05
Dec
ਮਾਸਕੋ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ, ਰੂਸ ਦੀ 14ਵੀਂ ਆਰਮੀ ਕੋਰ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਵਲਾਦੀਮੀਰ ਜ਼ਾਵਾਦਸਕੀ ਦੀ ਯੂਕ੍ਰੇਨ ਵਿੱਚ ਮੌਤ ਹੋ ਗਈ। ਰੂਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਰੂਸ ਦੇ ਵੋਰੋਨੇਜ਼ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਕਿਹਾ ਕਿ ਮੇਜਰ ਜਨਰਲ ਵਲਾਦੀਮੀਰ ਜ਼ਾਵਾਦਸਕੀ ਦੀ ਮੌਤ ਹੋ ਗਈ ਹੈ। ਇਸ ਨੂੰ ਬਹੁਤ ਵੱਡਾ ਨੁਕਸਾਨ ਦੱਸਦਿਆਂ ਗਵਰਨਰ ਨੇ ਕਿਹਾ ਕਿ ਉਹ ਇੱਕ ਅਨੁਸ਼ਾਸਿਤ ਅਧਿਕਾਰੀ ਸਨ, ਜੋ ਟੈਂਕ ਕਮਾਂਡਰ ਵੀ ਰਹਿ ਚੁੱਕੇ ਹਨ। ਯੂਕ੍ਰੇਨ ਯੁੱਧ ਆਪਣੇ ਦੂਜੇ ਸਾਲ ਦੇ ਅੰਤ 'ਤੇ ਪਹੁੰਚ ਗਿਆ ਹੈ ਜਿਸ ਨੂੰ ਰੂਸ ਵਿਸ਼ੇਸ਼ ਫੌਜੀ ਅਭਿਆਨ ਕਹਿੰਦਾ ਹੈ। ਖੋਜੀ ਨਿਊਜ਼…
