰੀ ਵੋਟਿੰਗ ਵਿੱਚ ਪੋਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ ਕਿਉਂਕਿ ਸਰਕਾਰ ਵਿਸ਼ਵਾਸ ਦਾ ਵੋਟ ਹਾਸਲ ਕਰਨ ਵਿੱਚ ਅਸਫਲ ਰਹੀ ਹੈ। ਸੋਮਵਾਰ ਰਾਤ ਨੂੰ, ਟਸਕ - ਜੋ ਪਹਿਲਾਂ 2007 ਤੋਂ 2014 ਤੱਕ ਪ੍ਰਧਾਨ ਮੰਤਰੀ ਰਿਹਾ ਸੀ ਨੇ ਸੰਸਦ ਦੇ ਹੇਠਲੇ ਸਦਨ, ਸੇਜਮ ਵਿੱਚ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਹੱਕ ਵਿੱਚ 248 ਵੋਟਾਂ ਜਿੱਤੀਆਂ, ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਹੈ। ਉਸ ਨੂੰ ਦੇਸ਼ ਦੇ ਤਿੰਨ ਸਭ ਤੋਂ ਵੱਡੇ ਵਿਰੋਧੀ ਸਮੂਹਾਂ ਦੁਆਰਾ ਸਮਰਥਤ ਕੀਤਾ ਗਿਆ ਸੀ ਸਿਵਿਕ ਕੁਲੀਸ਼ਨ, ਥਰਡ ਵੇਅ ਅਤੇ ਨਿਊ ਲੈਫਟ। ਕੁੱਲ 201 ਸੰਸਦ ਮੈਂਬਰਾਂ ਨੇ ਉਸ ਦੇ ਖਿਲਾਫ…
Read More

ਕੈਨੇਡਾ ‘ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਕੈਨੇਡਾ। ਕੈਨੇਡਾ ‘ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਤਨਮਨਜੋਤ ਸਿੰਘ ਗਿੱਲ ਹੈ। ਜਿਸ ਦੀ ਉਮਰ 23 ਸਾਲ ਹੈ। ਉਸ ਨੇ ਬਰੈਂਪਟਨ ਵਿੱਚ ਕਾਰੋਬਾਰੀ ਐਂਡੀ ਦੁੱਗਾ ਦੇ ਮਿਲੇਨੀਅਮ ਟਾਇਰ ਸ਼ੋਅਰੂਮ ਵਿੱਚ ਗੋਲੀਬਾਰੀ ਕੀਤੀ। ਇੱਥੇ ਗੋਲੀਆਂ ਚਲਾਉਣ ਵਾਲੇ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਕਿਸ ਗਿਰੋਹ ਨਾਲ ਸਬੰਧਤ ਹਨ। ਦੂਜਾ ਮੁਲਜ਼ਮ ਅਜੇ ਫਰਾਰ ਹੈ। ਐਂਡੀ ਦੁੱਗਾ ਦਾ ਪੂਰਾ ਨਾਂ ਇੰਦਰਜੀਤ ਦੁੱਗਾ ਹੈ। ਉਹ ਕੈਨੇਡਾ ਵਿੱਚ ਇੱਕ ਪੰਜਾਬੀ ਸਿੱਖ ਕਰੋੜਪਤੀ ਹੈ। ਉਹ ਮੂਲ ਰੂਪ…
Read More

ਪੰਜਾਬ 'ਚ ਉਦਯੋਗਾਂ ਦੇ ਵਿਸਥਾਰ ਲਈ ਸਨਅਤਕਾਰਾਂ ਦੀ ਮਦਦ ਕਰੇਗੀ ਸਰਕਾਰ : ਭੁੱਲਰ

ਅੰਮ੍ਰਿਤਸਰ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਭੁੱਲਰ ਅੰਮ੍ਰਿਤਸਰ ਵਿੱਚ 17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ ਜਿਸ ਨੇ ਆਪਣੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭੂਮਿਕਾ ਅਹਿਮ ਹੈ। ਪੰਜਾਬ ਵਿੱਚ…
Read More

ਇਸ ਵਾਰ 3 ਲੱਖ 35 ਹਜ਼ਾਰ ਲੋਕ ਪਾਈਟੈਕਸ ਮੇਲਾ ਦੇਖਣ ਪਹੁੰਚੇ, ਪੁਰਾਣੇ ਸਾਰੇ ਰਿਕਾਰਡ ਟੁੱਟੇ

ਅੰਮ੍ਰਿਤਸਰ। ਪੀ ਐਚ ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 17ਵੇਂ ਪਾਈਟੈਕਸ ਵਿੱਚ ਇਸ ਵਾਰ ਸੈਲਾਨੀਆਂ ਨੇ ਪਹੁੰਚ ਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਐਤਵਾਰ ਨੂੰ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਇਨ੍ਹਾਂ ਵਾਧਾ ਹੋਇਆ ਕਿ ਦੇਰ ਰਾਤ ਤੱਕ ਮੇਲੇ ਵਿਚ ਦਾਖਲ ਹੋਣ ਲਈ ਕਤਾਰਾਂ ਲੱਗੀ ਰਹੀਆਂ। #subhead1 ਸੋਮਵਾਰ ਨੂੰ 17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ਮੌਕੇ ਪੀ ਐਚ ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਆਰ. ਐਸ. ਸਚਦੇਵਾ ਨੇ ਕਿਹਾ ਕਿ 7 ਦਸੰਬਰ ਤੋਂ ਸ਼ੁਰੂ ਹੋਏ ਪਾਈਟੈਕਸ ਮੇਲੇ ਦੌਰਾਨ ਇਸ ਵਾਰ 3 ਲੱਖ 35 ਹਜ਼ਾਰ ਦੇ ਕਰੀਬ ਲੋਕ ਆਏ ਹਨ। ਪਿਛਲੇ…
Read More

ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਸੁਆਗਤ

ਐਸ. ਏ. ਐਸ. ਨਗਰ। ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸੁਆਗਤ ਲਈ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਪਿੰਡ ਬਹਿਲੋਲਪੁਰ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਸ਼ੇਸ਼ ਤਰ ਤੇ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਵਲੋਂ ਯਾਤਰਾ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰਧਾਨ ਮੰਤਰੀ ਸ਼੍ਰੀ ਨਰੇੱਦਰ ਮੋਦੀ ਵਲੋਂ ਦੇਸ਼ ਭਰ ਦੇ ਲੋਕਾਂ ਨੂੰ ਵੱਖ ਵੱਖ ਕੇੱਦਰੀ ਯੋਜਨਾਵਾਂ ਦਾ ਆਰਥਿਕ ਲਾਭ ਦੇਣ ਲਈ ਕੀਤੀ ਗਈ ਇੱਕ ਦੀ ਇੱਕ ਕੋਸ਼ਿਸ਼ ਹੈ ਜਿਸ ਨਾਲ ਸਿਹਤ ਅਤੇ ਹੋਰ ਯੋਜਨਾਵਾਂ ਦਾ ਵਸਨੀਕਾਂ ਨੂੰ ਸਿੱਧਾ ਲਾਭ ਦਿੱਤਾ ਜਾ…
Read More

ਪੀ. ਜੀ. ਆਈ 'ਚ ਜ਼ੇਰੇ ਇਲਾਜ ਹਰਮੀਤ ਕੌਰ ਦੀ ਹੋਈ ਮੌਤ

ਚੰਡੀਗੜ੍ਹ। ਪੀ. ਜੀ. ਆਈ. 'ਚ ਦਾਖਲ ਮਰੀਜ਼ ਹਰਮੀਤ ਕੌਰ ਉਮਰ 24 ਸਾਲ, ਪਤਨੀ ਗੁਰਵਿੰਦਰ ਸਿੰਘ ਵਾਸੀ ਰਾਜਪੁਰਾ ਪਟਿਆਲਾ ਜਿਸ ਨੂੰ 7 ਨਵੰਬਰ ਨੂੰ ਵਿੱਚ ਗੰਭੀਰ ਹਾਲਤ ਵਿੱਚ ਬਾਹਰਲੇ ਹਸਪਤਾਲ ਤੋਂ ਰੈਫਰ ਕਰਨ ਉਪਰੰਤ ਦਾਖਲ ਕਰਵਾਇਆ ਗਿਆ ਸੀ, ਨੇ ਐਤਵਾਰ ਸ਼ਾਮ 7 ਵਜੇ ਆਖਰੀ ਸਾਹ ਲਿਆ। #subhead1 ਪੀ. ਜੀ. ਆਈ. ਵੱਲੋਂ ਜਾਰੀ ਬਿਆਨ ਅਨੁਸਾਰ ਮਰੀਜ਼ ਨੂੰ ਜਦੋਂ 7 ਨਵੰਬਰ ਨੂੰ ਪੀ. ਜੀ. ਆਈ. ਨੂੰ ਰਿਪੋਰਟ ਕੀਤਾ ਗਿਆ, ਤਾਂ ਪਹਿਲਾਂ ਹੀ ਗੰਭੀਰ ਗੁਰਦੇ ਦੀ ਸੱਟ, ਮਲਟੀ-ਆਰਗਨ ਡਿਸਫੰਕਸ਼ਨ ਕਾਰਨ 4 ਨਵੰਬਰ ਨੂੰ ਡਿਲੀਵਰੀ ਦੀਆਂ ਪੇਚੀਦਗੀਆਂ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਪੀ. ਜੀ. ਆਈ. ਰੈਫਰ ਕਰਨ ਤੋਂ ਪਹਿਲਾਂ ਹੀ ਉਸ ਦਾ…
Read More

ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਮੋਬਾਈਲ ਤੇ ਨਕਦੀ ਲੁੱਟੀ

ਪੰਜਾਬ। ਕੁਹਾੜਾ ਰੋਡ ’ਤੇ ਸਥਿਤ ਪਿੰਡ ਹਾਡ਼ੀਆਂ ਦੇ ਅੱਡੇ ’ਤੇ ਇੱਕ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਦੁਕਾਨਦਾਰ ਬਸੰਤ ਕੁਮਾਰ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਜਿੱਥੇ ਨਕਦੀ, ਮੋਬਾਈਲ ਅਤੇ ਕੁਝ ਹੋਰ ਸਾਮਾਨ ਲੁੱਟ ਲਿਆ, ਉੱਥੇ ਉਹ ਨੇੜੇ ਖੜ੍ਹੇ ਇੱਕ ਗ੍ਰਾਹਕ ਤੋਂ ਵੀ ਨਕਦੀ ਖੋਹ ਕੇ ਫ਼ਰਾਰ ਹੋ ਗਏ। #subhead1 ਜਾਣਕਾਰੀ ਮੁਤਾਬਿਕ, ਹਾੜੀਆ ਅੱਡੇ ਵਿਚ ਮਾਂ ਟੈਲੀਕਾਮ ਨਾਮ ਦੀ ਦੁਕਾਨ ਕਰਦੇ ਦੁਕਾਨਦਾਰ ਬਸੰਤ ਕੁਮਾਰ ਜੋ ਨਾਲ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ, ਉਹ ਕਰੀਬ 8 ਵਜੇ ਆਪਣੀ ਦੁਕਾਨ ’ਤੇ ਗ੍ਰਾਹਕਾਂ ਨਾਲ ਲੈਣ-ਦੇਣ ਕਰ ਰਿਹਾ ਸੀ ਤਾਂ ਉੱਥੇ 4 ਲੁਟੇਰੇ ਆਏ ਜਿਨ੍ਹਾਂ ’ਚੋਂ 2 ਦੇ ਹੱਥ ਵਿਚ ਪਿਸਤੌਲ ਫੜੇ ਹੋਏ…
Read More

ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ਼ ਵੱਲੋਂ ਹੀ ਚਲਾਇਆ ਜਾਵੇਗਾ।ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਸੀ-ਪਾਈਟ ਦੇ ਐਗਜ਼ੀਕਿਊਟਵ ਬੋਰਡ ਦੀ 33ਵੀਂ ਮੀਟਿੰਗ ਵਿੱਚ ਲਿਆ ਗਿਆ। ਅਮਨ ਅਰੋੜਾ ਨੇ ਦੱਸਿਆ ਕਿ ਕਪੂਰਥਲਾ…
Read More

ਪੰਜਾਬ 'ਚ ਉਦਯੋਗਾਂ ਦੇ ਵਿਸਥਾਰ ਲਈ ਸਨਅਤਕਾਰਾਂ ਦੀ ਮਦਦ ਕਰੇਗੀ ਸਰਕਾਰ : ਭੁੱਲਰ

ਅੰਮ੍ਰਿਤਸਰ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਭੁੱਲਰ ਅੰਮ੍ਰਿਤਸਰ ਵਿੱਚ 17ਵੇਂ ਪਾਈਟੈਕਸ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਹੈ ਜਿਸ ਨੇ ਆਪਣੀਆਂ ਨੀਤੀਆਂ ਆਮ ਆਦਮੀ ਦੀਆਂ ਮੰਗਾਂ ਅਨੁਸਾਰ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭੂਮਿਕਾ ਅਹਿਮ ਹੈ। ਪੰਜਾਬ ਵਿੱਚ…
Read More

ਬਿਕਰਮ ਸਿੰਘ ਮਜੀਠੀਆ ਨੇ ਗੈਰ ਕਾਨੂੰਨੀ ਮਾਈਨਿੰਗ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਸੀ. ਬੀ. ਆਈ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ।  ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰੋਪੜ ਵਿਚ ਆਪ ਦੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਗਾਰ ਕੱਢਣ ਦੇ ਨਾਂ ’ਤੇ ਕੀਤੀ ਜਾ ਰਹੀ ਸੈਂਕੜੇ ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਜਾਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਵੱਲੋਂ 2023 ਦੀ ਮਾਇਨਿੰਗ ਨੀਤੀ ਵਿਚ ਗਾਰ ਕੱਢਣ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਚੰਦਪੁਰਾ ਵਿਚ ਵੱਡੀ ਮਸ਼ੀਨਰੀ ਵੱਡੀ ਪੱਧਰ ’ਤੇ ਲਗਾ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ…
Read More

ਐੱਮ ਮੋਦੀ ਨੇ ਲਿਖਿਆ ਨਵਾਂ ਸਲੋਗਨ ਨਵਾਂ ਜੰਮੂ ਕਸ਼ਮੀਰ

ਦਿੱਲੀ। ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਅੱਜ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਇਸ ਦੌਰਾਨ ਪੀਐੱਮ ਮੋਦੀ, ਜੇਪੀ ਨੱਡਾ ਅਤੇ ਗੁਲਾਮ ਨਬੀ ਆਜ਼ਾਦ ਸਮੇਤ ਕਈ ਨੇਤਾਵਾਂ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪੀਐਮ ਮੋਦੀ ਨੇ ਅੱਜ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ ਹੈ। #subhead1 ਪੀਐੱਮ ਮੋਦੀ ਨੇ ਐਕਸ 'ਤੇ ਲਿਖਿਆ- 'ਧਾਰਾ 370 ਨੂੰ ਖਤਮ ਕਰਨ 'ਤੇ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ, ਜੋ 5 ਅਗਸਤ, 2019 ਨੂੰ ਭਾਰਤ ਦੀ ਸੰਸਦ ਦੁਆਰਾ ਲਏ ਗਏ ਫੈਸਲੇ ਨੂੰ ਸੰਵਿਧਾਨਕ ਤੌਰ 'ਤੇ ਬਰਕਰਾਰ…
Read More

ਪ੍ਰਧਾਨ ਮੰਤਰੀ ਮੋਦੀ ਦੇ 9 ਵੱਡੇ ਫੈਸਲੇ

ਨਵੀਂ ਦਿੱਲੀ। 26 ਮਈ 2014 ਉਹ ਦਿਨ ਹੈ ਜਦੋਂ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਈ ਸੀ। ਪਾਰਟੀ ਦੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਹ ਉਹੀ ਸਾਲ ਸੀ ਜਦੋਂ 'ਮੋਦੀ ਲਹਿਰ' ਦੇ ਮੱਦੇਨਜ਼ਰ ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਆਈ ਸੀ। ਇਹ ਸਾਲ ਭਾਜਪਾ ਲਈ ਕਿਸੇ ਇਤਿਹਾਸਕ ਸਾਲ ਤੋਂ ਘੱਟ ਨਹੀਂ ਸੀ। ਪਰ ਭਾਜਪਾ ਲਈ ਇਹ ਜਿੱਤ ਸਿਰਫ਼ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਲਈ ਨਹੀਂ ਸੀ। ਨੌਂ ਸਾਲਾਂ ਦਾ ਸਫ਼ਰ ਪੂਰਾ ਕਰਕੇ ਇਸ ਪਾਰਟੀ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਇੱਕ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਸ ਸਰਕਾਰ ਵੱਲੋਂ ਲਏ ਗਏ ਅਹਿਮ…
Read More

ਮੁਹਾਲੀ ਵਿਚੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ

ਮੁਹਾਲੀ। ਨੈਸ਼ਨਲ ਲੋਕ ਅਦਾਲਤ 9 ਦਸੰਬਰ ਨੂੰ ਜ਼ਿਲ੍ਹਾ ਕਨਜ਼ਿਊਮਰ ਝਗੜਾ ਨਿਵਾਰਨ ਮੁਹਾਲੀ ਵਿਖੇ ਲਗਾਈ ਗਈ। ਇਹ ਲੋਕ ਅਦਾਲਤ ਬਹੁਤ ਹੀ ਸਤਿਕਾਰਯੋਗ ਜਸਟਿਸ ਦਿਆ ਚੌਧਰੀ ਜੋ ਕਿ ਸਟੇਟ ਕਮਿਸ਼ਨ ਦੇ ਪ੍ਰਧਾਨ ਹਨ, ਦੇ ਦਿਸ਼ਾ - ਨਿਰਦੇਸ਼ਾਂ ਹੇਠ ਲਗਾਈ ਗਈ।ਮਿਸਟਰ ਐਸ. ਕੇ ਅਗਰਵਾਲ ਪ੍ਰਧਾਨ ਤੇ ਪਰਮਜੀਤ ਕੌਰ ਮੈਂਬਰ ਜ਼ਿਲ੍ਹਾ ਕਮਿਸ਼ਨ ਨੇ 53 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਤੇ 1,41,62,685 ਰੁਪਏ ਦਾ ਭੁਗਤਾਨ ਗਾਹਕ ਨੂੰ ਕਰਵਾਇਆ ਇਹ ਲੋਕ ਅਦਾਲਤ ਬਹੁਤ ਹੀ ਸਾਰਥਕ ਰਹੀ।ਇਸ ਨਾਲ ਲੋਕਾਂ ਨੂੰ ਜਲਦੀ ਇਨਸਾਫ਼ ਮਿਲਿਆ ਤੇ ਅੱਗੇ ਤੋਂ ਸਾਰੀ ਲੀਟੀਗੇਸ਼ਨ ਜ਼ਿਲ੍ਹਾ ਪੱਧਰ 'ਤੇ ਹੀ ਹਮੇਸ਼ਾ ਲਈ ਖਤਮ ਹੋ ਗਈ। ਸੋ ਲੋਕ ਅਦਾਲਤਾਂ ਵਿਚ ਜਿਥੇ ਗਾਹਕ ਤੇ ਜਨਤਾ ਨੂੰ…
Read More

ਡੀ. ਸੀ. ਨੇ ਸਥਾਨਕ ਅਧਿਕਾਰੀਆਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਅਤੇ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਮੁਹਿੰਮ ਚਲਾਉਣ ਦੇ ਦਿੱਤੇ ਆਦੇਸ਼

ਐੱਸ. ਏ. ਐੱਸ. ਨਗਰ। ਕੁੱਤਿਆਂ ਦੇ ਕੱਟਣ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਥਾਨਕ ਅਧਿਕਾਰੀਆਂ ਨੂੰ ਕੁੱਤਿਆਂ ਦੇ ਕੱਟਣ ਦੇ ਖ਼ਤਰੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਢੁਕਵੀਂ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖਰੜ ਅਤੇ ਜ਼ੀਰਕਪੁਰ ਵਿਖੇ ਹਾਲ ਹੀ ’ਚ ਸਾਹਮਣੇ ਆਏ ਕੇਸਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਸੰਬੰਧਤ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਸਥਾਨਕ ਸ਼ਹਿਰੀ ਸੰਸਥਾਵਾਂ ਨੂੰ ਜਿਥੇ ਪਸ਼ੂ ਜਨਮ ਨਿਯੰਤਰਣ (ਐਨਿਮਲ ਬਰਥ ਕੰਟਰੋਲ) ਮੁਹਿੰਮ ਸ਼ੁਰੂ ਕਰਨ ਲਈ ਕਿਹਾ, ਉਥੇ…
Read More

ਖਾਲਿਸਤਾਨੀਆਂ ਨੇ ਅਮਰੀਕਾ ਦੇ ਸਾਨਫਰਾਂਸਿਸਕੋ 'ਚ ਭਾਰਤ ਖਿਲਾਫ ਰੈਲੀ ਕੱਢੀ

ਅਮਰੀਕਾ। ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿਰੋਧ 'ਚ ਖਾਲਿਸਤਾਨੀਆਂ ਨੇ ਅਮਰੀਕਾ ਦੇ ਸਾਨਫਰਾਂਸਿਸਕੋ 'ਚ ਭਾਰਤ ਖਿਲਾਫ ਰੈਲੀ ਕੱਢੀ। ਇਹ ਰੈਲੀ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਗੋਲਡਨ ਗੇਟ ਬ੍ਰਿਜ ਨੇੜੇ ਕੱਢੀ ਗਈ। ਖਾਲਿਸਤਾਨੀ ਸਮਰਥਕ ਰੈਲੀ ਵਿੱਚ ਜ਼ਿਆਦਾ ਭੀੜ ਇਕੱਠੀ ਕਰਨ ਵਿੱਚ ਨਾਕਾਮ ਰਹੇ ਪਰ ਰੈਲੀ ਦੌਰਾਨ ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਅਪਮਾਨ ਵੀ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੈਲੀ ਬੀਤੇ ਸ਼ਨੀਵਾਰ ਨੂੰ ਕੱਢੀ ਗਈ ਸੀ। ਜਿਸ 'ਚ ਖਾਲਿਸਤਾਨੀ ਸਮਰਥਕ ਆਪਣੇ ਵਾਹਨਾਂ 'ਤੇ ਰੈਫਰੈਂਡਮ ਦੇ ਝੰਡੇ ਲਗਾ ਕੇ ਉਥੇ ਪਹੁੰਚੇ। ਖਾਲਿਸਤਾਨੀਆਂ ਨੇ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ…
Read More

ਕੈਪਟਨ ਫਾਤਿਮਾ ਵਸੀਮ ਸਿਆਚਿਨ ਗਲੇਸ਼ੀਅਰ 'ਚ ਤਾਇਨਾਤ ਹੋਣ ਵਾਲੀ ਪਹਿਲੀ ਮੈਡੀਕਲ ਅਫ਼ਸਰ ਬਣੀ  

ਦਿੱਲੀ। ਸਿਆਚਿਨ ਵਾਰੀਅਰਜ਼ ਦੀ ਕੈਪਟਨ ਫਾਤਿਮਾ ਵਸੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਕੈਪਟਨ ਫਾਤਿਮਾ ਵਸੀਮ ਸਿਆਚਿਨ ਗਲੇਸ਼ੀਅਰ 'ਤੇ ਇਕ ਆਪਰੇਸ਼ਨਲ ਪੋਸਟ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣ ਗਈ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਫਾਇਰ ਐਂਡ ਫਿਊਰੀ ਕੋਰ, ਭਾਰਤੀ ਫੌਜ ਨੇ ਦਿੱਤੀ ਹੈ। ਕੈਪਟਨ ਫਾਤਿਮਾ ਵਸੀਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਹਨ।ਕੈਪਟਨ ਫਾਤਿਮਾ ਵਸੀਮ ਨੇ ਸਿਆਚਿਨ ਬੈਟਲ ਸਕੂਲ 'ਚ ਸਿਖਲਾਈ ਲਈ ਹੈ। ਹੁਣ ਉਸ ਨੂੰ 15,200 ਫੁੱਟ ਦੀ ਉਚਾਈ 'ਤੇ ਸੇਵਾ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਭਾਰਤੀ ਫੌਜ ਨੇ ਕਿਹਾ ਹੈ ਕਿ ਇਹ ਉਨ੍ਹਾਂ…
Read More

ਰੈਗਿੰਗ ਤੋਂ ਪਰੇਸ਼ਾਨ 19 ਸਾਲਾ ਐੱਮਬੀਬੀਐੱਸ ਵਿਦਿਆਰਥੀ ਨੇ ਕੀਤੀ ਆਤਮ ਹੱਤਿਆ

ਦਿੱਲੀ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇੱਕ ਹੋਸਟਲ ਵਿੱਚ ਇੱਕ ਨਿੱਜੀ ਕਾਲਜ ਦੇ 19 ਸਾਲਾ ਐੱਮਬੀਬੀਐੱਸ ਵਿਦਿਆਰਥੀ ਨੇ ਆਪਣੇ ਤਿੰਨ ਕਮਰੇ ਦੇ ਸਾਥੀਆਂ ਦੁਆਰਾ ਕਥਿਤ ਮਾਨਸਿਕ ਪਰੇਸ਼ਾਨੀ ਅਤੇ ਰੈਗਿੰਗ ਕਾਰਨ ਖੁਦਕੁਸ਼ੀ ਕਰ ਲਈ। ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਮ੍ਰਿਤਕ ਦੀ ਪਛਾਣ ਹਰਸ਼ਲ ਮਹਾਲੇ ਵਜੋਂ ਹੋਈ ਹੈ, ਜੋ ਮੈਡੀਕਲ ਦੇ ਪਹਿਲੇ ਸਾਲ ਦਾ…
Read More

ਵਿਸ਼ਨੂੰਦੇਵ ਸਾਏ ਹੋਣਗੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ

ਦਿੱਲੀ। ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸ਼ਨਿੱਚਰਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਸ਼ਨੂੰਦੇਵ ਸਾਏ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੁਨਕੁਰੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਵਿਸ਼ਨੂੰਦੇਵ ਸਾਏ ਆਦਿਵਾਸੀ ਸਮਾਜ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਵਿਸ਼ਨੂੰਦੇਵ ਸਾਏ ਦੇ ਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਵਿਸ਼ਨੂੰਦੇਵ ਸਾਏ ਦਾ ਨਾਂ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਸੀ। ਭਾਜਪਾ ਵਿਧਾਇਕ ਦਲ ਦੀ ਬੈਠਕ ਪਾਰਟੀ ਦੇ ਤਿੰਨ ਨਿਗਰਾਨ ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਰਬਾਨੰਦ ਸੋਨੋਵਾਲ ਅਤੇ ਦੁਸ਼ਿਅੰਤ ਕੁਮਾਰ ਗੌਤਮ ਤੋਂ…
Read More

ਭਾਰਤੀ ਸਰਹੱਦ 'ਤੇ ਮੁੜ ਦਿਖਿਆ ਪਾਕਿਸਤਾਨੀ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ

ਪੰਜਾਬ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਦੀ ਬੀਓਪੀ ਕਮਲਜੀਤ ਦੇ ਤਾਇਨਾਤ ਬੀਐਸਐਫ਼ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡ੍ਰੋਨ 'ਤੇ ਫਾਇਰਿੰਗ ਕਰਕੇ ਡ੍ਰੋਨ ਨੂੰ ਭਾਰਤੀ ਖੇਤਰ ਵਿੱਚ ਆਉਣ ਤੋਂ ਰੋਕਿਆ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਚੌਕਸ ਜਵਾਨਾਂ ਵੱਲੋਂ ਅਸਮਾਨ ਵਿੱਚ ਪਾਕਿਸਤਾਨੀ ਡ੍ਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ। ਜਿੱਥੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਐਸਐਚਓ ਮੇਜਰ ਸਿੰਘ ਥਾਣਾ ਕਲਾਨੌਰ ਸਮੇਤ ਸਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਬਿਆਨ ਚਲਾਇਆ ਜਾ ਰਿਹਾ ਹੈ।
Read More

ਐਨੀਮਲ ਫਿਲਮ ਦੇ ਦ੍ਰਿਸ਼ਾਂ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਚੁੱਕੇ  ਸਵਾਲ 

ਪੰਜਾਬ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ  ਨੇ ਫਿਲਮ 'ਐਨੀਮਲ' ਦੇ ਕੁਝ ਦ੍ਰਿਸ਼ਾਂ 'ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਨੂੰ ਸਿੱਖ ਭਾਵਨਾਵਾਂ ਦਾ ਅਪਮਾਨ ਕਰਨ ਵਾਲਾ ਕਰਾਰ ਦਿੱਤਾ ਹੈ ਅਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਉਨ੍ਹਾਂ ਨੂੰ ਕੱਟਣ ਦੀ ਬੇਨਤੀ ਕੀਤੀ ਹੈ। #subhead1 ਏਆਈਐਸਐਸਐਫ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ, ਜਿਸ ਨੇ ਸੀਬੀਐਫਸੀ ਨੂੰ ਪੱਤਰ ਲਿਖਿਆ, ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਫਿਲਮ 'ਚ ਕਈ ਇਤਰਾਜ਼ਯੋਗ ਦ੍ਰਿਸ਼ ਹਨ। ਦਰਅਸਲ ਕਲਾਈਮੈਕਸ 'ਚ ਰਣਬੀਰ ਕਪੂਰ ਨੂੰ ਇਕ ਗੁਰਸਿੱਖ ਵਿਅਕਤੀ ਦੇ ਚਿਹਰੇ 'ਤੇ ਧੂੰਆਂ ਉਡਾਉਂਦੇ ਹੋਏ ਤੇ ਬਾਅਦ 'ਚ ਇੱਕ ਸਿੱਖ ਦੀ ਦਾੜ੍ਹੀ 'ਤੇ ਕਸਾਈ ਵਾਲਾ ਚਾਕੂ ਰੱਖਦੇ ਹੋਏ ਦਿਖਾਇਆ ਗਿਆ ਹੈ। ਫਿਲਮ ਵਿੱਚ ਕਬੀਰ…
Read More

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਹਾਰਟ ਅਟੈਕ ਨਾਲ ਮੌਤ

ਪੰਜਾਬ। ਮੋਗਾ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਏਐੱਸਆਈ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਇਬ ਸਿੰਘ ਇੰਚਾਰਜ ਚੌਕੀ ਦੀਨਾ ਸਾਹਿਬ ਵਿਖੇ ਤਾਇਨਾਤ ਸੀ ਜਿਸ ਦੀ ਐਤਵਾਰ ਦੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ ਨੇ ਦੱਸਿਆ ਕਿ ਏਐੱਸਆਈ ਨਾਇਬ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਦਿਲ ਦੀ ਧੜਕਨ ਰੁਕਣ ਕਾਰਨ ਮੌਤ ਹੋ ਗਈ। ਏਐੱਸਆਈ ਨਾਇਬ ਸਿੰਘ ਦਾ ਸਸਕਾਰ ਤਕਰੀਬਨ ਬਾਅਦ ਦਪਿਹਰ 2: 30 ਵਜੇ ਉਨ੍ਹਾਂ ਦੇ ਪਿੰਡ ਸਮਾਲਸਰ ਵਿਖੇ…
Read More

ਸਿਡਬੀ ਨੇ ਪਾਈਟੈਕਸ ਵਿਚ ਲਗਾਇਆ ਸਵਾਬਲੰਬਨ ਮੇਲਾ: ਮੌਰੀਆ

ਅੰਮ੍ਰਿਤਸਰ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਚੱਲ ਰਹੇ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਸਿਡਬੀ ਨੇ ਅੰਮ੍ਰਿਤਸਰ ’ਚ ਚੱਲ ਰਹੇ 17ਵੇਂ ਪਾਈਟੈਕਸ ਮੇਲੇ ਦੌਰਾਨ ਸਵਾਬਲੰਬਨ ਮੇਲੇ ਦਾ ਆਯੋਜਨ ਕਰਦੇ ਹੋਏ ਵੱਖ ਵੱਖ ਸੂਬਿਆਂ ਦੇ 16 ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਮੰਚ ਪ੍ਰਦਾਨ ਕੀਤਾ। ਸਿਡਬੀ ਦੇ ਪ੍ਰਬੰਧਕ ਸਮਰ ਮੌਰੀਆ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿਡਬੀ ਵਲੋਂ ਇਥੇ 32 ਸਟਾਲ ਲਗਾਏ ਗਏ ਹਨ। ਜਿਨ੍ਹਾਂ ਜਰੀਏ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਉਤਰ ਪ੍ਰਦੇਸ਼ ਅਤੇ ਹਿਮਾਚਲ ਦੇ 16 ਮਹਿਲਾ ਸੈਲਫ ਹੈਲਪ ਗਰੁੱਪ ਆਪਣੇ ਉਤਪਾਦ ਲੈ ਕੇ ਪਹੁੰਚੇ ਹਨ। ਇਸਦੇ 16 ਵਿਅਕਤੀਗਤ ਦਸਤਕਾਰ ਵੀ ਇਥੇ ਪਹੁੰਚੇ ਹਨ।…
Read More

ਅੰਮ੍ਰਿਤਸਰੀਆਂ ਨੇ ਪਾਈਟੈਕਸ 'ਚ ਮਸਤੀ ਨਾਲ ਮਨਾਇਆ ਐਤਵਾਰ

ਅੰਮ੍ਰਿਤਸਰ l ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਜਾ ਰਹੇ 17ਵੇਂ ਪਾਈਟੈਕਸ ਦੌਰਾਨ ਐਤਵਾਰ ਨੂੰ ਸ਼ਹਿਰ ਵਾਸੀਆਂ ਨੇ ਜਿੱਥੇ ਖੂਬ ਮਸਤੀ ਕੀਤੀ ਉਥੇ ਹੀ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ। ਪਾਈਟੈਕਸ ਵਿੱਚ ਐਤਵਾਰ ਨੂੰ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਦੇਖੇ ਗਏ ਜੋ ਪੂਰਾ ਦਿਨ ਇੱਥੇ ਹੀ ਰਹੇ। ਚੈਂਬਰ ਵੱਲੋਂ ਇੱਥੇ 7 ਦਸੰਬਰ ਤੋਂ ਪਾਈਟੈਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਐਤਵਾਰ ਨੂੰ ਛੁੱਟੀ ਦੇ ਦਿਨ ਵੱਡੀ ਗਿਣਤੀ ਵਿੱਚ ਲੋਕ ਇਥੇ ਪਹੁੰਚੇ। #subhead1 ਪੀਐਚਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਆਰ ਐਸ ਸਚਦੇਵਾ ਨੇ…
Read More

ਪੰਜਾਬ ’ਚ ਲਾਗੂ ਹੋਵੇ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ: ਸਚਦੇਵਾ

  ਅੰਮ੍ਰਿਤਸਰ। ਪੀ. ਐਚ. ਡੀ. ਚੈਂਬਰ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਦੀ ਅਰਥ ਵਿਵਸਥਾ ਤੇ ਉਦਯੋਗਿਕ ਵਿਕਾਸ ਲਈ ਤਿਆਰ ਕੀਤੀ ਗਈ ਇੱਕ ਰਿਪੋਰਟ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਸੌਂਪੀ ਗਈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ ਗਈ ਸਰਕਾਰ ਸਨਅਤ ਮਿਲਣੀ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਪੀ. ਐਚ. ਡੀ. ਚੈਂਬਰ ਆਫ ਕਮਰਸ ਐਂਡ ਇੰਡਸਟਰੀ ਪੰਜਾਬ ਦੇ ਉਦਯੋਗਪਤੀਆਂ ਨੇ ਸੂਬੇ ਵਿੱਚ ਇੱਕ ਜਿਲ੍ਹਾ ਇੱਕ ਉਤਪਾਦ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਯੋਜਨਾ ਨਾਲ ਜਿਥੇ ਹਰ ਜ਼ਿਲ੍ਹੇ ਦੇ ਵਿਸ਼ੇਸ਼ ਉਦਯੋਗਾਂ ਨੂੰ ਵਿਸ਼ਵ ਪੱਧਰ ਉੱਤੇ ਨਵੀਂ ਪਛਾਣ ਮਿਲੇਗੀ। ਇਥੇ ਮੀਡੀਆ ਨੂੰ…
Read More

ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਨਾਲੇ ’ਚ ਸੁੱਟਣ ਦੇ ਮਾਮਲੇ ’ਚ ਪੁਲਿਸ ਵਲੋਂ ਇਕ ਗ੍ਰਿਫਤਾਰ : ਕਰਨ ਸਿੰਘ ਸੰਧੂ

ਖਰੜ। ਥਾਣਾ ਬਲੋਂਗੀ ਤਹਿਤ ਪੈਂਦੇ ਖੇਤਰ ਵਿਚ ਇਕ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਬੋਰੀ ਵਿਚ ਬੰਦ ਕਰਕੇ ਲਾਸ਼ ਨੂੰ ਟੀ. ਡੀ. ਆਈ. ਨੇੜੇ ਗੰਦੇ ਨਾਲੇ ਵਿਚ ਸੁੱਟਣ ਸੰਬੰਧੀ ਮਾਮਲਾ ਦਰਜ਼ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮੋਹਿਤ ਨੇ ਬਲੋਗੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਵੱਡਾ ਭਰਾ ਜੋਗਿੰਦਰ ਸਿੰਘ ਰਾਣਾ ਬਲੋਗੀ ਵਿਚ ਫਾਸਟ ਫੂਡ ਦੀ ਦੁਕਾਨ ਕਰਦਾ ਹੈ। ਉਸ ਦੀ ਦੁਕਾਨ ’ਤੇ ਪਾਰਸ ਨਾਂਅ ਦਾ ਨੌਜਵਾਨ ਖਾਣ ਪੀਣ ਲਈ ਆਉਂਦਾ ਸੀ ਤੇ ਉਹ ਇਕ ਦਿਨ ਉਸ ਦੀ…
Read More

ਜਨਤਾ ਤੋਂ ਲੁੱਟਿਆ ਇਕ-ਇਕ ਪੈਸਾ ਵਾਪਿਸ ਕਰਨਾ ਹੋਵੇਗਾ : ਪ੍ਰਧਾਨ ਮੰਤਰੀ

ਪੰਜਾਬ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ਦੇ ਕਾਂਗਰਸ ਰਾਜ ਸਭਾ ਮੈਂਬਰ ਧੀਰਜ ਸਾਹੂ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਗਰਿਕਾਂ ਨੂੰ ਨੋਟਾਂ ਦੇ ਬੰਡਲ ਦੇਖਣੇ ਚਾਹੀਦੇ ਹਨ ਅਤੇ ਫਿਰ ਵਿਰੋਧੀ ਨੇਤਾਵਾਂ ਦੇ ਭਾਸ਼ਣ ਸੁਣਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਇਨ੍ਹਾਂ ਨੋਟਾਂ ਦੇ ਢੇਰਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਆਪਣੇ ਨੇਤਾਵਾਂ ਦੇ ਇਮਾਨਦਾਰ 'ਭਾਸ਼ਣ' ਨੂੰ ਸੁਣਨਾ ਚਾਹੀਦਾ ਹੈ, ਜਨਤਾ ਤੋਂ ਜੋ ਵੀ ਲੁੱਟਿਆ ਗਿਆ ਹੈ, ਉਸ ਦਾ ਇਕ-ਇਕ ਪੈਸਾ ਵਾਪਸ ਕਰਨਾ ਹੋਵੇਗਾ, ਇਹ ਮੋਦੀ ਦੀ ਗਾਰੰਟੀ ਹੈ।…
Read More

ਵਿਸ਼ਵ ਦੇ ਪੰਜ ਦੇਸ਼ਾਂ ਨੇ ਪੰਜਾਬ ਨਾਲ ਵਪਾਰ ਵਧਾਉਣ ਦੀ ਪ੍ਰਗਟਾਈ ਇੱਛਾ

ਅੰਮ੍ਰਿਤਸਰ। ਵਿਸ਼ਵ ਦੇ ਪੰਜ ਦੇਸ਼ਾਂ ਨੇ ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣ ਅਤੇ ਪੂੰਜੀ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਕੁਝ ਦੇਸ਼ ਪੰਜਾਬ ਨੂੰ ਆਈ. ਟੀ. ਦੇ ਖੇਤਰ ਵਿੱਚ ਆਪਣੇ ਲਈ ਬਿਹਤਰ ਸਮਝ ਰਹੇ ਹਨ ਅਤੇ ਕੁਝ ਤੇਲ ਉਤਪਾਦਨ ਦੇ ਖੇਤਰ ਵਿੱਚ ਦਿਲਚਸਪੀ ਦਿਖਾ ਰਹੇ ਹਨ। ਪੀ.ਐਚ.ਡੀ.ਸੀ.ਸੀ ਆਈ. ਦੁਆਰਾ ਕਰਵਾਏ ਜਾ ਰਹੇ 17ਵੇਂ ਪਾਈਟੈਕਸ ਦੌਰਾਨ ਫਿਜੀ ਦੇ ਹਾਈ ਕਮਿਸ਼ਨਰ ਨੀਲੇਸ਼ ਰੋਨਿਲ ਕੁਮਾਰ, ਕਿਰਗਿਸਤਾਨ ਦੇ ਰਾਜਦੂਤ ਏਕੈਪ ਅਸਕਰ ਬੇਸ਼ਿਮੋਵ, ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਮੁਹੰਮਦ ਮੁਸਤਫਿਜ਼ੁਰ ਰਹਿਮਾਨ, ਉਜ਼ਬੇਕਿਸਤਾਨ ਦੇ ਵਪਾਰਕ ਆਰਥਿਕ ਸਲਾਹਕਾਰ ਖੁਰਸ਼ੀਦਬੇਕ ਸਮੀਵ, ਇੰਡੋਨੇਸ਼ੀਆ ਦੇ ਵਪਾਰਕ ਅਟੈਚੀ ਬੋਨਾ ਕੁਸੁਮਾ ਅੰਮ੍ਰਿਤਸਰ ਪਹੁੰਚੇ ਸਨ। ਜਿਨ੍ਹਾਂ ਨਾਲ ਪੰਜਾਬ ਇਨਵੈਸਟ ਦੇ ਸੀ.ਈ.ਓ. (ਆਈ.ਏ.ਐਸ.) ਡੀਪੀਐਸ. ਖਰਬੰਦਾ ਨੇ…
Read More

ਪੰਜਾਬ ’ਚ ਸਰਹੱਦੀ ਸੈਰ-ਸਪਾਟੇ ਨੂੰ ਵਧਾਉਣ ਲਈ ਬਣਾਈ ਜਾਵੇਗੀ ਨੀਤੀ : ਰਾਖੀ ਗੁਪਤਾ

ਅੰਮ੍ਰਿਤਸਰ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ (ਆਈ. ਏ. ਐਸ.) ਨੇ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਵਿਕਸਤ ਕੀਤੀ ਜਾ ਰਿਹਾ ਹੈ, ਜਿਸ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ, ਵਿਦੇਸ਼ੀ ਸੈਲਾਨੀਆਂ, ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਵੇ। ਲੋਕ ਪੰਜਾਬ ਦੇ ਇਤਿਹਾਸਕ, ਸੈਰ-ਸਪਾਟਾ ਸਥਾਨਾਂ ਅਤੇ ਵਿਰਾਸਤੀ ਪਹਿਲੂਆਂ ਦੀ ਅਮੀਰੀ ਦਾ ਆਨੰਦ ਮਾਣ ਸਕਦੇ ਹਨ। ਰਾਖੀ ਗੁਪਤਾ ਭੰਡਾਰੀ ਅੱਜ ਇੱਥੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 17ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਵਲੋਂ ਇੰਡਸਟਰੀ ਰਾਊਂਡ ਟੇਬਲ ਆਨ ਬਾਰਡਰ ਐਂਡ ਹੈਰੀਟੇਜ ਟੂਰਿਜ਼ਮ ਦੇ ਵਿਸ਼ੇ ’ਤੇ ਕਰਵਾਏ…
Read More