Blog

ਮਜੀਠੀਆ ਨੇ ਮਨਜਿੰਦਰ ਸਿਰਸਾ ਵੱਲੋਂ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਮੰਗੀ

ਚੰਡੀਗੜ੍ਹ| ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਤੇ ਮਨੀ ਲਾਂਡਰਿੰਗ ਵਿਚ ਸ਼ਾਮਲ ਹੋਣ ਦੇ ਲਾਏ ਦੋਸ਼ਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਮੰਗੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਘਟਨਾਕ੍ਰਮ ਹੈ। ਇਹ ਪਹਿਲੀ ਵਾਰਹੈ ਕਿ ਗੁਰੂ ਕੀ ਗੋਲਕ ਦੀ ਦੁਰਵਰਤੋਂ ਦੇ ਅਜਿਹੇ ਦੋਸ਼ ਸਾਹਮਣੇ ਆਏ ਹਨ ਤੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਦਾਰ ਸਿਰਸਾ…
Read More

ਬਿਕਰਮ ਮਜੀਠੀਆ ਨੇ ਆਪ ਮੰਤਰੀ ’ਤੇ ਬੇਵਸ ਪੀੜਤ ਦਾ ਸੋਸ਼ਣ ਕਰਕੇ ਨੈਤਿਕ ਤੌਰ ’ਤੇ ਹੇਠਾਂ ਡਿੱਗਣ ਦਾ ਲਾਇਆ ਦੋਸ਼

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ’ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਕ ਬੇਵਸ ਪੀੜਤ ਦਾ ਸੋਸ਼ਣ ਕਰ ਕੇ ਨੈਤਿਕ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੰਤਰੀ ਦੀ ਘਿਨੌਣੀ ਹਰਕਤ ਬਾਰੇ ਜਾਣੂ ਹੋਣ ਦੇ ਬਾਵਜੂਦ ਉਹਨਾਂ ਦਾ ਬਚਾਅ ਕਰ ਰਹੇ ਹਨ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਿਣਸੀ ਸੋਸ਼ਣ ਕਰਨ ਵਾਲੇ ਇਸ ਵਿਅਕਤੀ ਨੂੰ ਪੰਜਾਬ ਵਜ਼ਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਇਸਨੂੰ ਤੁਰੰਤ ਬਰਖ਼ਾਸਤ ਕਰ…
Read More

ਹਾਕੀ ਇੰਡੀਆ ਨੇ ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ, ਜਿਨ੍ਹਾਂ ਦਾ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਰਾਏ ਦੀ ਅਗਵਾਈ ਵਿੱਚ, ਸਹਾਰਾ ਇੰਡੀਆ ਪਰਿਵਾਰ ਹਾਕੀ ਸਮੇਤ ਭਾਰਤ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਭ ਤੋਂ ਅੱਗੇ ਸੀ। ਸਹਾਰਾ ਗਰੁੱਪ 1995 ਤੋਂ 2017 ਤੱਕ ਹਾਕੀ ਦੀ ਸਿਖਰ ਸੰਸਥਾ ਦਾ ਪ੍ਰਮੁੱਖ ਭਾਈਵਾਲ ਸੀ ਅਤੇ ਉਸਨੇ ਆਪਣੇ ਅਟੁੱਟ ਸਮਰਥਨ ਦੁਆਰਾ ਖੇਡ ਨੂੰ ਮੁੜ ਸੁਰਜੀਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।ਸੁਬਰਤ ਰਾਏ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਹਾਕੀ ਇੰਡੀਆ ਦੇ ਪ੍ਰਧਾਨ ਪਦਮ ਸ਼੍ਰੀ ਡਾ.…
Read More

ਪਤਨੀ ਅਤੇ ਬੇਟੀ ਨਾਲ ਜੱਦੀ ਪਿੰਡ ਲਵਾਲੀ ਪਹੁੰਚੇ ਮਹਿੰਦਰ ਸਿੰਘ ਧੋਨੀ

ਅਲਮੋੜਾ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਅਤੇ ਬੇਟੀ ਦੇ ਨਾਲ ਬੁੱਧਵਾਰ ਨੂੰ ਉੱਤਰਾਖੰਡ ਦੇ ਅਲਮੋੜਾ ਜ਼ਿਲੇ 'ਚ ਸਥਿਤ ਆਪਣੇ ਜੱਦੀ ਪਿੰਡ ਲਵਾਲੀ ਪਹੁੰਚੇ। ਪਿੰਡ ਵਿੱਚ ਉਨ੍ਹਾਂ ਨੇ ਲੋਕਾਂ ਨਾਲ ਫੋਟੋ ਖਿਚਵਾਈ ਅਤੇ ਗੋਰਖਨਾਥ ਮੰਦਰ ਵਿੱਚ ਪੂਜਾ ਕੀਤੀ। ਉਨ੍ਹਾਂ ਆਪਣੇ ਜੱਦੀ ਘਰ ਦੀ ਦਹਿਲੀਜ਼ 'ਤੇ ਬੈਠ ਕੇ ਆਰਾਮ ਕੀਤਾ। ਧੋਨੀ ਅਲਮੋੜਾ ਜ਼ਿਲ੍ਹੇ ਦੀ ਜੈਂਤੀ ਤਹਿਸੀਲ ਦੇ ਪਿੰਡ ਲਵਾਲੀ ਦੇ ਮੂਲ ਨਿਵਾਸੀ ਹਨ। ਧੋਨੀ ਦੇ ਪਿਤਾ ਸਾਲ 1970 ਵਿੱਚ ਰਾਂਚੀ ਵਿੱਚ ਵਸ ਗਏ ਸਨ। ਇਸ ਵੇਲੇ ਉਨ੍ਹਾਂ ਦੇ ਚਾਚਾ ਅਤੇ ਹੋਰ ਲੋਕ ਪਿੰਡ ਵਿੱਚ ਹੀ ਰਹਿੰਦੇ ਹਨ। ਹਾਲਾਂਕਿ ਧੋਨੀ ਦਾ ਜਨਮ ਝਾਰਖੰਡ ਦੇ ਰਾਂਚੀ 'ਚ ਹੋਇਆ…
Read More

ਜੇ. ਪੀ. ਨੱਡਾ ਪਹੁੰਚੇ ਹਰਿਦੁਆਰ, ਗੰਗਾ ’ਚ ਵਿਸਰਜਿਤ ਕੀਤੀਆਂ ਭੂਆ ਦੀਆਂ ਅਸਥੀਆਂ

ਹਰਿਦੁਆਰ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਬੁੱਧਵਾਰ ਨੂੰ ਆਪਣੀ ਭੂਆ ਦੀਆਂ ਅਸਥੀਆਂ ਗੰਗਾ ਵਿੱਚ ਵਿਸਰਜਿਤ ਕਰਨ ਲਈ ਹਰਿਦੁਆਰ ਪਹੁੰਚੇ। ਉਨ੍ਹਾਂ ਦੇ ਤੀਰਥ ਪੁਜਾਰੀ ਕਪਿਲ ਪਰਾਸ਼ਰ ਨੇ ਹਰਿਦੁਆਰ ਦੇ ਵੀਆਈਪੀ ਘਾਟ ਵਿਖੇ ਰੀਤੀ-ਰਿਵਾਜਾਂ ਅਨੁਸਾਰ ਅਸਥੀਆਂ ਦਾ ਵਿਸਰਜਨ ਕਰਵਾਇਆ। ਇਸ ਦੌਰਾਨ ਸ਼ਾਂਤੀਕੁੰਜ ਦੇ ਮੁਖੀ ਡਾਕਟਰ ਚਿਨਮਯ ਪੰਡਯਾ ਵੀ ਮੌਜੂਦ ਸਨ। ਜੇਪੀ ਨੱਡਾ ਦੀ ਭੂਆ ਗੰਗਾ ਦੇਵੀ ਦਾ ਪਿਛਲੇ ਸੋਮਵਾਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਸ਼ਾਸਤਰੀ ਨਗਰ ਵਿੱਚ ਦੇਹਾਂਤ ਹੋ ਗਿਆ ਸੀ। ਉਹ 105 ਸਾਲਾਂ ਦੀ ਸਨ ਅਤੇ ਕੁੱਲੂ ਦੀ ਸਭ ਤੋਂ ਬਜ਼ੁਰਗ ਵੋਟਰ ਸਨ। ਅਸਥੀਆਂ ਨੂੰ ਵਿਸਰਜਨ ਕਰਨ ਤੋਂ ਬਾਅਦ ਜੇਪੀ ਨੱਡਾ ਨੇ ਕਿਹਾ ਕਿ ਉਹ ਸਾਰੀਆਂ ਰਸਮਾਂ…
Read More

ਦਿੱਗਜ ਮਾਰਕਸਵਾਦੀ ਨੇਤਾ ਐੱਨ. ਸ਼ੰਕਰਈਆ ਦਾ ਦਿਹਾਂਤ

ਚੇਨਈ। ਆਜ਼ਾਦੀ ਘੁਲਾਟੀਏ ਅਤੇ ਤਜ਼ਰਬੇਕਾਰ ਮਾਰਕਸਵਾਦੀ ਨੇਤਾ ਐੱਨ. ਸ਼ੰਕਰਈਆ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 102 ਸਾਲ ਦੇ ਸਨ। ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਤਿੰਨ ਵਾਰ ਵਿਧਾਇਕ ਰਹੇ ਸ਼ੰਕਰਈਆ ਨੂੰ ਮਾਰਕਸਵਾਦੀ ਅੰਦੋਲਨ, ਖਾਸ ਕਰਕੇ ਤਾਮਿਲਨਾਡੂ ਵਿੱਚ ਸਭ ਤੋਂ ਵੱਡੇ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਤਾਮਿਲਨਾਡੂ ਸਰਕਾਰ ਨੇ ਹਾਲ ਹੀ 'ਚ ਸ਼ੰਕਰਈਆ ਨੂੰ 'ਥਗੈਸਲ ਤਮਿਲਾਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਸ਼ੰਕਰਈਆ ਨੂੰ ਬੁਖਾਰ ਅਤੇ ਜ਼ੁਕਾਮ ਦੀ ਸ਼ਿਕਾਇਤ ਤੋਂ ਬਾਅਦ ਸੋਮਵਾਰ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ…
Read More

ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਸ: ਡੀ. ਸੀ. ਫਰੀਦਕੋਟ

ਫਰੀਦਕੋਟ। ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੇ ਰੋਗੀਆਂ ਨੂੰ ਧੂੰਏ ਰਾਹੀਂ ਪਹੁੰਚਾਈ ਜਾ ਰਹੀ ਹਾਨੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਜਿਲ੍ਹੇ ਵਿੱਚ ਹਰ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਿਸ ਵੱਲੋਂ ਸਾਰੇ ਜਿਲ੍ਹੇ ਨੂੰ ਸੈਕਟਰਾਂ ਵਿੱਚ ਵੰਡ ਕੇ 27 ਪਰਚੇ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਟੇਲਾਈਟ ਦੀ ਮਦਦ ਨਾਲ ਦਿਨ…
Read More